ਔਕਲੈਂਡ: ਨਿਊਜ਼ੀਲੈਂਡ ਇਮੀਗ੍ਰੇਸ਼ਨ (New Zealand immigration) ਨੇ ਰੈਜ਼ੀਡੈਟ-21 ਸ਼੍ਰੇਣੀ (Residat-21 category) ਤਹਿਤ ਹੁਣ ਤੱਕ 106,085 ਅਰਜ਼ੀਆਂ ਪ੍ਰਾਪਤ ਕੀਤੀਆਂ ਸੀ ਤੇ ਇਨ੍ਹਾਂ ਵਿਚੋਂ 67,760 ‘ਤੇ ਪੱਕੀਆਂ ਮੋਹਰਾਂ ਲਾ ਕੇ 123,000 ਤੋਂ ਵੱਧ ਪ੍ਰਵਾਸੀਆਂ (immigrants) ਨੂੰ ਪੱਕਾ ਕਰਕੇ ਕੀਵੀ ਬਣਾ ਦਿੱਤਾ ਗਿਆ ਹੈ। ਲਗਪਗ 64% ਅਰਜ਼ੀਆਂ ਦਾ ਨਿਬੇੜਾ ਕਰ ਦਿੱਤਾ ਗਿਆ ਹੈ। ਆਰ-21 (R-21) ਤਹਿਤ ਅਰਜ਼ੀਆਂ 1 ਦਸੰਬਰ 2021 ਨੂੰ ਲੈਣੀਆ ਸ਼ੁਰੂ ਕੀਤੀਆਂ ਗਈਆਂ ਸੀ ਅਤੇ ਅੱਜ ਇਕ ਸਾਲ ਹੋ ਗਿਆ ਹੈ।
ਬਾਕੀ ਰਹਿੰਦੀਆਂ ਅਰਜ਼ੀਆਂ ਨੂੰ ਜੂਨ 2023 ਤੱਕ ਨਿਬੇੜਨ ਦਾ ਟੀਚਾ ਮਿਥਿਆ ਹੋਇਆ ਹੈ। ਸਰਕਾਰ ਨੇ ਸਮਾਂ ਸੀਮਾ 12 ਤੋਂ 18 ਮਹੀਨੇ ਕਰ ਦਿੱਤੀ ਸੀ। ਜਿਨ੍ਹਾਂ ਨੂੰ ਆਰ-21 ਤਹਿਤ ਇਨਟਰਮ ਵੀਜ਼ਾ ਦਿੱਤਾ ਗਿਆ ਸੀ, ਪਹਿਲਾਂ ਉਨ੍ਹਾਂ ਦੇ ਨਿਊਜ਼ੀਲੈਂਡ ਤੋਂ ਬਾਹਰ ਜਾਣ ਉਤੇ ਵੀਜ਼ਾ ਕੈਂਸਿਲ ਹੋ ਜਾਣ ਦੀ ਸ਼ਰਤ ਲਾਗੂ ਸੀ, ਪਰ ਹੁਣ ਇਹ ਸ਼ਰਤ ਚੁੱਕ ਦਿੱਤੀ ਗਈ ਹੈ। ਲਗਪਗ 3000 ਲੋਕ ਇਸ ਵੀਜ਼ੇ ਵਾਲੇ ਹਨ ਅਤੇ 300 ਲੋਕਾਂ ਨੇ ਬਾਹਰ ਜਾਣ ਦੀ ਅਰਜ਼ੀ ਵੀ ਪਾਈ ਹੈ।
ਇਸ ਤੋਂ ਇਲਾਵਾ ਜਿਹੜੇ ਪਰਿਵਾਰ ਆਰ-21 ਦੀ ਅਰਜ਼ੀ ਦੇ ਵਿਚ ਸ਼ਾਮਿਲ ਹਨ ਅਤੇ ਵਿਛੜੇ ਬੈਠੇ ਹਨ, ਜਾਂ ਬੱਚੇ ਵਿਛੜੇ ਬੈਠੇ ਹਨ, ਉਨ੍ਹਾਂ ਨੂੰ ਪਹਿਲ ਦੇਣ ਲਈ ਈਮੇਲ ਰਾਹੀਂ ਅਰਜ਼ੀਆਂ ਮੰਗੀਆਂ ਗਈਆਂ ਸਨ। ਪਹਿਲੇ 10 ਦਿਨਾਂ ਦੇ ਵਿਚ ਹੀ 3000 ਅਰਜ਼ੀਆਂ ਇਮੀਗ੍ਰੇਸ਼ਨ ਕੋਲ ਪਹੁੰਚੀਆਂ। ਇਮੀਗ੍ਰੇਸ਼ਨ ਨੇ ਹੁਣ ਤੱਕ ਲਗਪਗ 200 ਅਰਜ਼ੀਆਂ ਕੈਂਸਿਲ ਵੀ ਕੀਤੀਆਂ ਹਨ। ਸਾਰੀਆਂ ਅਰਜ਼ੀਆਂ ਖਤਮ ਹੋਣ ਬਾਅਦ ਲਗਪਗ 2 ਲੱਖ 14 ਹਜ਼ਾਰ ਤੋਂ ਵੱਧ ਲੋਕ ਇਥੇੇ ਪੱਕੇ ਹੋ ਕੇ ਕੀਵੀ ਬਣ ਜਾਣਗੇ।
ਇਹ ਵੀ ਪੜ੍ਹੋ: Sidhu Moose Wala ਦੀ Moosetape 2022 ਦੀ Spotify ‘ਤੇ ਸਭ ਤੋਂ ਵੱਧ ਸਟ੍ਰੀਮ ਕੀਤੀ ਗਈ ਐਲਬਮ ਬਣੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h