ਨਵੰਬਰ ‘ਚ ਸਰਕਾਰ ਦੀ ਕਮਾਈ ‘ਚ ਕਮੀ ਆਈ ਹੈ। ਨਵੰਬਰ ਮਹੀਨੇ ‘ਚ ਜੀ.ਐੱਸ.ਟੀ. ਕੁਲੈਕਸ਼ਨ ਦਾ ਅੰਕੜਾ 1.46 ਲੱਖ ਕਰੋੜ ਰੁਪਏ ਰਿਹਾ। ਇਹ ਅਕਤੂਬਰ ਦੇ ਮੁਕਾਬਲੇ ਕਰੀਬ 4 ਫੀਸਦੀ ਘੱਟ ਹੈ। ਜਦਕਿ ਇਹ ਪਿਛਲੇ ਸਾਲ ਦੀ ਮਿਆਦ ਦੇ ਮੁਕਾਬਲੇ 11 ਫੀਸਦੀ ਜ਼ਿਆਦਾ ਹੈ।
ਨਵੰਬਰ ਵਿੱਚ ਸਰਕਾਰ ਦੀ ਕਮਾਈ ਵਿੱਚ ਕਮੀ ਆਈ ਹੈ। ਨਵੰਬਰ ਮਹੀਨੇ ‘ਚ ਜੀ.ਐੱਸ.ਟੀ. ਕੁਲੈਕਸ਼ਨ ਦਾ ਅੰਕੜਾ 1.46 ਲੱਖ ਕਰੋੜ ਰੁਪਏ ਰਿਹਾ। ਇਹ ਅਕਤੂਬਰ ਦੇ ਮੁਕਾਬਲੇ ਕਰੀਬ 4 ਫੀਸਦੀ ਘੱਟ ਹੈ। ਜਦਕਿ ਇਹ ਪਿਛਲੇ ਸਾਲ ਦੀ ਮਿਆਦ ਦੇ ਮੁਕਾਬਲੇ 11 ਫੀਸਦੀ ਜ਼ਿਆਦਾ ਹੈ। ਵਿੱਤ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਅਕਤੂਬਰ ਵਿੱਚ ਜੀਐਸਟੀ ਕਲੈਕਸ਼ਨ 1.52 ਲੱਖ ਕਰੋੜ ਰੁਪਏ ਸੀ। ਜਦੋਂ ਕਿ ਨਵੰਬਰ 2021 ‘ਚ, ਕੁਲੈਕਸ਼ਨ ਦਾ ਅੰਕੜਾ 1.32 ਲੱਖ ਕਰੋੜ ਰੁਪਏ ਸੀ।
ਸਰਕਾਰ ਨੇ ਜੀਐਸਟੀ ਕਲੈਕਸ਼ਨ ਦੇ ਅੰਕੜੇ ਜਾਰੀ ਕੀਤੇ ਹਨ-
ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਨਵੰਬਰ ਮਹੀਨੇ ‘ਚ ਜਦੋਂ ਜੀਐਸਟੀ ਕੁਲੈਕਸ਼ਨ 1.40 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ। ਤਾਂ ਨਵੰਬਰ ‘ਚ ਕੇਂਦਰੀ ਜੀਐਸਟੀ 25,681 ਕਰੋੜ ਰੁਪਏ ਸੀ, ਸੂਬਾ ਜੀਐਸਟੀ 32,651 ਕਰੋੜ ਰੁਪਏ ਰਿਹਾ। ਜਦੋਂ ਕਿ ਏਕੀਕ੍ਰਿਤ ਜੀਐਸਟੀ ਦਾ ਅੰਕੜਾ 77,103 ਕਰੋੜ ਰੁਪਏ ਅਤੇ ਸੈੱਸ 10,433 ਕਰੋੜ ਰੁਪਏ ਸੀ। ਇਸ ਦੌਰਾਨ ਸਰਕਾਰ ਨੇ 33,997 ਕਰੋੜ ਰੁਪਏ ਦੇ ਕੇਂਦਰੀ ਜੀਐਸਟੀ ਅਤੇ ਸੂਬਾ ਦੇ 28,538 ਕਰੋੜ ਰੁਪਏ ਦਾ ਨਿਪਟਾਰਾ ਕੀਤਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h