Ricky Ponting Health: ਆਸਟ੍ਰੇਲੀਆ ਦੇ ਸਾਬਕਾ ਦਿੱਗਜ ਬੱਲੇਬਾਜ਼ ਰਿੱਕੀ ਪੋਂਟਿੰਗ ਦੀ ਪਰਥ ਟੈਸਟ ‘ਚ ਕੁਮੈਂਟਰੀ ਦੌਰਾਨ ਅਚਾਨਕ ਸਿਹਤ ਵਿਗੜ ਗਈ ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪੋਂਟਿੰਗ ਆਸਟ੍ਰੇਲੀਆ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਕਮੈਂਟਰੀ ਪੈਨਲ ਦਾ ਹਿੱਸਾ ਸੀ।
ਦੱਸ ਦਈਏ ਕਿ ਇਸ ਟੈਸਟ ਦੀ ਕੁਮੈਂਟਰੀ ਕਰਦਿ ਸਮੇਂ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਹਾਲਾਂਕਿ ਡਾਕਟਰਾਂ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ।
ਪਰਥ ‘ਚ ਖੇਡੇ ਜਾ ਰਹੇ ਮੈਚ ਦੇ ਤੀਜੇ ਦਿਨ ਪੋਂਟਿੰਗ ਸ਼ੁੱਕਰਵਾਰ ਨੂੰ ਓਪਟਸ ਸਟੇਡੀਅਮ ‘ਚ ਸੇਵਨ ਨੈੱਟਵਰਕ ਕਮੈਂਟਰੀ ਕਰ ਰਹੇ ਸੀ।ਆਸਟ੍ਰੇਲੀਆ ਅਤੇ ਵੈਸਟਇੰਡੀਜ਼ ਵਿਚਾਲੇ ਦੋ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ।
Former Australia skipper Ricky Ponting taken to hospital after heart scare while commentating during day three of Australia's first test against West Indies at Perth Stadium, reports Reuters.
(Photo source: Ponting's Twitter handle) pic.twitter.com/EyKFEzrLsl
— ANI (@ANI) December 2, 2022
ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। 47 ਸਾਲਾ ਪੌਂਟਿੰਗ ਨੂੰ ਦੁਨੀਆ ਦੇ ਸਰਬੋਤਮ ਕਪਤਾਨਾਂ ਤੇ ਬੱਲੇਬਾਜ਼ਾਂ ‘ਚ ਗਿਣੇ ਜਾਂਦੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h