ਸੀਕਰ/ਰਾਜਸਥਾਨ: ਗੈਂਗਸਟਰ ਰਾਜੂ ਠੇਠ ਕਤਲ ਕਾਂਡ ‘ਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਰਾਜੂ ਠੇਠ ਕਤਲ ਕਾਂਡ ਦੇ ਪੰਜੇ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਹ ਕਾਰਵਾਈ ਮਹਿਜ਼ 24 ਘੰਟਿਆਂ ਵਿੱਚ ਪੂਰੀ ਕਰ ਲਈ ਹੈ। ਇਸ ਨੂੰ ਰਾਜਸਥਾਨ ਪੁਲਿਸ ਦੀ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੇ ਹੋਏ ਹਨ।
#UPDATE | Five accused detained. Two of them have been identified as Manish and Vikram from Rajasthan while the other three shooters are from Haryana: Rajasthan DGP Umesh Mishra to ANI https://t.co/w37gurIUso
— ANI MP/CG/Rajasthan (@ANI_MP_CG_RJ) December 4, 2022
ਦੱਸ ਦਈਏ ਕਿ ਮੁਲਜ਼ਮਾਂ ਨੂੰ ਫੜਨ ਲਈ ਘਟਨਾ ਤੋਂ ਬਾਅਦ ਪੂਰੇ ਰਾਜਸਥਾਨ ਵਿੱਚ ‘ਏ’ ਸ਼੍ਰੇਣੀ ਦੀ ਨਾਕਾਬੰਦੀ ਕੀਤੀ ਗਈ। ਦੋ ਸ਼ੂਟਰ ਰਾਜਸਥਾਨ ਅਤੇ ਤਿੰਨ ਹਰਿਆਣਾ ਤੋਂ ਫੜੇ ਗਏ ਦੱਸੇ ਜਾਂਦੇ ਹਨ।