ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਜਲੰਧਰ ਪ੍ਰਸ਼ਾਸ਼ਨ ਨੇ ਸ਼ਖਤੀ ਮੁੜ ਤੋਂ ਵਧਾ ਦਿੱਤੀ ਹੈ | ਇਹ ਜ਼ਿਲ੍ਹਾ ਸਭ ਤੋਂ ਜਿਆਦਾ ਪ੍ਰਭਾਵਿਤ ਹੋਇਆ ਹੈ |ਇਸ ਲਈ ਹੁਣ ਇਥੇ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ |ਕੋਰੋਨਾ ਦੇ ਮੱਦੇਨਜ਼ਰ ਜਲੰਧਰ ਪ੍ਰਸ਼ਾਸਨ ਵਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਹੁਣ ਜਲੰਧਰ ਦੇ ਵਿੱਚ ਕੋਰੋਨਾ ਰਿਪੋਰਟ ਨੈਗੇਟਿਵ ਹੋਣ ਤੇ ਹੀ ਸ਼ਹਿਰ ਦੇ ਵਿੱਚ ਐਂਟਰੀ ਮਿਲੇਗੀ | ਇਸ ਦੇ ਨਾਲ ਹੀ ਪ੍ਰਸ਼ਾਸ਼ਨ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਐਂਟਰੀ ਕਰਨ ਲਈ ਕੋਰੋਨਾ ਵੈਕਸੀਨ ਲੱਗੀ ਹੋਣੀ ਵੀ ਲਾਜ਼ਮੀ ਚਾਹੀਦੀ ਹੈ |