ਪਿੰਡ ਹਰੀਕੇ ਕਲਾਂ ਦੀ ਇਕ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਵਿਚ ਇਕ ਅੌਰਤ ਨੂੰ ਉਸਦਾ ਪੇਕਾ ਪਰਿਵਾਰ ਕੰਧ ਉੱਪਰੋ ਦੀ ਰੋਟੀ ਅਤੇ ਪਾਣੀ ਫੜਾਉਂਦੇ ਨਜ਼ਰ ਆਉਂਦੇ ਹਨ ਅਤੇ ਕਥਿਤ ਤੌਰ ਤੇ ਲੜਕੀ ਦੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ਤੇ ਵੱਡੇ ਦੋਸ਼ ਲਾਏ ਜਾਂਦੇ ਹਨ!
ਜਦਕਿ ਪੱਤਰਕਾਰਾਂ ਕੋਲ ਸਹੁਰਾ ਅਤੇ ਪੇਕਾ ਪਰਿਵਾਰ ਵੱਲੋਂ ਆਪਣਾ ਅਾਪਣਾ ਪੱਖ ਰੱਖਿਆ ਜਾਂਦਾ ਹੈ!ਦੋਨੋਂ ਪਰਿਵਾਰ ਇਕ ਦੂਜ਼ੇ ਤੇ ਦੋਸ਼ ਲਾਉਂਦੇ ਹਨ! ਕੀ ਕਹਿੰਦੀ ਹੈ ਘਰ ਵਿਚ ਕੈਦ ਲੜਕੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਨੇ ਦੱਸਿਆ ਕਿ ਉਸਦਾ ਉਸਦੇ ਪਤੀ ਨਾਲ ਪਿੱਛਲੇ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਜੋ ਵਿਧਾਇਕ ਰਾਜਾ ਵੜਿੰਗ ਦਾ ਪੀਏ ਰਿਹਾ ਅਤੇ ਉਹ ਮੈਨੂੰ ਜਬਰੀ ਘਰੋਂ ਕੱਢਕੇ ਮੇਰੀ ਭਰਜ਼ਾਈ ਨੂੰ ਆਪਣੇ ਨਾਲ ਸਬੰਧ ਕਾਇਮ ਕਰ ਰੱਖੇ ਹਨ!
ਇਸਨੇ ਜਾਣਬੁੱਝ ਕੇ ਮੇਰੇ ਭਰਾ ਨੂੰ ਰਿਸ਼ਤੇ ਕਰਵਾਇਆ ਅਤੇ ਹੁਣ ਮੈਨੂੰ ਜਬਰੀ ਤਲਾਕ ਦੇ ਕੇ ਉਹਨੂੰ ਘਰ ਲਿਆਉਣਾ ਚਾਹੁੰਦਾ!ਉਨ੍ਹਾਂ ਦੱਸਿਆ ਕਿ ਸਹੁਰਾ ਪਰਿਵਾਰ ਮੈਨੂੰ ਰੋਟੀ ਪਾਣੀ ਨਹੀਂ ਦਿੰਦਾ ਜਿਸ ਕਰਕੇ ਮੈ ਪਸ਼ੂਆਂ ਵਾਲੇ ਕਮਰੇ ਵਿਚ ਰਹਿ ਰਹੀ ਹਾਂ ਅਤੇ ਮੇਰਾ ਪੇਕਾ ਪਰਿਵਾਰ ਇਕ ਦਿਨ ਰੋਟੀ ਫੜਾ ਦਿੰਦਾ ਅਤੇ ਉਹ ਮੈਂ ਰੁੱਖੀ ਸੁੱਕੀ ਖਾਂਦੀ ਹਾਂ ਅਤੇ ਮੇਰੇ ਨਾਲ ਨਜ਼ਾਇਜ਼ ਧੱਕਾ ਕੀਤਾ ਜਾ ਰਿਹਾ ਹੈ!
ਉੱਥੇ ਸਹੁਰੇ ਪਰਿਵਾਰ ਨੇ ਦੋਸ਼ ਨਕਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਇਸ ਖੁਦ ਰਿਸ਼ਤਾ ਤੋੜਿਆ ਅਤੇ ਆਪਣੇ ਪਤੀ ਨਾਲ ਝਗੜਾ ਕੇ ਤਲਾਕ ਦਾ ਕੇਸ ਕੀਤਾ ਅਤੇ ਹੁਣ ਜਬਰੀ ਆ ਕੇ ਸਾਡੇ ਘਰ ਬਹਿ ਗਈ !ਉਨ੍ਹਾਂ ਕਿਹਾ ਕਿ ਅਸੀ ਰੋਟੀ ਪਾਣੀ ਨਹੀਂ ਦੇ ਸਕਦੇ ਅਸੀ ਤਾਂ ਆਪਣਾ ਪੁੱਤ ਬੇਦਖਲ ਕਰ ਰਖਿਆ ਹੈ!
ਉੱਧਰ ਪਿੰਡ ਦੇ ਸਰਪੰਚ ਨੇ ਲੜਕੀ ਪਰਿਵਾਰ ਦਾ ਪੱਖ ਪੂਰਦਿਆਂ ਕਿਹਾ ਕਿ ਲੜਕੀ ਦਾ ਕੋਈ ਕਸੂਰ ਨਹੀਂ ਪਰ ਗੁਰਚਰਨ ਸਿੰਘ ਨਾਲ ਝਗੜਾ ਚੱਲ ਰਿਹਾ ਹੈ!ਪਹਿਲਾਂ ਲੜਕੀ ਆਪਣੇ ਪੇਕੇ ਪਰਿਵਾਰ ਕੋਲ ਚਲੀ ਗਈ ਸੀ ਅਤੇ ਹੁਣ ਉਹ ਆਪਣੇ ਸੁਹੁਰੇ ਘਰ ਪਸ਼ੂਆਂ ਵਿਚ ਰਹੀ ਹੈ!ਉਸਦਾ ਪੇਕਾ ਪਰਿਵਾਰ ਹੀ ਰੋਟੀ ਪਾਣੀ ਦੇ ਕੇ ਜਾਂਦਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h