“ਸਨੋਅਮੈਨ” ਫਿਲਮ ਦੀ ਸ਼ੂਟਿੰਗ ਕੈਨੇਡਾ ਦੇ ਬਰਫ਼ੀਲੇ ਮੌਸਮ ਅਤੇ ਜੰਗਲਾਂ ਵਿੱਚ ਬਹੁਤ ਹੀ ਔਖੇ ਹਾਲਾਤਾਂ ‘ਚ ਮੁਕੰਮਲ ਹੋਈ। -34 ਡਿਗਰੀ ਦੇ ਤਪਮਾਨ ਵਿੱਚ ਫਿਲਮ ਦੀ ਪ੍ਰੋਡਕਸ਼ਨ ਟੀਮ ਨੇ ਬਹੁਤ ਹਿੰਮਤ ਅਤੇ ਸਿਰੜ ਨਾਲ ਇਸ ਫਿਲਮ ਦੀ ਸ਼ੂਟਿੰਗ ਨੂੰ ਮੁਕੰਮਲ ਕੀਤਾ। ਨੀਰੂ ਬਾਜਵਾ ਦੀ ਬਾ-ਕਮਾਲ ਅਦਾਕਾਰੀ ਇਸ ਵਾਰ ਇੱਕ ਵੱਖਰੇ ਰੰਗ ‘ਚ ਨਜ਼ਰ ਆਏਗੀ। ਇੱਕ ਹਿੰਮਤੀ ਔਰਤ ਦਾ ਕਿਰਦਾਰ ਕੈਨੇਡਾ ਦੇ ਲਚਕਦਾਰ ਕਾਨੂੰਨਾਂ ਦੀ ਪੋਲ ਖੋਲ੍ਹੇਗਾ।
ਜੈਜ਼ੀ ਬੀ ਤੁਹਾਨੂੰ ਕੈਨੇਡੀਅਨ ਪੁਲਿਸ ਦੀ ਵਰਦੀ ‘ਚ ਦਿਸਣਗੇ। ਡਿਊਟੀ ਸਭ ਤੋਂ ਪਹਿਲਾਂ ਹੁੰਦੀ ਹੈ, ਉਹ ਇਸ ਕਿਰਦਾਰ ਰਾਹੀਂ ਦੱਸਣਗੇ। ਰਾਣਾ ਰਣਬੀਰ ਵੱਲੋਂ ਲਿਖੀ ਕਹਾਣੀ ‘ਤੇ ਉਸ ਵੱਲੋਂ ਖੁਦ ਨਿਭਾਏ ਗਏ ਕਿਰਦਾਰ ਨੂੰ ਵੇਖ ਜਿੱਥੇ ਲੋਕ ਸਹਿਰਾਣਗੇ, ਉੱਥੇ ਹੀ ਇੱਕ ਸੋਚਣ ਦਾ ਵਿਸ਼ਾ ਵੀ ਉੱਭਰੇਗਾ ਜੋ ਸ਼ਾਇਦ ਸਾਡੇ ਸਮਾਜ ਵਿੱਚ ਹੈ ਤਾਂ ਬੜੇ ਚਿਰ ਤੋਂ ਪਰ ਉਸ ਵੱਲ੍ਹ ਕਦੀ ਧਿਆਨ ਨਹੀਂ ਦਿੱਤਾ ਗਿਆ। ਇਸ ਫਿਲਮ ਰਾਹੀਂ ਇੱਕ ਨਵਾਂ ਚਿਹਰਾ ਅਰਸ਼ੀ ਖਟਕੜ ਪੰਜਾਬੀ ਫਿਲਮ ਜਗਤ ਵਿੱਚ ਉੱਤਰ ਰਿਹਾ ਹੈ, ਜੋ ਕੈਨੇਡਾ ‘ਚ ਪੰਜਾਬੀਆਂ ਦੀ ਅਗਲੀ ਪੀੜ੍ਹੀ ਦੀ ਨੁਮਾਇੰਦਗੀ ਕਰੇਗਾ।
ਕੈਨੇਡਾ ਦੇ ਜੰਮਪਲ ਅਰਸ਼ੀ ਖਟਕੜ ਨੇ ਵੀ ਇਸ ਫਿਲਮ ਲਈ ਬਹੁਤ ਮਿਹਨਤ ਕੀਤੀ ਹੈ। ਸਿਨੇਮਾ ਦੀ ਦੁਨੀਆ ‘ਚ ਨਵੀਆਂ ਪੈੜਾਂ ਪਾਉਣ ਵਾਲੇ ਅਮਨ ਖਟਕੜ ਇਸ ਫਿਲਮ ਦੇ ਨਿਰਦੇਸ਼ਕ ਹਨ। ਇਸ ਤੋਂ ਪਹਿਲਾਂ ਵੀ ਗੋਰਿਆਂ ਨੂੰ ਦਫ਼ਾ ਕਰੋ, ਅੰਗਰੇਜ਼, ਅਰਦਾਸ ਵਰਗੀਆਂ ਫਿਲਮਾਂ ਦਾ ਨਿਰਮਾਣ ਕਰਕੇ ਸਫਲਤਾ ਦੇ ਝੰਡੇ ਗੱਡ ਚੁੱਕੇ ਅਮਨ ਖਟਕੜ ਹੁਰਾਂ ਦਾ ਦਾਅਵਾ ਹੈ ਕਿ ਇਸ ਫਿਲਮ ਦੇ ਆਉਣ ਨਾਲ ਇੱਕ ਵਾਰ ਫਿਰ ਪੰਜਾਬੀ ਸਿਨੇਮਾ ਨਵੇਂ ਮੋੜ ਵੱਲ ਨੂੰ ਮੁੜੇਗਾ। ਅੱਜ ਦੇ ਸਮੇਂ ਦੀ ਲੋੜ ਮੁਤਾਬਿਕ ਇਹ ਫਿਲਮ “ਸਨੋਅਮੈਨ” ਦਰਸ਼ਕਾਂ ਨੂੰ ਵੱਖਰਾ ਵਿਸ਼ਾ ਦਿੱਖ ਅਤੇ ਫਿਲਮਾਂਕਣ ਦੇਵੇਗੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h