ਗਰੀਬੀ ਦੇ ਕਾਰਨ ਹੌਂਸਲੇ ਜ਼ਰੂਰ ਢਹੇ ਪਰ ਹੁਨਰ ਦੀ ਚਮਕ ਅਜੇ ਵੀ ਹੀਰੇ ਵਾਂਗੂ ਬਰਕਰਾਰ ਹੈ।15 ਸਾਲ ਦੇ ਦਲਜੀਤ ਸਿੰਘ ਦੀ ਅਵਾਜ਼ ਸੁਣ ਕੇ ਯਾਦ ਆਉਂਦੀ ਹੈ ਰਾਹਤ ਫਤਿਹ ਅਲੀ ਖਾਨ ਦੀ।ਦਲਜੀਤ ਮੋਮਬੱਤੀ ਲਗਾ ਕੇ ਪੜ੍ਹਾਈ ਕਰਦਾ ਹੈ ਕਿ ਕਿਉਂਕਿ ਘਰ ‘ਚ ਬਲਬ ਲਗਾਉਣ ਲਈ ਪੈਸੇ ਨਹੀਂ ਹਨ।ਦੱਸ ਦੇਈਏ ਦਲਜੀਤ ਦੀ ਮਾਂ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ।ਦਲਜੀਤ ਦੇ ਪਿਤਾ ਦਾ ਸਿੰਗਰ ਬਣਨ ਦਾ ਸੁਪਨਾ ਸੀ ਪਰ ਹੁਣ ਉਹ ਮਜ਼ਦੂਰੀ ਕਰਦੇ ਹਨ।
ਤੁਹਾਨੂੰ ਅਸੀਂ ਇਕ ਅਜਿਹੇ ਪਰਿਵਾਰ ਦੀ ਕਹਾਣੀ ਦੱਸਦੇ ਹਾਂ ਜਿਸ ‘ਚ ਬੇਹੱਦ ਗਰੀਬੀ ਹੈ ਤੇ ਪਿਓ ਪੁੱਤ ਦੀ ਗਾਇਕੀ ਅਜਿਹੀ ਕਿ ਸੁਣਨ ਵਾਲੇ ਦੇ ਲੂੰ ਕੰਡੇ ਖੜੇ ਕਰ ਦੇਵੇ।ਧੂਰੀ ਦੇ ਰਹਿਣ ਵਾਲੇ ਇਕ ਅਜਿਹੇ ਪਰਿਵਾਰ ‘ਚੋਂ ਜੋ ਬਹੁਤ ਗਰੀਬ, ਉਸ ਪਰਿਵਾਰ ਦਾ ਇਕ ਚਿਰਾਗ ਜੋ ਗਰੀਬੀ ‘ਚ ਸੜ ਰਿਹਾ ਹੈ ਜਿਸਦਾ ਨਾਮ ਹੈ ਦਲਜੀਤ ਸਿੰਘ ਜਿਸਦੀ ਆਵਾਜ਼ ਬਹੁਤ ਹੀ ਸ਼ਾਨਦਾਰ ਹੈ।ਜਿਸ ਨੂੰ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ।
ਦਲਜੀਤ ਨੇ ਸਿੰਗਿੰਗ ਆਪਣੇ ਪਿਤਾ ਤੋਂ ਸਿੱਖੀ ਜੋ ਕਿ ਮਜ਼ਦੂਰੀ ਕਰਦੇ ਹਨ, ਬਾਪ ਤੇ ਬੇਟਾ ਦੋਵੇਂ ਬੜੀ ਹੀ ਅਦਭੁਤ ਗਾਇਕੀ ਦੇ ਮਾਲਕ ਹਨ ਪਰ ਗਰੀਬੀ ਨੇ ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖ ਦਿੱਤਾ, ਪਿਤਾ ਨੂੰ ਗਾਇਕੀ ਦਾ ਸ਼ੌਂਕ ਸੀ ਪਰ ਗਰੀਬੀ ਕਾਰਨ ਸੁਪਨੇ ਟੁੱਟ ਗਏ ਹੁਣ ਉਹ ਨਹੀਂ ਚਾਹੁੰਦਾ ਕਿ ਉਸਦੇ ਬੇਟੇ ਦਲਜੀਤ ਦਾ ਵੀ ਸੁਪਨਾ ਟੁੱਟੇ ਇਸ ਲਈ ਉਹ ਇਸ ਟੈਲੇਂਟ ਨੂੰ ਪ੍ਰਮੋਟ ਕਰਨ ਦੀ ਗੁਹਾਰ ਲਗਾ ਰਿਹਾ ਹੈ।ਘਰ ‘ਚ ਬੀਮਾਰੀ ਦਾ ਵਾਸ ਹੈ ਤੇ ਦਲਜੀਤ ਦੇ ਪਿਤਾ ਨੂੰ ਚੰਗੈ ਦਿਨਾਂ ਦੀ ਆਸ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h