Canada Express Entry: ਕੈਨੇਡਾ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਕੈਨੇਡਾ ਲਈ ਪੀਆਰ (Canada PR) ਨਿਯਮਾਂ ਵਿਚ ਬਦਲਾਅ ਕੀਤੇ ਜਾਂਦੇ ਹਨ। ਇਸ ਦੇ ਜ਼ਰੀਏ ਕਈ ਨਵੇਂ ਪੇਸ਼ੇਵਰਾਂ ਨੂੰ ਪੀਆਰ ਸ਼੍ਰੇਣੀ ਵਿਚ ਸ਼ਾਮਲ ਕੀਤਾ ਜਾਂਦਾ ਹੈ। ਹਾਲ ਹੀ ਵਿਚ ਕੈਨੇਡਾ ਸਰਕਾਰ (Canada Government) ਨੇ 16 ਨਵੇਂ ਕਿੱਤਿਆਂ ਨੂੰ ਪੀਆਰ ਕੈਟੇਗਰੀ (PR category) ਲਈ ਮਨਜ਼ੂਰੀ ਦਿੱਤੀ ਹੈ। ਇਸ ਦੇ ਵਿਚ ਅਧਿਆਪਕ, ਟਕੱਟ ਡਰਾਈਵਰ, ਹੈਲਥ ਵਰਕਰ, ਖੇਤੀਬਾੜੀ ਦਾ ਕੰਮ ਵੀ ਸ਼ਾਮਲ ਹੈ।
ਦੱਸ ਦਈਏ ਕਿ ਕੈਨੇਡਾ ਸਰਕਾਰ ਦੇਸ਼ ਵਿਚ ਵੱਧ ਤੋਂ ਵੱਧ ਪ੍ਰਵਾਸੀਆਂ ਦਾ ਸੁਆਗਤ ਕਰਨ ਲਈ ਕੰਮ ਕਰ ਰਹੀ ਹੈ, ਜੋ ਕਿ ਦੇਸ਼ ਦੀ ਆਰਥਿਕਤਾ ਲਈ ਲੋੜੀਂਦੇ ਹੁਨਰਾਂ ਨੂੰ ਲੈ ਕੇ ਆਉਂਦੇ ਹਨ ਤਾਂ ਜੋ ਮਜ਼ਦੂਰਾਂ ਦੀ ਗੰਭੀਰ ਘਾਟ ਨੂੰ ਪੂਰਾ ਕੀਤਾ ਜਾ ਸਕੇ। ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਕਿ ਐਕਸਪ੍ਰੈਸ ਐਂਟਰੀ ਸਿਸਟਮ ਤਹਿਤ ਪ੍ਰਬੰਧਿਤ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਰਾਸ਼ਟਰੀ ਵਪਾਰਕ ਵਰਗੀਕਰਨ ਲਾਗੂ ਕੀਤਾ ਜਾਵੇਗਾ।
ਹੇਠਾਂ ਦਿੱਤੇ 16 ਕਿੱਤਿਆਂ ਐਕਸਪ੍ਰੈਸ ਐਂਟਰੀ ਰਾਹੀਂ ਅਰਜ਼ੀ ਦੇਣ ਦੇ ਯੋਗ:
1. ਡੈਂਟਲ ਅਸਿਸਟੈਂਟਸ ਅਤੇ ਡੈਂਟਲ ਪ੍ਰਯੋਗਸ਼ਾਲਾ ਅਸਿਸਟੈਂਟਸ
2. ਨਰਸ ਸਹਾਇਕ, ਆਰਡਰਲੀ ਅਤੇ ਮਰੀਜ਼ ਸੇਵਾ ਸਹਿਯੋਗੀ
3. ਫਾਰਮੇਸੀ ਤਕਨੀਕੀ ਸਹਾਇਕ
4. ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਅਧਿਆਪਕ
5. ਸ਼ੈਰਿਫ ਅਤੇ ਬੇਲੀਫ
6. ਸੁਧਾਰਾਤਮਕ ਸੇਵਾ ਅਧਿਕਾਰੀ
7. ਉਪ-ਕਾਨੂੰਨ ਲਾਗੂ ਕਰਨ ਵਾਲੇ ਅਤੇ ਹੋਰ ਰੈਗੂਲੇਟਰੀ ਅਧਿਕਾਰੀ
8. ਐਸਥੀਸ਼ੀਅਨ, ਇਲੈਕਟ੍ਰੋਲੋਜਿਸਟ ਅਤੇ ਸੰਬੰਧਿਤ ਕਿੱਤੇ
9. ਰਿਹਾਇਸ਼ੀ ਅਤੇ ਵਪਾਰਕ ਸਥਾਪਕ ਅਤੇ ਸੇਵਾਕਰਤਾ
10. ਪੈਸਟ ਕੰਟਰੋਲਰ ਅਤੇ ਫਿਊਮੀਗੇਟਰ
11. ਹੋਰ ਮੁਰੰਮਤ ਕਰਨ ਵਾਲੇ ਕਾਮੇ
12. ਟਰਾਂਸਪੋਰਟ ਟਰੱਕ ਡਰਾਈਵਰ
13. ਬੱਸ ਡਰਾਈਵਰ, ਸਬਵੇਅ ਆਪਰੇਟਰ ਅਤੇ ਹੋਰ ਆਵਾਜਾਈ ਆਪਰੇਟਰ
14. ਭਾਰੀ ਉਪਕਰਨ ਆਪਰੇਟਰ
15. ਏਅਰਕ੍ਰਾਫਟ ਅਸੈਂਬਲਰ
16. ਏਅਰਕ੍ਰਾਫਟ ਅਸੈਂਬਲੀ ਇੰਸਪੈਕਟਰ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h