India vs Bangladesh: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਵਨਡੇ ਸੀਰੀਜ਼ ਐਤਵਾਰ (4 ਦਸੰਬਰ) ਨੂੰ ਢਾਕਾ ‘ਚ ਸ਼ੁਰੂ ਹੋਵੇਗੀ। ਨਿਊਜ਼ੀਲੈਂਡ ‘ਚ ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਟੀਮ ਇੰਡੀਆ ਨਵੀਂ ਤਿਆਰੀ ਨਾਲ ਬੰਗਲਾਦੇਸ਼ ਖਿਲਾਫ ਉਤਰੇਗੀ। ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ, ਉਪ-ਕਪਤਾਨ ਕੇਐਲ ਰਾਹੁਲ ਟੀਮ ਵਿੱਚ ਵਾਪਸੀ ਕਰ ਰਹੇ ਹਨ। ਨਿਊਜ਼ੀਲੈਂਡ ‘ਚ ਟੀਮ ਦੀ ਕਪਤਾਨੀ ਕਰ ਚੁੱਕੇ ਸ਼ਿਖਰ ਧਵਨ ਵੀ ਟੀਮ ‘ਚ ਹੋਣਗੇ।
ਭਾਰਤੀ ਟੀਮ ਸੱਤ ਸਾਲ ਬਾਅਦ ਬੰਗਲਾਦੇਸ਼ ਵਿੱਚ ਵਨਡੇ ਸੀਰੀਜ਼ ਖੇਡੇਗੀ। ਪਿਛਲੀ ਵਾਰ 2015 ‘ਚ ਤਿੰਨ ਵਨਡੇ ਸੀਰੀਜ਼ ‘ਚ 1-2 ਨਾਲ ਹਾਰ ਗਈ ਸੀ। ਉਦੋਂ ਮਹਿੰਦਰ ਸਿੰਘ ਧੋਨੀ ਟੀਮ ਇੰਡੀਆ ਦੇ ਕਪਤਾਨ ਸੀ। ਉੱਥੇ ਭਾਰਤ ਪਹਿਲੀ ਵਾਰ ਵਨਡੇ ਸੀਰੀਜ਼ ਹਾਰਿਆ ਸੀ। ਇਸ ਵਾਰ ਰੋਹਿਤ ਸ਼ਰਮਾ ਦੀ ਟੀਮ ਉਸ ਹਾਰ ਦਾ ਬਦਲਾ ਲੈਣ ਲਈ ਤਿਆਰ ਹੈ।
ਭਾਰਤ-ਬੰਗਲਾਦੇਸ਼ ਆਹਮੋ-ਸਾਹਮਣੇ
ਟੀਮ ਇੰਡੀਆ ਹੁਣ ਤੱਕ ਬੰਗਲਾਦੇਸ਼ ‘ਚ 22 ਵਨਡੇ ਖੇਡ ਚੁੱਕੀ ਹੈ। ਇਸ ਦੌਰਾਨ ਉਸ ਨੇ 17 ਜਿੱਤੇ ਹਨ ਅਤੇ ਚਾਰ ਹਾਰੇ ਹਨ। ਇੱਕ ਵਿੱਚ ਕੋਈ ਨਤੀਜਾ ਨਹੀਂ ਹੈ। ਓਵਰਆਲ ਰਿਕਾਰਡ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 36 ਮੈਚ ਹੋ ਚੁੱਕੇ ਹਨ। ਇਨ੍ਹਾਂ ਵਿੱਚ ਭਾਰਤ ਨੇ 30 ਵਿੱਚ ਜਿੱਤ ਦਰਜ ਕੀਤੀ ਹੈ ਅਤੇ ਪੰਜ ਵਿੱਚ ਹਾਰ ਹੋਈ ਹੈ। ਇੱਕ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ।
ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਪਹਿਲਾ ਵਨਡੇ ਕਦੋਂ ਹੋਵੇਗਾ?
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਵਨਡੇ 4 ਦਸੰਬਰ ਯਾਨੀ ਐਤਵਾਰ ਨੂੰ ਹੈ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਵਨਡੇ ਕਿੱਥੇ ਖੇਡਿਆ ਜਾਵੇਗਾ?
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੈਚ ਢਾਕਾ ਦੇ ਸ਼ੇਰ-ਏ-ਬੰਗਲਾ ਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ।
ਭਾਰਤ ਬਨਾਮ ਬੰਗਲਾਦੇਸ਼ ਮੈਚ ਕਦੋਂ ਸ਼ੁਰੂ ਹੋਵੇਗਾ?
ਭਾਰਤ ਅਤੇ ਬੰਗਲਾਦੇਸ਼ ਦਾ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 11.30 ਵਜੇ ਹੈ।
ਮੈਚ ਕਿਸ ਟੀਵੀ ਚੈਨਲ ‘ਤੇ ਪ੍ਰਸਾਰਿਤ ਕੀਤਾ ਜਾਵੇਗਾ?
Sony Sports Network ਕੋਲ ਮੈਚ ਪ੍ਰਸਾਰਣ ਦੇ ਅਧਿਕਾਰ ਹਨ। ਤੁਸੀਂ ਸੋਨੀ ਸਪੋਰਟਸ ਦੇ ਵੱਖ-ਵੱਖ ਚੈਨਲਾਂ ‘ਤੇ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਦੇਸ਼ ਦੀਆਂ ਹੋਰ ਭਾਸ਼ਾਵਾਂ ‘ਚ ਕੁਮੈਂਟਰੀ ਦੇ ਨਾਲ ਇਹ ਮੈਚ ਦੇਖ ਸਕਦੇ ਹੋ।
ਇਹ ਹੈ ਭਾਰਤੀ ਟੀਮ:
ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਰਜਤ ਪਾਟੀਦਾਰ, ਸ਼੍ਰੇਅਸ ਅਈਅਰ, ਰਾਹੁਲ ਤ੍ਰਿਪਾਠੀ, ਰਿਸ਼ਭ ਪੰਤ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ਾਹਬਾਜ਼ ਅਹਿਮਦ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਉਮਰਾਨ ਮਲਿਕ, ਮੁਹੰਮਦ ਸਿਰਾਜ, ਦੀਪਕ ਚਾਹਰ ਅਤੇ ਕੁਲਦੀਪ ਸੇਨ।