Shooting in Brazil Schools: ਬ੍ਰਾਜ਼ੀਲ ਦੇ ਦੋ ਸਕੂਲਾਂ ‘ਚ ਇੱਕ ਸ਼ੂਟਰ ਨੇ ਹਮਲਾ ਕਰ ਦਿੱਤਾ। ਹਮਲੇ ਵਿੱਚ ਦੋ ਅਧਿਆਪਕਾਂ ਤੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ। 11 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸੀਐਨਐਨ ਦੀ ਰਿਪੋਰਟ ਮੁਤਾਬਕ ਹਮਲਾਵਰ ਨੇ ਬੁਲੇਟਪਰੂਫ਼ ਵੈਸਟ ਪਹਿਨੀ ਹੋਈ ਸੀ।
ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ- ਹਮਲਾ ਐਸਪੀਰੀਟੋ ਸੈਂਟੋ ਰਾਜ ਦੇ ਅਰਾਕਰੂਜ਼ ਸ਼ਹਿਰ ਵਿੱਚ ਹੋਇਆ। ਹਮਲਾਵਰ ਦੀ ਉਮਰ ਕਰੀਬ 16 ਸਾਲ ਹੈ। ਉਹ ਸੈਮੀ-ਆਟੋਮੈਟਿਕ ਬੰਦੂਕ ਲੈ ਕੇ ਸਕੂਲ ਅੰਦਰ ਦਾਖਲ ਹੋਇਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਸਨੇ ਇੱਕ ਮਾਸਕ ਤੇ ਫੌਜੀ ਕੱਪੜੇ ਪਾਏ ਹੋਏ ਸੀ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਬ੍ਰਾਜ਼ੀਲ ਵਿੱਚ ਜਨਤਕ ਸੁਰੱਖਿਆ ਦੇ ਸਕੱਤਰੇਤ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਗੋਲੀਬਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਅਤੇ ਇੱਕ ਪ੍ਰਾਈਵੇਟ ਸਕੂਲ ਵਿੱਚ ਹੋਈ ਹੈ। ਦੋਵੇਂ ਸਕੂਲ ਐਸਪੀਰੀਟੋ ਸੈਂਟੋ ਰਾਜ ਦੇ ਛੋਟੇ ਜਿਹੇ ਕਸਬੇ ਅਰਾਕਰੂਜ਼ ‘ਚ ਇੱਕੋ ਗਲੀ ‘ਤੇ ਸਥਿਤ ਹਨ।
ਜਨਤਕ ਸੁਰੱਖਿਆ ਸਕੱਤਰ ਮਾਰਸੀਓ ਸੇਲਾਂਤੇ ਨੇ ਦੱਸਿਆ ਕਿ ਸੁਰੱਖਿਆ ਕੈਮਰੇ ਦੀ ਫੁਟੇਜ ‘ਚ ਹਮਲਾਵਰ ਨੂੰ ਬੁਲੇਟਪਰੂਫ ਵੈਸਟ ਪਹਿਨੇ ਹੋਏ ਅਤੇ ਹਮਲਿਆਂ ਲਈ ਅਰਧ-ਆਟੋਮੈਟਿਕ ਪਿਸਤੌਲ ਦੀ ਵਰਤੋਂ ਕਰਦੇ ਹੋਏ ਦਿਖਾਇਆ ਗਿਆ ਹੈ।
ਸੇਲਾਂਟੇ ਨੇ ਕਿਹਾ ਕਿ ਸ਼ੂਟਰ ਪਬਲਿਕ ਸਕੂਲ ਦਾ ਤਾਲਾ ਤੋੜ ਕੇ ਟੀਚਰਜ਼ ਲਾਉਂਜ ਵਿੱਚ ਪਹੁੰਚ ਗਿਆ ਸੀ। ਸ਼ੂਟਰ ਨੇ ਆਪਣਾ ਚਿਹਰਾ ਢੱਕਿਆ ਹੋਇਆ ਸੀ, ਇਸ ਲਈ ਉਸ ਦੀ ਪਛਾਣ ਕਰਨਾ ਮੁਸ਼ਕਲ ਹੈ। ਹੁਣ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਸ ਜੁਰਮ ਵਿੱਚ ਨੌਜਵਾਨਾਂ ਦੀ ਕਿਸੇ ਨੇ ਮਦਦ ਕੀਤੀ ਸੀ ਜਾਂ ਨਹੀਂ।
ਜ਼ਿਕਰਯੋਗ ਹੈ ਕਿ ਬ੍ਰਾਜ਼ੀਲ ‘ਚ ਸਕੂਲ ‘ਚ ਗੋਲੀਬਾਰੀ ਆਮ ਗੱਲ ਹੈ। ਅਜਿਹੀਆਂ ਘਟਨਾਵਾਂ ਇੱਥੇ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ। ਐਸਪੀਰੀਟੋ ਸੈਂਟੋ ਦੇ ਗਵਰਨਰ ਰੇਨਾਟੋ ਕੈਸਾਗਰਾਂਡੇ ਨੇ ਕਿਹਾ ਕਿ ਉਹ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਜਾਂਚ ਲੰਬਿਤ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h