Javed Jaffrey Birthday: ਜਾਵੇਦ ਜਾਫਰੀ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਸਟਾਰਸ ਚੋਂ ਇੱਕ ਹੈ। ਉਹ ਅੱਜ ਯਾਨੀ 4 ਦਸੰਬਰ 2022 ਨੂੰ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ। ਜਾਵੇਦ ਜਾਫਰੀ ਨੇ ਕਈ ਬਾਲੀਵੁੱਡ ਫਿਲਮਾਂ ‘ਚ ਆਪਣੀ ਦਮਦਾਰ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਫੈਨਜ਼ ਉਸ ਦੀ ਐਕਟਿੰਗ ਦੇ ਦੀਵਾਨੇ ਹਨ।
ਜਾਵੇਦ ਜਾਫਰੀ ਇੱਕ ਬੇਮਿਸਾਲ ਐਕਟਰ ਤੇ ਕਾਮੇਡੀਅਨ ਹੋਣ ਤੋਂ ਇਲਾਵਾ ਜਾਵੇਦ ਇੱਕ ਸ਼ਾਨਦਾਰ ਡਾਂਸਰ ਵੀ ਹੈ। ਉਹ ਇੰਡਸਟਰੀ ਵਿੱਚ ਇੱਕ ਬਹੁ-ਪ੍ਰਤਿਭਾਸ਼ਾਲੀ ਕਲਾਕਾਰ ਵਜੋਂ ਜਾਣੇ ਜਾਂਦੇ ਹਨ। ਜਾਵੇਦ ਨੇ ਗਾਇਕ, ਕੋਰੀਓਗ੍ਰਾਫਰ, ਵੀਜੇ ਅਤੇ ਇਸ਼ਤਿਹਾਰ ਨਿਰਮਾਤਾ ਦੇ ਰੂਪ ਵਿੱਚ ਬਾਲੀਵੁੱਡ ਵਿੱਚ ਬਹੁਤ ਨਾਮ ਕਮਾਇਆ।
ਜਾਵੇਦ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1985 ‘ਚ ਫਿਲਮ ‘ਜੰਗ’ ਨਾਲ ਕੀਤੀ ਸੀ। ਇਸ ਫਿਲਮ ‘ਚ ਉਨ੍ਹਾਂ ਨੇ ਨੈਗੇਟਿਵ ਕਿਰਦਾਰ ਨਿਭਾਇਆ। ਇਸ ਰੋਲ ਦੇ ਜ਼ਰੀਏ ਜਾਵੇਦ ਲੋਕਾਂ ਦੇ ਦਿਲਾਂ ‘ਚ ਆਪਣੇ ਲਈ ਖਾਸ ਥਾਂ ਬਣਾਉਣ ‘ਚ ਕਾਮਯਾਬ ਰਹੇ।
ਜਦੋਂ 59 ਸਾਲ ਦੇ ਕਲਾਕਾਰ ਪਰਫਾਰਮ ਕਰਦੇ ਹਨ ਤਾਂ ਉਹ 30-35 ਸਾਲ ਦੇ ਸਟਾਰ ਵਰਗੇ ਨਜ਼ਰ ਆਉਂਦੇ ਹਨ। ਜਾਵੇਦ ਨੇ ਡਾਂਸ ਟੈਲੇਂਟ ਸ਼ੋਅ ਬੂਗੀ ਵੂਗੀ ਨੂੰ ਜੱਜ ਕੀਤਾ। ਉਹ ਲਗਪਗ 16 ਸਾਲਾਂ ਤੋਂ ਇਸ ਸ਼ੋਅ ਨਾਲ ਜੁੜੇ। ਇਸ ਨਾਲ ਉਹ ਬਹੁਤ ਮਸ਼ਹੂਰ ਹੋਏ। ਜਾਵੇਦ ‘ਸਲਾਮ ਨਮਸਤੇ’, ‘ਧਮਾਲ’, ‘ਡਬਲ ਧਮਾਲ’ ਅਤੇ ‘3 ਇਡੀਅਟਸ’ ਵਰਗੀਆਂ ਫਿਲਮਾਂ ‘ਚ ਨਜ਼ਰ ਆਏ।
ਜਾਵੇਦ ਜਾਫਰੀ ਨੇ ਆਪਣੇ ਕਰੀਅਰ ‘ਚ ਬਹੁਤ ਵਧੀਆ ਕੰਮ ਕੀਤਾ ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਹੁਤ ਵਧੀਆ ਨਹੀਂ ਰਹੀ। ਜਾਵੇਦ ਜਾਫਰੀ ਨੇ 1989 ‘ਚ ਜੇਬਾ ਬਖਤਿਆਰ (ਹੀਨਾ ਫੇਮ) ਨਾਲ ਵਿਆਹ ਕੀਤਾ ਸੀ। ਪਰ ਮਹਿਜ਼ ਇੱਕ ਸਾਲ ਬਾਅਦ ਦੋਵਾਂ ਦਾ ਤਲਾਕ ਹੋ ਗਿਆ। ਜ਼ੇਬਾ ਨੇ ਗਾਇਕ ਅਦਨਾਨ ਸਾਮੀ ਨਾਲ ਵਿਆਹ ਕੀਤਾ। ਫਿਰ ਜਾਵੇਦ ਦਾ ਵਿਆਹ ਹਬੀਬਾ ਜਾਫਰੀ ਨਾਲ ਹੋਇਆ।
