ਗੁਰਦਾਸਪੁਰ: ਪੁਲਿਸ ਜਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਪਿੰਡ ਘਣੀਆ ਕੇ ਬਾਂਗਰ ‘ਚ ਐਨਆਰਆਈ ਪਰਿਵਾਰ (NRI family) ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਹਾਸਲ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਅਣਪਛਾਤਿਆਂ ਵਲੋਂ ਅੰਨੇਵਾਹ ਫਾਇਰਿੰਗ (firing) ਕੀਤੀ ਗਈ। ਜਿਸ ਨਾਲ ਪਰਿਵਾਰ ਅਤੇ ਇਲਾਕੇ ਭਰ ‘ਚ ਡਰ ਦਾ ਮਾਹੌਲ ਹੈ। ਉੱਥੇ ਹੀ ਉਕਤ ਪਰਿਵਾਰ ਦੇ ਮੈਂਬਰਾਂ ਹਰਪ੍ਰੀਤ ਕੌਰ ਅਤੇ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਹਨ ਜੋ ਇਟਲੀ ‘ਚ ਰਹਿੰਦੇ ਹਨ ਅਤੇ ਦੋਵੇਂ ਉੱਥੇ ਹੀ ਸੀ ਜਦਕਿ ਘਰ ਉਹ ਦੋਵੇਂ ਬਜ਼ੁਰਗ ਅਤੇ ਉਨ੍ਹਾਂ ਦੀਆਂ ਨੂੰਹਾਂ ਸੀ।
ਬੀਤੀ ਰਾਤ ਨੂੰ ਉਨ੍ਹਾਂ ਦੇ ਇੱਕ ਬੇਟੇ ਅਮਰਜੋਤ ਨੂੰ ਵਿਦੇਸ਼ ‘ਚ ਕਰੀਬ ਰਾਤ 11 ਵਜੇ ਪੰਜਾਬ ਤੋਂ ਫੋਨ ‘ਤੇ ਧਮਕੀ ਦਿਤੀ ਗਈ ਤੇ ਰਾਤ ਜਦੋਂ ਉਹ ਸੋ ਰਹੇ ਸੀ ਤਾਂ ਉਨ੍ਹਾਂ ਦੇ ਘਰ ‘ਤੇ ਫਾਇਰਿੰਗ ਕੀਤੀ ਗਈ। ਗੋਲੀਆਂ ਦੀ ਆਵਾਜ਼ ਨਾਲ ਉਨ੍ਹਾਂ ਦਾ ਪਰਿਵਾਰ ਡਰ ਗਿਆ ਅਤੇ ਬਾਹਰ ਨਹੀਂ ਨਿਕਲਿਆ। ਜਦੋਂ ਸਵੇਰੇ ਪਿੰਡ ਵਸਿਆ ਤੇ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ ਗਈ ਤਾਂ ਵੇਖਿਆ ਕਿ ਘਰ ‘ਤੇ ਕਾਫੀ ਗੋਲੀਆਂ ਫਾਇਰ ਹੋਏ ਸੀ।
ਮੌਕੇ ‘ਤੇ ਪਹੁਚੇ ਪੁਲਿਸ ਥਾਣਾ ਘਣੀਏ ਕੇ ਬਾਂਗਰ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਪਿੰਡ ‘ਚ ਲੱਗੇ ਸੀਸੀਟੀਵੀ ਕੈਮਰੇ ਦੀ ਵੀਡੀਓ ਖੰਗਲੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਢਲੀ ਜਾਂਚ ਚ ਸਾਹਮਣੇ ਆਇਆ ਹੈ ਕਿ ਅਣਪਛਾਤੀਆਂ ਵਲੋਂ ਕਰੀਬ 16 ਰਾਉਂਡ ਫਾਇਰ ਕੀਤੇ ਗਏ ਹਨ।
ਇਹ ਵੀ ਪੜ੍ਹੋ: ਓਪੀ ਸੋਨੀ ਤੋਂ 2 ਘੰਟੇ ਕੀਤੀ ਗਈ ਪੁੱਛਗਿੱਛ ‘ਚ ਕੀਤੇ ਗਏ ਇਹ ਸਵਾਲ, ਬੋਲੇ ‘ਜਾਂਚ ‘ਚ ਦਿਆਂਗਾ ਪੂਰਾ ਸਹਿਯੋਗ’
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h