Tim Southee ਨੇ ਭਾਰਤ ਖਿਲਾਫ ਪਹਿਲੇ ਵਨਡੇ ‘ਚ ਇਤਿਹਾਸ ਰਚ ਦਿੱਤਾ। ਉਹ ਵਨਡੇ ‘ਚ 200 ਵਿਕਟਾਂ, ਟੀ-20 ‘ਚ 100 ਤੋਂ ਜ਼ਿਆਦਾ ਵਿਕਟਾਂ ਅਤੇ ਟੈਸਟ ‘ਚ 300 ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਇਸ ਦੇ ਨਾਲ ਹੀ ਸਾਉਦੀ ਵਨਡੇ ‘ਚ 200 ਵਿਕਟਾਂ ਲੈਣ ਵਾਲੇ ਨਿਊਜ਼ੀਲੈਂਡ ਦੇ 5ਵੇਂ ਗੇਂਦਬਾਜ਼ ਬਣ ਗਏ ਹਨ। ਉਸ ਨੇ ਹੁਣ ਤੱਕ 88 ਟੈਸਟ ਮੈਚਾਂ ਦੀਆਂ 166 ਪਾਰੀਆਂ ‘ਚ 29 ਦੀ ਔਸਤ ਨਾਲ 347 ਵਿਕਟਾਂ ਲਈਆਂ। ਸਾਉਦੀ ਨੇ ਮੈਚ ‘ਚ ਧਵਨ ਨੂੰ ਆਊਟ ਕਰਦੇ ਹੀ ਵਨਡੇ ‘ਚ ਆਪਣੇ 200 ਵਿਕਟ ਪੂਰੇ ਕਰ ਲਏ।
ਮੈਚ ਦੀ ਗੱਲ ਕਰੀਏ ਤਾਂ ਟਾਸ ਹਾਰ ਕੇ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਦੀ ਸ਼ੁਰੂਆਤ ਸ਼ਾਨਦਾਰ ਰਹੀ। ਧਵਨ ਅਤੇ ਗਿੱਲ ਨੇ 124 ਦੌੜਾਂ ਦੀ ਸਾਂਝੇਦਾਰੀ ਕੀਤੀ। ਪਹਿਲਾਂ ਗਿੱਲ 50 ਦੌੜਾਂ ਬਣਾ ਕੇ ਆਊਟ ਹੋਇਆ ਜਦਕਿ ਧਵਨ 72 ਦੌੜਾਂ ਬਣਾ ਕੇ ਦੂਜੀ ਵਿਕਟ ਦੇ ਰੂਪ ‘ਚ ਆਊਟ ਹੋਇਆ। ਦੱਸ ਦਈਏ ਕਿ ਧਵਨ ਨੇ 77 ਗੇਂਦਾਂ ‘ਤੇ 72 ਦੌੜਾਂ ਦੀ ਪਾਰੀ ਖੇਡੀ।
Tim Southee becomes the latest entrant into the 200-wicket club in ODIs 👏
Watch the #NZvIND ODI series LIVE on https://t.co/nnmM9BowBm (in select regions) 📺
📝 Scorecard: https://t.co/Yxw8uMfauU pic.twitter.com/CuMdUpdW9n
— ICC Media (@ICCMedia) November 25, 2022
ਇਸ ਤੋਂ ਇਲਾਵਾ ਸਾਉਦੀ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਹੁਣ ਤੱਕ ਕੁੱਲ 134 ਵਿਕਟਾਂ ਲਈਆਂ। ਉਹ ਫ਼ਸਟ ਕਲਾਸ ਕ੍ਰਿਕਟ ‘ਚ 500 ਤੋਂ ਵੱਧ ਵਿਕਟਾਂ ਲੈਣ ਵਿੱਚ ਸਫਲ ਰਿਹਾ। ਸਾਉਦੀ ਕੀਵੀ ਟੀਮ ਦੇ ਸਭ ਤੋਂ ਸਫਲ ਗੇਂਦਬਾਜ਼ਾਂ ਚੋਂ ਇੱਕ ਹੈ।
ਨਾਲ ਹੀ ਧਵਨ ਨੇ ਵੀ ਇੱਕ ਖਾਸ ਰਿਕਾਰਡ ਆਪਣੇ ਨਾਂਅ ਕੀਤਾ। ਧਵਨ ਲਿਸਟ ਏ ਕ੍ਰਿਕਟ ‘ਚ 12,000 ਦੌੜਾਂ ਬਣਾਉਣ ਵਾਲੇ ਭਾਰਤ ਦੇ 7ਵੇਂ ਬੱਲੇਬਾਜ਼ ਬਣ ਗਏ ਹਨ, ਇਸ ਦੇ ਇਲਾਵਾ ਧਵਨ ਇਸ ਮੈਚ ‘ਚ ਟੀਮ ਦੇ ਕਪਤਾਨ ਰਹੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h