Punjab Weather Update Today: ਅਗਲੇ ਇੱਕ ਹਫ਼ਤੇ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ। ਆਉਣ ਵਾਲੇ ਦਿਨਾਂ ‘ਚ ਤਾਪਮਾਨ ਵੀ ਹੌਲੀ-ਹੌਲੀ ਡਿੱਗੇਗਾ। ਦਸੰਬਰ ਦੇ ਪਹਿਲੇ ਹਫ਼ਤੇ ਤੱਕ ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਨਹੀਂ ਹੈ। ਸ਼ਨੀਵਾਰ ਨੂੰ ਪਠਾਨਕੋਟ 5.7 ਡਿਗਰੀ ਸੈਲਸੀਅਸ ਦੇ ਨਾਲ ਪੰਜਾਬ ‘ਚ ਸਭ ਤੋਂ ਠੰਢੀ ਰਾਤ ਰਹੀ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਪੰਜਾਬ ’ਚ 30 ਨਵੰਬਰ ਤਕ ਮੌਸਮ ਖੁਸ਼ਕ ਰਹੇਗਾ। ਨਵੰਬਰ ’ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਦਸੰਬਰ ਦੇ ਪਹਿਲੇ ਹਫ਼ਤੇ ਮੌਸਮ ਪੂਰੀ ਤਰ੍ਹਾਂ ਬਦਲ ਜਾਵੇਗਾ। ਸੂਬੇ ਵਿੱਚ 30 ਨਵੰਬਰ ਤੱਕ ਮੌਸਮ ਖੁਸ਼ਕ ਰਹੇਗਾ। ਦਿਨ ਅਤੇ ਰਾਤ ਦੇ ਪਾਰਾ ਵਿੱਚ 1-20 ਦੀ ਗਿਰਾਵਟ ਦੇਖੀ ਜਾ ਸਕਦੀ ਹੈ। ਉਥੇ ਹੀ ਚੰਡੀਗੜ੍ਹ ‘ਚ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 9.7 ਡਿਗਰੀ ਰਿਹਾ। ਇਸ ਹਫ਼ਤੇ ਮੌਸਮ ਸਾਫ਼ ਰਹੇਗਾ।
Preventing Knee Pain During CrossFit and Bodybuilding buy somatropin australia steroids dosage bodybuilding, steroid tablets to lose weight
ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਪੈ ਸਕਦਾ ਹੈ। ਇਸ ਤੋਂ ਬਾਅਦ ਠੰਢ ਵੀ ਅਚਾਨਕ ਵਧ ਜਾਵੇਗੀ। ਦੂਜੇ ਪਾਸੇ ਸਨਿਚਰਵਾਰ ਨੂੰ ਪੰਜਾਬ ’ਚ ਪਠਾਨਕੋਟ ਅਤੇ ਜਲੰਧਰ ਸਭ ਤੋਂ ਠੰਢੇ ਰਹੇ। ਇਥੇ ਘੱਟੋ-ਘੱਟ ਤਾਪਮਾਨ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਲੋਕਾਂ ਨੇ ਠੰਢ ਵੀ ਮਹਿਸੂਸ ਕੀਤੀ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ’ਚ ਸਵੇਰ ਵੇਲੇ ਵੀ ਸੰਘਣੀ ਧੁੰਦ ਨੇ ਕਈ ਥਾਵਾਂ ਨੂੰ ਅਪਣੀ ਲਪੇਟ ’ਚ ਲੈ ਲਿਆ। ਦੂਜੇ ਪਾਸੇ ਬਠਿੰਡਾ ’ਚ 6 ਡਿਗਰੀ ਤੇ ਰੋਪੜ ’ਚ 6.6 ਡਿਗਰੀ ਰਿਹਾ।
ਫਰੀਦਕੋਟ ’ਚ 7 ਡਿਗਰੀ, ਲੁਧਿਆਣਾ ’ਚ 8.6 ਡਿਗਰੀ, ਗੁਰਦਾਸਪੁਰ ’ਚ 8 ਡਿਗਰੀ, ਪਟਿਆਲਾ ’ਚ 9.4 ਡਿਗਰੀ, ਅੰਮ੍ਰਿਤਸਰ ’ਚ 7.4 ਡਿਗਰੀ ਤਾਪਮਾਨ ਰਿਹਾ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਬਠਿੰਡਾ ਪੰਜਾਬ ’ਚ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 6.2 ਡਿਗਰੀ ਤੇ ਵੱਧ ਤੋਂ ਵੱਧ 29.4 ਡਿਗਰੀ ਰਿਹਾ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ। ਜਦੋਂਕਿ ਗੁਰਦਾਸਪੁਰ ’ਚ ਘੱਟੋ-ਘੱਟ ਤਾਪਮਾਨ 7 ਡਿਗਰੀ ਤੇ ਵੱਧ ਤੋਂ ਵੱਧ 24.5 ਡਿਗਰੀ ਰਿਹਾ। ਇਥੇ ਘੱਟੋ-ਘੱਟ ਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ ਰਿਹਾ।
ਉਧਰ ਗੁਆਂਢੀ ਸੂਬੇ ਹਰਿਆਣਾ ‘ਚ ਠੰਢ ਨੇ 10 ਦਿਨ ਪਹਿਲਾਂ ਦਸਤਕ ਦਿੱਤੀ। ਹਰਿਆਣਾ ‘ਚ ਮੌਨਸੂਨ ਦੇ ਚੰਗੇ ਮੀਂਹ ਕਾਰਨ ਇਸ ਵਾਰ 10 ਦਿਨ ਪਹਿਲਾਂ ਦਸਤਕ ਦਿੱਤੀ ਹੈ। ਪਿਛਲੇ 10 ਸਾਲਾਂ ‘ਚ ਆਮ ਤੌਰ ‘ਤੇ ਨਵੰਬਰ ਦੇ ਪਹਿਲੇ ਹਫ਼ਤੇ ਅਜਿਹੀ ਠੰਢ ਪੈ ਰਹੀ ਹੈ। ਪਹਾੜਾਂ ‘ਚ ਬਰਫਬਾਰੀ ਅਤੇ ਮੀਂਹ ਕਾਰਨ ਮੈਦਾਨੀ ਇਲਾਕਿਆਂ ‘ਚ ਠੰਢੀਆਂ ਹਵਾਵਾਂ ਆ ਰਹੀਆਂ ਹਨ। ਠੰਢ ਹੋਰ ਵਧ ਸਕਦੀ ਹੈ।
ਡਾ: ਮਨਮੋਹਨ ਸਿੰਘ, ਡਾਇਰੈਕਟਰ, ਆਈਐਮਡੀ ਚੰਡੀਗੜ੍ਹ ਨੇ ਦੱਸਿਆ ਕਿ ਇੱਕ ਹਫ਼ਤੇ ਤੱਕ ਮੌਸਮ ਖੁਸ਼ਕ ਰਹੇਗਾ। ਬਾਰਿਸ਼ ਤੋਂ ਬਾਅਦ ਹੀ ਸੰਘਣੀ ਧੁੰਦ ਛਾਈ ਜਾਵੇਗੀ। ਇੱਕ ਹਫ਼ਤੇ ਬਾਅਦ ਸਵੇਰੇ ਹਲਕੀ ਧੁੰਦ ਦੇਖੀ ਜਾ ਸਕਦੀ ਹੈ।