Riots In Brussels: ਕਤਰ ‘ਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ਦੇ ਮੈਚ ‘ਚ ਬੈਲਜੀਅਮ ਦੀ ਮੋਰੱਕੋ (Morocco) ਤੋਂ ਹਾਰ ਤੋਂ ਬਾਅਦ ਐਤਵਾਰ ਨੂੰ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਸ ‘ਚ ਕਈ ਥਾਵਾਂ ‘ਤੇ ਦੰਗੇ ਭੜਕ ਗਏ। ਫੁੱਟਬਾਲ ਫੈਨਸ ਨੇ ਕਾਰਾਂ ਨੂੰ ਅੱਗ ਲਗਾ ਦਿੱਤੀ। ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਸਥਾਨਕ ਪੁਲਿਸ ਨੇ ਦੰਗਾ ਕੰਟਰੋਲ ਪੁਲਿਸ ਨਾਲ ਝੜਪ ਕਰਨ ਵਾਲੇ ਦਰਜਨਾਂ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਬਰੱਸਲਜ਼ (Brussels) ‘ਚ ਕਈ ਥਾਵਾਂ ‘ਤੇ ਦੰਗੇ ਦੇਖਣ ਨੂੰ ਮਿਲੇ, ਜਿਨ੍ਹਾਂ ਨੂੰ ਸ਼ਾਂਤ ਕਰਨ ‘ਚ ਪੁਲਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ
ਪੁਲਿਸ ਨੇ ਹਿੰਸਾ ਨੂੰ ਕਾਬੂ ਕਰਨ ਲਈ ਬਰੱਸਲਜ਼ ਦੇ ਕੇਂਦਰੀ ਹਿੱਸਿਆਂ ਨੂੰ ਸੀਲ ਕਰ ਦਿੱਤਾ ਅਤੇ ਪਾਣੀ ਦੀਆਂ ਤੋਪਾਂ ਤਾਇਨਾਤ ਕੀਤੀਆਂ। ਪੁਲਿਸ ਨੇ ਹਿੰਸਾ ਕਰਨ ਵਾਲਿਆਂ ‘ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਕੁਝ ਫਾਨਸ ਲਾਠੀਆਂ ਨਾਲ ਲੈਸ ਸੀ ਤੇ ਆਤਿਸ਼ਬਾਜ਼ੀ ਕਾਰਨ ਇੱਕ ਪੱਤਰਕਾਰ ਜ਼ਖਮੀ ਹੋਇਆ। ਦਰਜਨਾਂ ਦੰਗਾਕਾਰੀਆਂ ਨੇ ਇੱਕ ਕਾਰ ਨੂੰ ਉਲਟਾ ਕੇ ਅੱਗ ਲਗਾ ਦਿੱਤੀ, ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲਗਾ ਦਿੱਤੀ ਤੇ ਕਾਰਾਂ ‘ਤੇ ਇੱਟਾਂ ਅਤੇ ਪੱਥਰ ਸੁੱਟੇ।
ਬ੍ਰਸੇਲਜ਼ ਦੇ ਮੇਅਰ ਫਿਲਿਪ ਕਲੋਸ ਨੇ ਲੋਕਾਂ ਨੂੰ ਸ਼ਹਿਰ ਦੇ ਕੇਂਦਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਧਿਕਾਰੀ ਸੜਕਾਂ ‘ਤੇ ਵਿਵਸਥਾ ਬਣਾਈ ਰੱਖਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਦੇ ਹੁਕਮਾਂ ਤੋਂ ਬਾਅਦ ਮੈਟਰੋ ਅਤੇ ਟਰਾਮ ਦੀ ਆਵਾਜਾਈ ਵੀ ਬੰਦ ਕਰਨੀ ਪਈ।
ਨੀਦਰਲੈਂਡ ‘ਚ ਵੀ ਭੜਕੀ ਹਿੰਸਾ
ਰਾਇਟਰਜ਼ ਦੀ ਰਿਪੋਰਟ ਮੁਤਾਬਕ ਗੁਆਂਢੀ ਦੇਸ਼ ਨੀਦਰਲੈਂਡ ਦੀ ਪੁਲਿਸ ਨੇ ਕਿਹਾ ਕਿ ਰੋਟਰਡਮ ਸ਼ਹਿਰ ਵਿੱਚ ਵੀ ਹਿੰਸਾ ਭੜਕ ਗਈ। ਅਧਿਕਾਰੀਆਂ ਨੇ 500 ਫੁੱਟਬਾਲ ਸਮਰਥਕਾਂ ਦੇ ਸਮੂਹ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਪੁਲਿਸ ‘ਤੇ ਪਟਾਕਿਆਂ ਅਤੇ ਸ਼ੀਸ਼ੇ ਨਾਲ ਪਥਰਾਅ ਕੀਤਾ। ਇਸ ਦੇ ਨਾਲ ਹੀ ਰਾਜਧਾਨੀ ਐਮਸਟਰਡਮ ਅਤੇ ਹੇਗ ਵਿੱਚ ਵੀ ਤਣਾਅ ਫੈਲਿਆ ਹੋਇਆ ਹੈ।
ਦੱਸ ਦਈਏ ਕਿ ਮੋਰੱਕੋ ਨੇ ਵਿਸ਼ਵ ਪੱਧਰੀ ਖਿਡਾਰੀਆਂ ਨਾਲ ਸਜੀ ਬੈਲਜੀਅਮ ਦੀ ਟੀਮ ਨੂੰ ਦੋ ਗੋਲਾਂ ਨਾਲ ਹਰਾਇਆ। ਮੋਰੋਕੋ ਲਈ ਪਹਿਲਾ ਗੋਲ ਰੋਮਨ ਸਾਈਸ ਨੇ ਅਤੇ ਦੂਜਾ ਗੋਲ ਜ਼ਕਰੀਆ ਅਬੂਖਲਾਲ ਨੇ ਕੀਤਾ। ਇਸ ਜਿੱਤ ਤੋਂ ਬਾਅਦ ਜਿੱਥੇ ਮੋਰੱਕੋ ਆਖਰੀ 16 ਦੀ ਦੌੜ ‘ਚ ਦੂਜੇ ਸਥਾਨ ‘ਤੇ ਆ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਬੈਲਜੀਅਮ ਲਈ ਆਖਰੀ 16 ‘ਚ ਪਹੁੰਚਣਾ ਮੁਸ਼ਕਿਲ ਕਰ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h