ਕੋਟਕਪੂਰਾ: ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੇ ਸਹਿਯੋਗ ਨਾਲ ਜਿਲਾ ਗੱਤਕਾ ਐਸੋਸੀਏਸ਼ਨ ਆਫ ਫਰੀਦਕੋਟ ਵੱਲੋਂ ਬਾਬਾ ਫਰੀਦ ਕਾਲਜ ਆਫ ਨਰਸਿੰਗ ਕੋਟਕਪੂਰਾ ਵਿਖੇ ਕਰਵਾਈ ਜਾ ਰਹੀ ਦਸਵੀਂ ਦੋ ਰੋਜਾ ਪੰਜਾਬ ਰਾਜ ਗੱਤਕਾ (ਮਹਿਲਾ) ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰਵਾਉਂਦਿਆਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਖਿਆ ਕਿ ਸਿੱਖ ਵਿਰਾਸਤ ਦੀ ਪੁਰਾਤਨ ਗੱਤਕਾ ਕਲਾ ਕੋਮਾਂਤਰੀ ਖੇਡ ਬਣਨ ਲਈ ਤੱਤਪਰ ਹੈ ਜਿਸ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਵੱਡੇ ਉਪਰਾਲੇ ਜਾਰੀ ਹਨ।
ਸਪੀਕਰ ਸੰਧਵਾਂ ਨੇ ਗੁਰਇਤਿਹਾਸ, ਭਾਰਤੀ ਸੱਭਿਆਚਾਰ, ਸਿੱਖ ਵਿਰਾਸਤ, ਰਵਾਇਤੀ ਕਲਾ, ਸਿੱਖ ਸ਼ਸ਼ਤਰ ਵਿਦਿਆ ਵਰਗੀਆਂ ਅਨੇਕਾਂ ਉਦਾਹਰਨ ਦਿੰਦਿਆਂ ਕਿਹਾ ਕਿ ਹਰ ਵਿਦਿਆਰਥੀ ਨੂੰ ਸਵੈ ਰੱਖਿਆ ਲਈ ਇਸ ਵਿਰਾਸਤੀ ਖੇਡ ਨੂੰ ਅਪਨਾਉਣਾ ਚਾਹੀਦਾ ਹੈ।
ਉਨ੍ਹਾਂ ਗੱਤਕਾ ਐਸੋਸੀਏਸ਼ਨਾਂ ਦੇ ਕੌਮੀ ਅਤੇ ਸੂਬਾਈ ਅਹੁਦੇਦਾਰਾਂ ਕ੍ਰਮਵਾਰ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਪੰਕਜ ਧਮੀਜਾ, ਹਰਬੀਰ ਸਿੰਘ ਦੁੱਗਲ, ਸਿਮਰਨਜੀਤ ਸਿੰਘ ਚੰਡੀਗੜ੍ਹ, ਕਮਲਪਾਲ ਸਿੰਘ ਫਿਰੋਜਪੁਰ ਅਤੇ ਤਲਵਿੰਦਰ ਸਿੰਘ ਦੀ ਹਾਜਰੀ ਵਿੱਚ ਗੁਰਦਾਸਪੁਰ ਤੇ ਬਠਿੰਡਾ ਦੀਆਂ ਲੜਕੀਆਂ ਦੀਆਂ ਟੀਮਾਂ ਦੇ ਮੁਕਾਬਲੇ ਵੀ ਸ਼ੁਰੂ ਕਰਵਾਏ ਜਿਸ ਵਿੱਚੋਂ ਬਠਿੰਡਾ ਦੀ ਟੀਮ ਜੇਤੂ ਰਹੀ।
ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਕਰਾਉਣ ਲਈ ਜਿਲਾ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਸਮੇਤ ਸਮੁੱਚੀ ਜਿਲਾ ਗੱਤਕਾ ਐਸੋਸੀਏਸ਼ਨ ਟੀਮ ਵਧਾਈ ਦੀ ਹੱਕਦਾਰ ਹੈ ਤੇ ਉਹਨਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਜਿਲਾ ਐਸੋਸੀਏਸ਼ਨ ਨੂੰ ਇੱਕ ਲੱਖ ਰੁਪਏ ਅਖਤਿਆਰੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਸਪੀਕਰ ਸੰਧਵਾਂ ਨੇ ਇਸ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਪ੍ਰਕਾਸ਼ਿਤ ਗੱਤਕਾ ਪੱਤਰਿਕਾ (ਬਰੋਸ਼ਰ) ਨੂੰ ਵੀ ਰਿਲੀਜ ਕੀਤਾ।
ਇਸ ਮੌਕੇ ਜ਼ਿਲਾ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਸਪੀਕਰ ਸੰਧਵਾਂ ਸਮੇਤ ਸਾਰੇ ਮਹਿਮਾਨਾ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਪੰਜਾਬ ਭਰ ਦੇ 16 ਜਿਲਿਆਂ ਵਿੱਚੋਂ 400 ਦੇ ਲਗਭਗ ਲੜਕੀਆਂ ਇਸ ਦੋ ਰੋਜਾ ਟੂਰਨਾਮੈਂਟ ਦੌਰਾਨ ਵੱਖ ਵੱਖ ਉਮਰ ਵਰਗਾਂ ਦੇ ਮੁਕਾਬਲਿਆਂ ਵਿੱਚ ਭਾਗ ਲੈ ਰਹੀਆਂ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h