T-20 World Cup 2022 ‘ਚ 23 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਇਤਿਹਾਸਕ ਮੈਚ ਲੋਕਾਂ ਨੂੰ ਸਦੀਆਂ ਤੱਕ ਯਾਦ ਰਹਿਣ ਵਾਲਾ ਹੈ। ਖਾਸ ਕਰਕੇ ਵਿਰਾਟ ਕੋਹਲੀ ਜਿਸ ਨੇ ਇਹ ਮੈਚ ਇਤਿਹਾਸ ‘ਚ ਦਰਜ ਕਰਵਾਇਆ।
Virat Kohli Shared an Emotional Note: T-20 World Cup 2022 ਨੂੰ ਖ਼ਤਮ ਹੋਇਆਂ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਅਜਿਹੇ 23 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਇਤਿਹਾਸਕ ਮੈਚ ਨੂੰ ਸ਼ਾਇਦ ਹੀ ਕੋਈ ਭੁੱਲਿਆ ਹੋਵੇਗਾ। ਖਾਸ ਕਰਕੇ ਵਿਰਾਟ ਕੋਹਲੀ ਅਤੇ ਉਨ੍ਹਾਂ ਦੇ ਫੈਨਸ। ਦੱਸ ਦਈਏ ਕਿ ਕੋਹਲੀ ਨੇ ਇਸ ਮੈਚ ਇਤਿਹਾਸ ਰੱਚਿਆ ਸੀ।
ਕੋਹਲੀ ਨੇ ਜਿਸ ਸ਼ਾਨਦਾਰ ਤਰੀਕੇ ਨਾਲ ਭਾਰਤ ਨੂੰ ਪਾਕਿਸਤਾਨ ਖਿਲਾਫ ਜਿੱਤ ਦਿਵਾਈ, ਉਸ ਨੂੰ ਕੋਈ ਨਹੀਂ ਭੁੱਲ ਸਕਦਾ। ਵਿਰਾਟ ਕੋਹਲੀ ਦੀ 82 ਦੌੜਾਂ ਦੀ ਯਾਦਗਾਰ ਪਾਰੀ ਨਾਲ ਪਾਰੀ ਨਾਲ ਭਾਰਤ ਨੇ ਜਿੱਤ ਹਾਸਿਲ ਕੀਤੀ। ਹੁਣ ਜਦੋਂ ਵਿਸ਼ਵ ਕੱਪ ਖ਼ਤਮ ਹੋ ਗਿਆ ਹੈ ਤਾਂ ਵਿਰਾਟ ਕੋਹਲੀ ਨੇ ਇਕ ਵਾਰ ਫਿਰ ਉਸ ਇਤਿਹਾਸਕ ਦਿਨ ਨੂੰ ਯਾਦ ਕਰ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ, ”23 ਅਕਤੂਬਰ 2022 ਮੇਰੇ ਦਿਲ ‘ਚ ਹਮੇਸ਼ਾ ਖਾਸ ਰਹੇਗਾ। ਕ੍ਰਿਕਟ ਮੈਚ ‘ਚ ਇਸ ਤਰ੍ਹਾਂ ਦੀ ਊਰਜਾ ਪਹਿਲਾਂ ਕਦੇ ਨਹੀਂ ਮਹਿਸੂਸ ਕੀਤੀ। ਕਿੰਨੀ ਸ਼ਾਨਦਾਰ ਸ਼ਾਮ ਸੀ ਉਹ !
ਵਿਰਾਟ ਕੋਹਲੀ ਦੀ ਇਸ ਪੋਸਟ ‘ਤੇ ਲੱਖਾਂ ਲਾਈਕਸ ਅਤੇ ਕਮੈਂਟ ਆ ਗਏ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਮੈਚ ਅਤੇ ਪਾਰੀ ਪਹਿਲਾਂ ਕਦੇ ਨਹੀਂ ਦੇਖੀ। ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਵੀ ਇਸ ਮੈਚ ਤੋਂ ਬਾਅਦ ਸਵੀਕਾਰ ਕੀਤਾ, ਕਿ ਇਹ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਵਧੀਆ ਪਾਰੀ ਰਹੀ। ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ T-20 World Cup 2022 ਦੇ ਪਹਿਲੇ ਹੀ ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 159 ਦੌੜਾਂ ਬਣਾਈਆਂ ਸੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h