Sidhu Moosewala’s Moosetape: ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇ ਵਾਲਾ ਪੰਜਾਬ ਦਾ ਇਕਲੌਤਾ ਕਲਾਕਾਰ ਹੈ ਜਿਸ ਨੂੰ ਆਪਣੇ ਸ਼ਾਨਦਾਰ ਕੰਮ ਤੇ ਹੁਨਰ ਲਈ ਕਦੇ ਨਹੀਂ ਭੁਲਾਇਆ ਜਾਵੇਗਾ। ਉਹ ਇੱਕ ਅਜਿਹਾ ਕਲਾਕਾਰ ਸੀ ਜਿਸ ਕੋਲ ਹੁਨਰ ਦੀ ਭਰਮਾਰ ਸੀ। ਉਸ ਦੀ ਮੌਤ ਨੇ ਸਾਰਿਆਂ ਨੂੰ ਸਦਮੇ ਵਿੱਚ ਪਾ ਦਿੱਤਾ ਕਿਉਂਕਿ ਉਹ ਇੰਡਸਟਰੀ ‘ਚ ਇੱਕ ਸੈਲਫ ਮੇਡ ਸਿੰਗਰ ਅਤੇ ਐਕਟਰ ਸੀ ਜਿਸ ਨੂੰ ਇਸ ਹੱਦ ਤੱਕ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਹੋਈ। ਹੁਣ ਵੀ ਉਹ ਇੱਕ ਅੰਤਰਰਾਸ਼ਟਰੀ ਸਟਾਰ ਵਜੋਂ ਜਾਣਿਆ ਜਾਂਦਾ ਹੈ।
ਉਸ ਦੀ ਮੌਤ ਦਾ ਇੰਡਸਟਰੀ ‘ਤੇ ਬਹੁਤ ਪ੍ਰਭਾਵ ਪਿਆ ਕਿਉਂਕਿ ਉਸ ਦੇ ਉਦਯੋਗ ਵਿੱਚ ਉਸ ਦੇ ਕਈ ਦੋਸਤ ਤੇ ਸ਼ੁਭਚਿੰਤਕ ਵੀ ਸੀ, ਇਸ ਦੇ ਨਾਲ ਉਸ ਦੇ ਕਈ ਦੁਸ਼ਮਨ ਵੀ ਬਣੇ। ਪਰ ਫਿਰ ਵੀ ਅਜੇ ਤੱਕ ਉਸ ਦੇ ਮਾਪੇ ਉਸ ਦੇ ਕਤਲ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਤੇ ਉਹ ਉਸਦੇ ਫੈਨਸ ਤੇ ਉਸਦੇ ਸ਼ੁਭਚਿੰਤਕਾਂ ਦੇ ਨਾਲ ਸਿੱਧੂ ਨੂੰ ਜ਼ਿੰਦਾ ਰੱਖਣ ਦੀ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਸਿੱਧੂ ਨੇ ਆਪਣੀ ਮੌਤ ਤੋਂ ਪਹਿਲਾਂ Moosetape ਨਾਮ ਦੀ ਇੱਕ ਟੇਪ ਰਿਲੀਜ਼ ਕੀਤੀ ਸੀ। ਉਸਦੇ ਅਚਾਨਕ ਦਿਹਾਂਤ ਤੋਂ ਬਾਅਦ, ਉਸਦੇ ਦੋ ਗਾਣੇ SYL ਅਤੇ ਵਾਰ ਵੀ ਰਿਲੀਜ਼ ਹੋਏ ਜੋ ਉਸਦੇ ਫੈਨਸ ਨੂੰ ਖੂਬ ਪਸੰਦ ਆਏ। ਜੇਕਰ ਗੱਲ ਕਰਿਏ ਉਸ ਦੀ Moosetape ਦੀ ਤਾਂ ਇਸ ਐਲਬਮ ਵਿੱਚ 32 ਟਰੈਕ ਹਨ। ਇਹ ਵੱਖ-ਵੱਖ ਕਿਸਮਾਂ ਦੇ ਟਰੈਕਾਂ ਨੂੰ ਇਕੱਠਾ ਕਰਦੀ ਹੈ ਜਿਵੇਂ ਕਿ ਸੈਡ, ਰੋਮਾਂਟਿਕ, ਅਤੇ ਨਾਲ ਹੀ ਜੋਸ਼ ਭਰਨ ਵਾਲੇ। ਜੇਕਰ ਅਸੀਂ ਉਸਦੀ ਟੇਪ ਦੇ ਕੁਝ ਪ੍ਰਸਿੱਧ ਟਰੈਕਾਂ ਬਾਰੇ ਗੱਲ ਕਰੀਏ ਤਾਂ ਉਹ ਹਨ 295, Bitch I’m Back, Aroma, G-Shit, GOAT, IDGAF, US, Burberry।
ਹਾਲ ਹੀ ਵਿੱਚ ਸਿੱਧੂ ਮੂਸੇ ਵਾਲਾ ਨੇ ਵੀ ਸਭ ਤੋਂ ਵੱਧ ਸਟ੍ਰੀਮਡ ਕਲਾਕਾਰਾਂ ਵਿੱਚ 8ਵਾਂ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਉਸ ਦੀ ਐਲਬਮ ਮੂਸੇਟੇਪ ਵੀ ਟੌਪ ਦੀਆਂ 10 ਐਲਬਮਾਂ ਦੀ ਸੂਚੀ ਵਿੱਚ ਸ਼ਾਮਲ ਹੈ। ਇਹ ਬਹੁਤ ਹੀ ਹੈਰਾਨੀਜਨਕ ਗੱਲ ਹੈ ਕਿ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਫੈਨਸ ਤੇ ਉਨ੍ਹਾਂ ਦੇ ਸ਼ੁਭਚਿੰਤਕਾਂ ਦਾ ਕ੍ਰੇਜ਼ ਘੱਟ ਨਹੀਂ ਹੋਇਆ ਸਗੋਂ ਉਨ੍ਹਾਂ ਨੂੰ ਹੋਰ ਵਧੇਰੇ ਪਿਆਰ ਮਿਲਣਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ: ਅੰਮ੍ਰਿਤਸਰ ‘ਚ ਕਰਾਸ ਫਾਇਰਿੰਗ, ਦੋ ਗੈਂਗਸਟਰ ਗ੍ਰਿਫ਼ਤਾਰ ਚਾਰ ਫ਼ਰਾਰ (ਵੀਡੀਓ)
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h