Gun Culture : ਸੂਬੇ ‘ਚ ਗੰਨ ਕਲਚਰ ਦੇ ਖ਼ਿਲਾਫ਼ ਸਰਕਾਰ ਦੀ ਸਖਤੀ ਦੇ ਚਲਦਿਆਂ ਕਪੂਰਥਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਐਕਸ਼ਨ ਮੋਡ ‘ਚ ਹੈ।ਥਾਣਾ ਕਪੂਰਥਲਾ ਤੇ ਸੁਲਤਾਨਪੁਰ ਲੋਧੀ ‘ਚ ਦੋ ਵੱਖ ਵੱਖ ਮਾਮਲਿਆਂ ‘ਚ ਸਰਪੰਚ ਸਮੇਤ ਦੋ ਲੋਕਾਂ ‘ਤੇ ਕੇਸ ਦਰਜ ਕਰਕੇ ਲਾਇਸੈਂਸ ਰੱਦ ਕਰਨ ਦੀ ਪ੍ਰਕ੍ਰਿਆ ਨੂੰ ਅਮਲੀਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਥਾਣਾ ਸਿਟੀ ਕਪੂਰਥਲਾ ‘ਚ ਦਰਜ ਐਫਆਈਆਰ 266 ਅਨੁਸਾਰ ਜਾਂਚ ਅਧਿਕਾਰੀ ਈਸ਼ਰੂ ਪ੍ਰਸਾਦ ਨੂੰ ਕਿਸੇ ਖਬਰੀ ਨੇ ਸੂਚਨਾ ਦਿੱਤੀ ਕਿ ਸੰਤ ਨਗਰ ਰਾਜਕੁਮਾਰ ਆਪਣੀ ਇਕ ਆਈਡੀ ਬਿੱਲਾ ਪਤੰਦਰ ਦੇ ਨਾਮ ‘ਤੇ ਬਣਾ ਕੇ ਉਸ ‘ਤੇ ਆਪਣੀ ਪਿਸਟਲ ਸਮੇਤ ਫੋਟੋ ਪੋਸਟ ਕੀਤੀ ਹੈ।ਫੇਸਬੁਕ ਆਈਡੀ ਦੀ ਜਾਂਚ ਦੇ ਬਾਅਦ ਪਤਾ ਲੱਗਾ ਕਿ ਉਕਤ ਵਿਅਕਤੀ ਨੇ ਆਪਣੀ ਪਿਸਟਲ ਦੇ ਨਾਲ ਫੋਟੋ ਅਪਲੋਡ ਕੀਤੀ ਹੈ ਤੇ ਨਾਲ ਹੀ ਉਸਨੇ ਆਪਣੇ ਕਈ ਹੋਰ ਸਾਥੀ ਦੋਸਤਾਂ ਦੀ ਫੋਟੋ ਵੀ ਪਿਸਟਲ ਫੜ ਅਪਲੋਡ ਕੀਤੀ ਹੈ।
ਦੂਜੇ ਪਾਸੇ ਸ਼ੋਸ਼ਲ ਮੀਡੀਆ ‘ਤੇ ਹੱਥਾਂ ‘ਚ ਗੰਨ ਫੜ ‘ਤੇ ਹਥਿਆਰ ਦੀ ਖੁੱਲ੍ਹੈਆਮ ਪ੍ਰਦਰਸ਼ਨੀ ਕਰ ਜਿਲ੍ਹਾ ਮੈਜਿਸਟ੍ਰੇਟ ਦੇ ਆਦੇਸ਼ ਦਾ ਉਲੰਘਣ ਕਰਨ ਵਾਲੇ ਇਕ ਦੋਸ਼ੀ ਦੇ ਖਿਲਾਫ ਥਾਣਾ ਸੁਲਤਾਨਪੁਰ ਲੋਧੀ ‘ਚ ਕੇਸ ਦਰਜ ਕੀਤਾ ਗਿਆ ਹੈ, ਪਰ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।
ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਕੁਲਵੰਤ ਸਿੰਘ, ਐਚਸੀ ਅਰਵਿੰਦਰਜੀਤ ਸਿੰਘ ਤੇ ਪੁਲਿਸ ਪਾਰਟੀ ਬਸ ਅੱਡੇ ‘ਤੇ ਮੌਜੂਦ ਸੀ।ਇਸੇ ਦੌਰਾਨ ਮੁਖਬਰੀ ਖਾਸ ਨੇ ਸੂਚਨਾ ਦਿਤੀ ਕਿ ਲਖਵੀਰ ਸਿੰਘ ਸਰਪੰਚ ਫਰੀਦਸਰਾਇ ਨੇ ਆਪਣੇ ਲਾਇਸੈਂਸੀ ਰਿਵਾਲਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ।ਇਸ ‘ਚ ਕਾਰਨ ‘ਚ ਸਵਾਰ ਇਕ ਨੌਜਵਾਨ ਆਪਣੇ ਹੱਥ ‘ਚ ਇਕ ਗੰਨ ਫੜ ਹਥਿਆਰਾਂ ਦੀ ਖੁੱਲ੍ਹੇਆਮ ਪ੍ਰਦਰਸ਼ਨੀ ਕਰ ਰਿਹਾ ਸੀ।
ਫਤਿਹਗੜ੍ਹ ਸਾਹਿਬ ‘ਚ 60 ਲਾਇਸੈਂਸ ਰੱਦ, ਦੋ ‘ਤੇ ਕੇਸ ਦਰਜ
ਫਤਿਹਗੜ੍ਹ ਸਾਹਿਬ ਜ਼ਿਲ੍ਹੇ ‘ਚ ਅਸਲਾ ਐਕਟ ਦੇ ਨਿਯਮਾਂ ਦਾ ਉਲੰਘਣ ਕਰਨ ਵਾਲੇ 60 ਅਸਲਾ ਧਾਰਕਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ।ਇਸ ਸਬੰਧ ‘ਚ ਬਕਾਇਦਾ ਉਨ੍ਹਾਂ ਨੂੰ ਨੋਟਿਸ ਭੇਜੇ ਗਏ ਹਨ।ਏਡੀਸੀ ਅਨੁਪ੍ਰੀਤਾ ਜੌਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ ਅਨੁਸਾਰ ਅਸਲਾ ਲਾਇਸੈਂਸ ਦੀ ਸਮੀਖਿਆ ਕੀਤੀ ਜਾ ਰਹੀ ਹੈ।ਜੇਕਰ ਕੋਈ ਵੀ ਅਸਲਾ ਧਾਰਕ ਨਿਯਮਾਂ ਦਾ ਉਲੰਘਣ ਕਰਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h