Ludhiana : ਲੁਧਿਆਣਾ ‘ਚ ਇੱਕ ਪਿਤਾ ਵਲੋਂ ਆਪਣੀ ਬੇਟੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦੀ ਖਬਰ ਸਾਹਮਣੇ ਆਈ ਹੈ।ਡਰੀ ਹੋਈ ਬੱਚੀ ਨੇ ਆਪਣੀ ਗੁਆਂਢਣ ਤੇ ਸਮਾਜ ਸੇਵਿਕਾ ਨੂੰ ਆਪਣਾ ਦਰਦ ਦੱਸਿਆ।ਬੱਚੀ ਨੇ ਪੱਤਰ ਲਿਖ ਕੇ ਦੱਸਿਆ ਕਿ ਉਸਦਾ ਪਿਤਾ ਉਸਦੇ ਮੂੰਹ ‘ਚ ਰੂਮਾਲ ਪਾ ਕੇ ਹਵਸ ਦਾ ਸ਼ਿਕਾਰ ਬਣਾਉਂਦਾ ਸੀ।
ਇਸ ਘਟਨਾਕ੍ਰਮ ‘ਚ ਬੱਚੀ ਦੀ ਮਾ-ਨਾਨੀ ਤੇ ਬਾਕੀ ਰਿਸ਼ਤੇਦਾਰ ਵੀ ਸ਼ਾਮਿਲ ਹਨ।ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀ ਹਾਲਤ ਨਾਜ਼ੁਕ ਹੈ।ਉਹ ਮੂੰਹ ਤੋਂ ਬੋਲ ਵੀ ਨਹੀਂ ਸਕਦੀ॥ਬੱਚੀ ਦੇ ਭਰਾ ਤੇ ਗੁਆਂਢਣ ਨੇ ਸਮਾਜ ਸੇਵਿਕਾ ਨੂੰ ਸਾਰੀ ਘਟਨਾ ਦਿੱਤੀ ਜਾਣਕਾਰੀ ਦਿੱਤੀ।ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਸਮਾਜ ਸੇਵਿਕਾ ਮਨਦੀਪ ਕੌਰ ਸੰਧੂ ਦੇ ਬਿਆਨਾਂ ‘ਤੇ ਦੋਸ਼ੀ ਪਿਤਾ ਦੇ ਖਿਲਾਫ ਦਰਜ ਕੀਤਾ ਹੈ।
ਗੁਆਂਢਣ ਨੇ ਸੰਪਰਕ ਕੀਤਾ ਸਮਾਜ ਸੇਵਿਕਾ ਨਾਲ : ਕਿਰਾਏ ‘ਤੇ ਰਹਿ ਰਹੀ ਬੱਚੀ ਦੀ ਰੋਜ਼ਾਨਾ ਸ਼ੋਰ ਦੀਆਂ ਆਵਾਜ਼ਾਂ ਆਉਣ ਤੋਂ ਬਾਅਦ ਉਸਦੀ ਗੁਆਢਣ ਨੇ ਸਮਾਜ ਸੇਵੀ ਨੂੰ ਪੱਤਰ ਲਿਖਿਆ।ਸਮਾਜ ਸੇਵੀ ਮਨਦੀਪ ਕੌਰ ਸੰਧੂ ਨੇ ਬੱਚੀ ਤਕ ਪਹੁੰਚ ਕੀਤੀ।ਬੱਚੀ ਨੇ ਇਕ ਪੱਤਰ ਲਿਖ ਕੇ ਉਨ੍ਹਾਂ ਨੂੰ ਸਾਰੀ ਘਟਨਾ ਦੱਸੀ।ਦੂਜੇ ਪਾਸੇ ਪੀੜਤਾ ਦੇ ਭਰਾ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਦੋਸ਼ੀ ਪਿਤਾ ਬੱਚੀ ਦੇ ਨਾਲ ਦੁਸ਼ਕਰਮ ਕਰਦਾ ਰਿਹਾ।ਦੋਸ਼ੀ ਦੀ ਪਛਾਣ ਮੁਕੇਸ਼ ਮਹਾਤੇ ਵਜੋਂ ਹੋਈ ਹੈ।
ਕੀ ਕਹਿਣਾ ਹੈ ਸਮਾਜ ਸੇਵੀ ਦਾ : ਸਮਾਜ ਸੇਵੀ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤ ਬੱਚੀ ਦੀ ਗੁਆਂਢਣ ਦਾ ਫੋਨ ਆਇਆ ਕਿ ਉਨ੍ਹਾਂ ਦੇ ਵਿਹੜੇ ‘ਚ ਰਹਿੰਦੀ ਬੱਚੀ ਦੇ ਨਾਲ ਉਸਦਾ ਪਿਤਾ ਗਲਤ ਹਰਕਤ ਕਰ ਰਿਹਾ ਹੈ।ਸਭ ਤੋਂ ਵੱਡੀ ਗੱਲ ਹੈ ਕਿ ਬੱਚੀ ਦੀ ਮਾਂ ਨੂੰ ਇਸ ਘਟਨਾ ਦੀ ਪੂਰੀ ਜਾਣਕਾਰੀ ਹੈ।ਮਾਂ ਦੀ ਮਿਲੀਭੁਗਤ ਨਾਲ ਬੱਚੀ ਦਾ ਸਰੀਰਕ ਸੋਸ਼ਣ ਹੋ ਰਿਹਾ ਸੀ।ਬੱਚੀ ਡਰੀ ਹੋਈ ਹੈ।ਜੇਕਰ ਸਮੇਂ ਰਹਿੰਦੇ ਬੱਚੀ ਨੂੰ ਉਸਦੀ ਮਾਤਾ ਪਿਤਾ ਤੋਂ ਨਾ ਛੁਡਵਾਇਆ ਗਿਆ ਤਾਂ ਇਹ ਲੋਕ ਬੱਚੀ ਨੂੰ ਜਾਨ ਤੋਂ ਮਾਰ ਸਕਦੇ ਹਨ।ਦੋਸ਼ੀ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h