Twitter ਦੇ ਬੌਸ ਬਣਨ ਤੋਂ ਬਾਅਦ ਐਲੋਨ ਮਸਕ ਇਸ ਮਾਈਕ੍ਰੋ ਬਲਾਗਿੰਗ ਸਾਈਟ ‘ਚ ਲਗਾਤਾਰ ਨਵੇਂ ਬਦਲਾਅ ਕਰ ਰਹੇ ਹਨ, ਜਿਸ ਬਾਰੇ ਉਹ ਆਪਣੇ ਟਵਿਟਰ ਹੈਂਡਲ ‘ਤੇ ਜਾਣਕਾਰੀ ਦਿੰਦੇ ਰਹਿੰਦੇ ਹਨ। ਇਸੇ ਸਿਲਸਿਲੇ ‘ਚ ਐਲੋਨ ਮਸਕ ਨੇ ਸ਼ੁੱਕਰਵਾਰ ਨੂੰ ਵੱਡਾ ਐਲਾਨ ਕੀਤਾ। ਮਸਕ ਨੇ ਦੱਸਿਆ ਕਿ ਟਵਿਟਰ ਵੈਰੀਫਾਈਡ ਸੇਵਾ ਨੂੰ ਜਲਦੀ ਹੀ ਬਦਲਿਆ ਜਾਵੇਗਾ। ਨਾਲ ਹੀ ਦੱਸਿਆ ਕਿ ਟਵਿਟਰ ਦੀ ਵੈਰੀਫਾਈਡ ਸਰਵਿਸ ਅਗਲੇ ਹਫਤੇ ਤੋਂ ਦੁਬਾਰਾ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨੀਲੇ ਰੰਗ ਤੋਂ ਇਲਾਵਾ ਟਵਿੱਟਰ ਹੁਣ ਦੋ ਹੋਰ ਰੰਗਾਂ ਦੇ ਟਿਕ ਮਾਰਕ ਸ਼ੁਰੂ ਕਰੇਗਾ।
ਮਸਕ ਨੇ ਟਵੀਟ ਕੀਤਾ ਕਿ ਦੇਰੀ ਲਈ ਅਫਸੋਸ ਹੈ, ਅਸੀਂ ਅਗਲੇ ਹਫਤੇ ਤੋਂ ਤਸਦੀਕ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ। ਉਸਨੇ ਸਮਝਾਇਆ ਕਿ ਕੰਪਨੀਆਂ ਲਈ ਇਹ ਟਿਕ ਸੋਨੇ ਰੰਗੀ, ਸਰਕਾਰ ਲਈ ਸਲੇਟੀ ਰੰਗੀ, ਵਿਅਕਤੀਆਂ ਲਈ ਨੀਲੇ ਰੰਗੀ ਹੋਵੇਗਾ ਤੇ ਸਾਰੇ ਵੈਰੀਫਾਈਡ ਖਾਤਿਆਂ ਨੂੰ ਐਕਟੀਵੇਟ ਕੀਤੇ ਜਾਣ ਤੋਂ ਪਹਿਲਾਂ ਹੱਥੀਂ ਪ੍ਰਮਾਣਿਤ ਕੀਤਾ ਜਾਵੇਗਾ।
ਬਲੂ ਟਿੱਕ ਸੇਵਾ ਨੂੰ ਪੇਡ ਕੀਤਾ ਗਿਆ ਹੈ
ਤੁਹਾਨੂੰ ਦੱਸ ਦੇਈਏ ਕਿ ਟਵਿਟਰ ਨੇ ਬਲੂ ਟਿੱਕ ਸੇਵਾ ਨੂੰ ਪੇਡ ਕਰ ਦਿੱਤਾ ਹੈ। ਹੁਣ ਯੂਜ਼ਰਸ ਨੂੰ ਇਸ ਦਾ ਭੁਗਤਾਨ ਕਰਨਾ ਹੋਵੇਗਾ। ਇਹ ਸੇਵਾ ਕੁਝ ਸਮਾਂ ਪਹਿਲਾਂ ਸ਼ੁਰੂ ਕੀਤੀ ਗਈ ਸੀ ਪਰ ਇਸ ਦੀ ਵੱਧ ਰਹੀ ਦੁਰਵਰਤੋਂ ਕਾਰਨ ਇਹ ਸੇਵਾ ਬੰਦ ਕਰ ਦਿੱਤੀ ਗਈ ਸੀ। ਹਾਲਾਂਕਿ, ਹੁਣ ਮਸਕ ਨੇ ਐਲਾਨ ਕੀਤਾ ਹੈ ਕਿ ਹੁਣ ਟਵਿੱਟਰ ਚੈੱਕ ਮਾਰਕ ਇੱਕ ਤੋਂ ਵੱਧ ਰੰਗਾਂ ਵਿੱਚ ਦੇਖਿਆ ਜਾਵੇਗਾ। ਵੱਖ-ਵੱਖ ਪੇਸ਼ਿਆਂ ਨਾਲ ਸਬੰਧਤ ਲੋਕਾਂ ਨੂੰ ਟਵਿਟਰ ਚੈੱਕ ਮਾਰਕ ਤਿੰਨ ਵੱਖ-ਵੱਖ ਰੰਗਾਂ ਵਿੱਚ ਦਿੱਤਾ ਜਾਵੇਗਾ। ਕੰਪਨੀ ਦਾ ਟਵਿੱਟਰ ਵੈਰੀਫਾਈਡ ਅਕਾਊਂਟ ਗੋਲਡ ਰੰਗ ਦਾ, ਸਰਕਾਰ ਲਈ ਸਲੇਟੀ ਅਤੇ ਆਮ ਆਦਮੀ ਦੇ ਵੈਰੀਫਾਈਡ ਖਾਤੇ ਲਈ ਨੀਲਾ ਹੋਵੇਗਾ।
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਐਲੋਨ ਮਸਕ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਾਤੇ ਨੂੰ ਬਹਾਲ ਕਰਨ ਨੂੰ ਲੈ ਕੇ ਚਰਚਾ ‘ਚ ਸਨ। ਮਸਕ ਨੇ ਟਰੰਪ ਦੇ ਟਵਿੱਟਰ ਅਕਾਉਂਟ ਨੂੰ ਬਹਾਲ ਕਰਨ ਤੋਂ ਪਹਿਲਾਂ ਇੱਕ ਪੋਲ ਕੀਤਾ ਸੀ। ਮਸਕ ਨੇ ਲੋਕਾਂ ਨੂੰ ਇਹ ਸਵਾਲ ਪੁੱਛਿਆ ਸੀ ਕਿ ਕੀ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵਿੱਟਰ ਖਾਤੇ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ? ਇਸ ਤੋਂ ਬਾਅਦ ਡੋਨਾਲਡ ਟਰੰਪ ਪੂਰੇ 22 ਮਹੀਨਿਆਂ ਬਾਅਦ ਟਵਿਟਰ ‘ਤੇ ਵਾਪਸ ਆਏ। ਟਰੰਪ ਦਾ ਖਾਤਾ ਬਹਾਲ ਕਰ ਦਿੱਤਾ ਗਿਆ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h