ਜਾਵੇਦ ਜਾਫਰੀ ਫਿਲਮਾਂ ‘ਚ ਕਾਮੇਡੀਅਨ ਵਜੋਂ ਮਸ਼ਹੂਰ ਹਨ ਪਰ ਕਿਹਾ ਜਾਂਦਾ ਹੈ ਕਿ ਉਹ ਨਿੱਜੀ ਜ਼ਿੰਦਗੀ ‘ਚ ਉਹ ਕਾਫੀ ਗੁਸੈਲ ਸੁਭਾਅ ਦੇ ਹਨ। ਜਾਵੇਦ ਨੇ ਆਪਣੇ ਪਿਤਾ ਨਾਲ ਵੀ ਘੱਟ ਬਣੀ। ਇਸ ਲਈ ਉਹ ਆਪਣੇ ਪਿਤਾ ਤੋਂ ਦੂਰੀ ਬਣਾ ਕੇ ਰੱਖਦੇ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਪਿਤਾ ਸ਼ਰਾਬ ਪੀਂਦੇ ਸੀ ਅਤੇ ਜੂਆ ਖੇਡਦੇ ਸੀ। ਜਾਵੇਦ ਨੂੰ ਆਪਣੇ ਪਿਤਾ ਦੀਆਂ ਇਹ ਆਦਤਾਂ ਬਿਲਕੁਲ ਵੀ ਪਸੰਦ ਨਹੀਂ ਸੀ। ਜਾਵੇਦ ਜਾਫਰੀ ਦੇ ਪਿਤਾ ਜਗਦੀਪ ਜਾਫਰੀ ਵੀ ਮਸ਼ਹੂਰ ਕਾਮੇਡੀਅਨ ਸੀ।
ਜਾਵੇਦ ਜਾਫਰੀ ਅਦਾਕਾਰੀ ਤੋਂ ਇਲਾਵਾ ਡਾਂਸਰ ਅਤੇ ਵਾਇਸ ਓਵਰ ਲਈ ਮਸ਼ਹੂਰ ਹਨ। ਉਹ ਆਪਣੀ ਚੰਗੀ ਆਵਾਜ਼ ਵਿੱਚ ਕਈ ਸ਼ੋਅ ਹੋਸਟ ਵੀ ਕਰ ਚੁੱਕੇ ਹਨ। ਜਾਫੇਦ ਜਾਫਰੀ ਦੀ ਕੁੱਲ ਜਾਇਦਾਦ ਲਗਪਗ 51 ਕਰੋੜ ਰੁਪਏ ਹੈ। ਇੱਕ ਰਿਪੋਰਟ ਮੁਤਾਬਕ ਜਾਵੇਦ ਹਰ ਮਹੀਨੇ 45 ਲੱਖ ਰੁਪਏ ਕਮਾਉਂਦੇ ਹਨ।
ਇੰਡਸਟਰੀ ‘ਚ ਕਾਮੇਡੀਅਨ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਜਾਵੇਦ ਜਾਫਰੀ ਨੇ ਸਾਲ 2014 ‘ਚ ਵੀ ਰਾਜਨੀਤੀ ‘ਚ ਕਿਸਮਤ ਅਜ਼ਮਾਈ। ਲੋਕ ਸਭਾ ਚੋਣਾਂ ਤੋਂ ਰਾਜਨੀਤੀ ‘ਚ ਪ੍ਰਵੇਸ਼ ਕਰਦਿਆਂ, ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲਖਨਊ ਤੋਂ ਸੀਨੀਅਰ ਭਾਜਪਾ ਨੇਤਾ ਰਾਜਨਾਥ ਸਿੰਘ ਵਿਰੁੱਧ ਚੋਣ ਲੜੀ। ਹਾਲਾਂਕਿ ਉਸ ਦੀ ਕਿਸਮਤ ਇੱਥੇ ਜ਼ਿਆਦਾ ਅਸਰ ਨਹੀਂ ਦਿਖਾ ਸਕੀ।
ਜਾਵੇਦ ਜਾਫਰੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਐਕਟਰ ਦੀ ਪਤਨੀ ਦਾ ਨਾਂ ਹਬੀਬਾ ਜਾਫਰੀ ਹੈ। ਜਾਵੇਦ ਦੇ ਤਿੰਨ ਬੱਚੇ ਹਨ। ਬੇਟੀ ਅਲਾਵੀਆ ਤੋਂ ਇਲਾਵਾ ਉਨ੍ਹਾਂ ਦੇ ਦੋ ਬੇਟੇ ਮੀਜ਼ਾਨ ਅਤੇ ਅੱਬਾਸ ਜਾਫਰੀ ਹਨ। ਉਨ੍ਹਾਂ ਦਾ ਪਰਿਵਾਰ ਅਕਸਰ ਲਾਈਮਲਾਈਟ ਤੋਂ ਦੂਰ ਰਹਿੰਦਾ ਹੈ। ਹਾਲਾਂਕਿ, ਮੀਜਾਨ ਨੇ ਆਪਣੀ ਸ਼ੁਰੂਆਤ ਸੀਲ 2019 ਵਿੱਚ ਫਿਲਮ ‘ਮਲਾਲ’ ਨਾਲ ਕੀਤੀ।