IIT Placement Offers: ਦੁਨੀਆ ‘ਚ ਮੰਦੀ, ਮਹਿੰਗਾਈ ਦੇ ਵਿਚਕਾਰ ਛਾਂਟੀ ਜਾਰੀ ਹੈ। ਪਰ ਇਸ ਸਭ ਤੋਂ ਲਾਪਰਵਾਹ ਭਾਰਤੀ ਆਈਆਈਟੀ ਦੇ ਵਿਦਿਆਰਥੀਆਂ ਨੂੰ ਰਿਕਾਰਡ ਤਨਖਾਹਾਂ ਦੇ ਆਫ਼ਰਸ ਮਿਲ ਰਹੇ ਹਨ। ਦਰਅਸਲ, ਆਈਆਈਟੀ ‘ਚ ਪਲੇਸਮੈਂਟ ਦਾ ਦੌਰ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਆਈਆਈਟੀ ਦਿੱਲੀ, ਮੁੰਬਈ ਅਤੇ ਕਾਨਪੁਰ ਦੇ ਵਿਦਿਆਰਥੀਆਂ ਨੂੰ ਜੇਨ ਸਟਰੀਟ ਤੋਂ ਸਾਲਾਨਾ 4 ਕਰੋੜ ਤੋਂ ਵੱਧ ਦੀ ਤਨਖਾਹ ਦੇ ਆਫਰ ਮਿਲਣ ਦੀ ਖ਼ਬਰ ਹੈ। ਜਦੋਂ ਕਿ ਪਿਛਲੇ ਸਾਲ ਸਭ ਤੋਂ ਵੱਧ 2.16 ਕਰੋੜ ਦੀ ਤਨਖਾਹ ਦਾ ਆਫ਼ਰ ਉਬੇਰ ਨੇ ਆਈਆਈਟੀ ਦੇ ਵਿਦਿਆਰਥੀ ਨੂੰ ਮਿਲਿਆ ਸੀ।
ਇਸ ਤੋਂ ਇਲਾਵਾ 1 ਦਸੰਬਰ ਤੋਂ ਸ਼ੁਰੂ ਹੋਏ ਪਲੇਸਮੈਂਟ ‘ਚ ਆਈਆਈਟੀ ਦੇ ਵਿਦਿਆਰਥੀਆਂ ਨੂੰ ਦੇਸ਼ ‘ਚ ਸਭ ਤੋਂ ਵੱਧ 2.4 ਕਰੋੜ ਰੁਪਏ ਅਤੇ 1.3 ਕਰੋੜ ਰੁਪਏ ਦੇ ਸਾਲਾਨਾ ਪੈਕੇਜ ਦੀ ਪੇਸ਼ਕਸ਼ ਕੀਤੀ ਗਈ। ਪਹਿਲੇ ਦਿਨ ਕੁੱਲ 978 ਵਿਦਿਆਰਥੀਆਂ ਨੂੰ ਆਈਆਈਟੀ ਗੁਹਾਟੀ, ਰੁੜਕੀ ਅਤੇ ਮਦਰਾਸ ਵਿੱਚ ਆਕਰਸ਼ਕ ਨੌਕਰੀ ਦੇ ਆਫ਼ਰ ਮਿਲੇ। ਬਹੁਤ ਸਾਰੇ ਵਿਦਿਆਰਥੀਆਂ ਨੂੰ ਇਨ੍ਹਾਂ 3 ਚੋਟੀ ਦੇ ਇੰਜੀਨੀਅਰਿੰਗ ਕਾਲਜਾਂ ਵਿੱਚ ਅੰਤਰਰਾਸ਼ਟਰੀ ਨੌਕਰੀ ਦੇ ਆਫ਼ਰ ਮਿਲੇ। ਇਸ ਵਾਰ ਆਈਆਈਟੀ ਮਦਰਾਸ ਦੀ ਪਲੇਸਮੈਂਟ ਪਿਛਲੇ ਸਾਲ ਨਾਲੋਂ 10% ਬਿਹਤਰ ਰਹੀ ਹੈ।
ਆਈਆਈਟੀ ਰੁੜਕੀ ‘ਚ ਪਲੇਸਮੈਂਟ:-ਆਈਆਈਟੀ ਰੁੜਕੀ ‘ਚ ਪਲੇਸਮੈਂਟ ਦੇ ਪਹਿਲੇ ਦਿਨ ਕੁੱਲ 365 ਵਿਦਿਆਰਥੀਆਂ ਨੂੰ ਨੌਕਰੀ ਦੇ ਆਫਰ ਮਿਲੇਨ। ਇਨ੍ਹਾਂ ਚੋਂ 6 ਅੰਤਰਰਾਸ਼ਟਰੀ ਆਫ਼ਰਸ ਹਨ। ਇੱਥੇ ਸਭ ਤੋਂ ਵੱਧ ਅੰਤਰਰਾਸ਼ਟਰੀ ਨੌਕਰੀ ਦੀ ਪੇਸ਼ਕਸ਼ ਵਿੱਚ 1.06 ਕਰੋੜ ਦਾ ਪੈਕੇਜ ਦਿੱਤਾ ਗਿਆ ਹੈ। ਪਰ ਇੱਥੇ ਸਭ ਤੋਂ ਵੱਧ ਸੈਲਰੀ ਪੈਕੇਜ 1.30 ਕਰੋੜ ਰੁਪਏ ਦਾ ਹੈ। IIT ਰੁੜਕੀ ਦੇ 10 ਵਿਦਿਆਰਥੀਆਂ ਨੂੰ 80 ਲੱਖ ਦੀ ਨੌਕਰੀ ਦੇ ਆਫਰ ਮਿਲੇ ਹਨ।
ਆਈਆਈਟੀ ਗੁਹਾਟੀ ‘ਚ ਪਲੇਸਮੈਂਟ:- ਆਈਆਈਟੀ ਗੁਹਾਟੀ ਵਿੱਚ ਪਲੇਸਮੈਂਟ 2022 ਦੇ ਪਹਿਲੇ ਦਿਨ 46 ਕੰਪਨੀਆਂ ਨੇ ਕੁੱਲ 168 ਵਿਦਿਆਰਥੀਆਂ ਨੂੰ ਨੌਕਰੀਆਂ ਦਿੱਤੀ। ਇਨ੍ਹਾਂ ਚੋਂ ਸਿਰਫ 2 ਪੇਸ਼ਕਸ਼ਾਂ ਅੰਤਰਰਾਸ਼ਟਰੀ ਪੇਸ਼ਕਸ਼ਾਂ ਸੀ। ਇੱਕ ਵਿਦਿਆਰਥੀ ਵਲੋਂ ਹਾਸਲ ਕੀਤੀ ਸਭ ਤੋਂ ਵੱਡੀ ਅੰਤਰਰਾਸ਼ਟਰੀ ਪੇਸ਼ਕਸ਼ 2.4 ਕਰੋੜ ਰੁਪਏ ਸਾਲਾਨਾ ਹੈ। ਭਾਰਤ ਵਿੱਚ ਨੌਕਰੀ ਲਈ ਸਭ ਤੋਂ ਵੱਡੀ ਪੇਸ਼ਕਸ਼ 1.1 ਕਰੋੜ ਰੁਪਏ ਸਾਲਾਨਾ ਹੈ।
ਆਈਆਈਟੀ ਮਦਰਾਸ ‘ਚ ਪਲੇਸਮੈਂਟ:- ਆਈਆਈਟੀ ਮਦਰਾਸ ਵਿੱਚ ਪਲੇਸਮੈਂਟ ਦੇ ਪਹਿਲੇ ਦਿਨ 445 ਵਿਦਿਆਰਥੀਆਂ ਨੂੰ ਨੌਕਰੀਆਂ ਮਿਲੀਆਂ। ਇਨ੍ਹਾਂ ਚੋਂ 25 ਵਿਦਿਆਰਥੀਆਂ ਨੂੰ 1 ਕਰੋੜ ਤੋਂ ਵੱਧ ਦੀ ਸਾਲਾਨਾ ਤਨਖਾਹ ਦਾ ਆਫਰ ਮਿਲਿਆ ਹੈ।
ਆਈਆਈਟੀ ਦਿੱਲੀ ਪਲੇਸਮੈਂਟ:- ਇਸ ਸਾਲ ਆਈਆਈਟੀ ਦਿੱਲੀ ਵਿੱਚ ਪਲੇਸਮੈਂਟ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, IIT ਦਿੱਲੀ ਵਿੱਚ ਇਸ ਸਾਲ 50 ਤੋਂ ਵੱਧ ਵਿਦਿਆਰਥੀਆਂ ਨੂੰ 1 ਕਰੋੜ ਦੇ ਪੈਕੇਜ ਆਫਰ ਮਿਲੇ ਹਨ। ਇਸ ਦੇ ਨਾਲ ਹੀ, ਲਗਭਗ 20 ਵਿਦਿਆਰਥੀਆਂ ਨੂੰ ਹਾਂਗਕਾਂਗ, ਨੀਦਰਲੈਂਡ, ਸਿੰਗਾਪੁਰ, ਦੱਖਣੀ ਕੋਰੀਆ, ਤਾਈਵਾਨ, ਯੂਨਾਈਟਿਡ ਕਿੰਗਡਮ ਅਤੇ ਅਮਰੀਕਾ ਤੋਂ ਅੰਤਰਰਾਸ਼ਟਰੀ ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h