Protest of 2500 people without clothes: ਕਿਸੇ ਨਾ ਕਿਸੇ ਮੰਗ ਨੂੰ ਲੈ ਕੇ ਵਿਰੋਧ ਕਰਨ ਦੀਆਂ ਖ਼ਬਰਾਂ ਤਾਂ ਬਹੁਤ ਆਉਂਦੀਆਂ ਹਨ, ਪਰ ਕਈ ਵਾਰ ਅਜਿਹੇ ਵਿਰੋਧ ਹੁੰਦੇ ਹਨ ਜਿਨ੍ਹਾਂ ਦੇ ਤਰੀਕੇ ਚਰਚਾ ‘ਚ ਆਉਂਦੇ ਰਹਿੰਦੇ ਹਨ। ਇਕ ਪਾਸੇ ਜਿੱਥੇ ਹਾਲ ਹੀ ‘ਚ ਅਮਰੀਕਾ ‘ਚ ਕੁਝ ਪ੍ਰਦਰਸ਼ਨਕਾਰੀਆਂ ਨੇ ਜਹਾਜ਼ ਦੇ ਰਨਵੇ ‘ਤੇ ਬੈਠ ਕੇ ਪ੍ਰਦਰਸ਼ਨ ਕੀਤਾ, ਉਥੇ ਹੀ ਹੁਣ ਆਸਟ੍ਰੇਲੀਆ ਦੇ ਸਿਡਨੀ ਤੋਂ ਵੀ ਇਕ ਅਨੋਖਾ ਪ੍ਰਦਰਸ਼ਨ ਸਾਹਮਣੇ ਆਇਆ ਹੈ। ਇੱਥੇ 2500 ਦੇ ਕਰੀਬ ਲੋਕਾਂ ਨੇ ਬਿਨਾਂ ਕੱਪੜੇ ਪਾਏ ਇੱਕਜੁੱਟ ਹੋ ਕੇ ਪ੍ਰਦਰਸ਼ਨ ਕੀਤਾ।
ਦਰਅਸਲ, ਇਹ ਘਟਨਾ ਆਸਟ੍ਰੇਲੀਆ ਦੇ ਸਿਡਨੀ ਦੀ ਹੈ, ਇਹ ਘਟਨਾ ਇੱਥੋਂ ਦੇ ਇੱਕ ਮਸ਼ਹੂਰ ਬੋਂਡੀ ਬੀਚ ‘ਤੇ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਲੋਕ ਬੀਚ ‘ਤੇ ਕੱਪੜਿਆਂ ਤੋਂ ਬਿਨਾਂ ਇਕੱਠੇ ਹੋਏ। ਖਾਸ ਗੱਲ ਇਹ ਹੈ ਕਿ ਇਸ ਦੌਰਾਨ 2500 ਤੋਂ ਜ਼ਿਆਦਾ ਲੋਕ ਇਕ ਜਗ੍ਹਾ ‘ਤੇ ਇਕੱਠੇ ਹੋਏ ਤੇ ਇਹ ਘਟਨਾ ਸ਼ਨੀਵਾਰ ਦੀ ਹੈ। ਇਹ ਸਭ ਚਮੜੀ ਦੇ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਤਿਆਰ ਕੀਤੀ ਗਈ।
ਖਬਰਾਂ ਮੁਤਾਬਕ ਇਸ ਦੇ ਲਈ ਪ੍ਰਸ਼ਾਸਨ ਤੋਂ ਮਨਜ਼ੂਰੀ ਵੀ ਲਈ ਗਈ ਅਤੇ ਫਿਰ ਸਾਰੇ ਇਕਜੁੱਟ ਹੋਏ। ਇਹ ਵੀ ਦੱਸਿਆ ਗਿਆ ਕਿ ਇਸ ਪ੍ਰਦਰਸ਼ਨ ‘ਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਲੋਕ ਉਹ ਹਨ ਜੋ ਕਿਸੇ ਨਾ ਕਿਸੇ ਤਰ੍ਹਾਂ ਇਸ ਕਿਸਮ ਦੇ ਚਮੜੀ ਦੇ ਕੈਂਸਰ ਤੋਂ ਪੀੜਤ ਹਨ ।
ਇਹ ਵੀ ਦੱਸਿਆ ਗਿਆ ਕਿ ਇਹ ਪੂਰਾ ਪ੍ਰੋਗਰਾਮ ਇੱਕ ਅਮਰੀਕੀ ਫੋਟੋਗ੍ਰਾਫਰ ਸਪੈਂਸਰ ਟਿਊਨਿਕ ਦਾ ਹੈ। ਇਸਦਾ ਇੱਕ ਉਦੇਸ਼ ਆਸਟ੍ਰੇਲੀਆਈ ਲੋਕਾਂ ਨੂੰ ਚਮੜੀ ਦੀ ਨਿਯਮਤ ਜਾਂਚ ਕਰਵਾਉਣ ਲਈ ਉਤਸ਼ਾਹਿਤ ਕਰਨਾ ਹੈ। ਇਸ ਸਮੇਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h