ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਿਲ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ। ਉਥੇ ਹੀ ਬੱਚੇ ਦੀ ਮੌਤ ਨੂੰ ਲੈਕੇ ਬੱਚੇ ਦੇ ਪਰਿਵਾਰਕ ਮੈਂਬਰਾਂ ਵਲੋਂ ਡਾਕਟਰਾਂ ਅਤੇ ਹਸਪਤਾਲ ਸਟਾਫ ‘ਤੇ ਲਾਪ੍ਰਵਾਹੀ ਦੇ ਆਰੋਪ ਲਗਾਏ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈਕੇ ਹਸਪਤਾਲ ‘ਚ ਮਾਹੌਲ ਤਨਵਪੂਰਨ ਹੋ ਗਿਆ। ਉਥੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮਾਹੌਲ ਸ਼ਾਂਤ ਕੀਤਾ ਗਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਦੀ ਗੱਲ ਕਹੀ ਗਈ। ਉਥੇ ਹੀ ਹੱਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਬੱਚੇ ਦੀ ਹਾਲਤ ਪਹਿਲਾ ਹੀ ਨਾਜ਼ੁਕ ਸੀ ਅਤੇ ਅਚਾਨਕ ਹਰਟ ਫੇਲ ਹੋਣ ਦੇ ਚਲਦੇ ਉਸ ਦੀ ਮੌਤ ਹੋ ਗਈ |
ਦੱਸ ਦੇਈਏ ਕਿ ਗੁਰਦਾਸਪੁਰ ਦੇ ਇਕ ਨਿਜੀ ਹੱਸਪਤਾਲ ਚ ਉਦੋਂ ਮਾਹੌਲ ਤਾਨਾਵਪੁਰਨ ਬਣ ਗਿਆ ਜਦ ਹਸਪਤਾਲ ਚ ਦਾਖਿਲ ਦੋ ਸਾਲ ਦੇ ਬੱਚੇ ਦੀ ਇਲਾਜ ਦੌਰਾਨ ਅਚਾਨਕ ਮੌਤ ਹੋ ਗਈ ਉਥੇ ਹੀ ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਵਲੋਂ ਹਸਪਤਾਲ ਸਟਾਫ ਤੇ ਇਲਾਜ ਦੌਰਾਨ ਹੋਈ ਲਾਪ੍ਰਵਾਹੀ ਦੇ ਆਰੋਪ ਲਗਾਏ ਉਥੇ ਹੀ ਹਸਪਤਾਲ ਚ ਮਾਹੌਲ ਤਨਾਵ ਵਾਲਾ ਹੋਇਆ ਤਾ ਇਸ ਬਾਬਤ ਸਥਾਨਿਕ ਪੁਲਿਸ ਨੇ ਪਹੁਚ ਮਾਹੌਲ ਨੂੰ ਸ਼ਾਤ ਕੀਤਾ ਅਤੇ ਜਿਥੇ ਬੱਚੇ ਦੇ ਪਰਿਵਾਰ ਵਲੋਂ ਦੱਸਿਆ ਗਿਆ ਕਿ ਬੱਚਾ ਪਿਛਲੇ 6 ਦਿਨਾਂ ਤੋਂ ਇਸੇ ਹਸਪਤਾਲ ਚ ਦਾਖਿਲ ਸੀ ਅਤੇ ਹੁਣ ਉਹਨਾਂ ਦੇ ਬੱਚੇ ਦੀ ਹਾਲਤ ਚ ਕਾਫੀ ਸੁਧਾਰ ਸੀ ਲੇਕਿਨ ਅੱਜ ਬੱਚੇ ਨੂੰ ਹਸਪਤਾਲ ਸਟਾਫ ਵਲੋਂ ਇਕ ਇੰਜੇਕਸ਼ਨ ਲਗਾਇਆ ਜਿਸ ਤੋਂ ਬਾਅਦ ਉਸਦੀ ਹਾਲਾਤ ਨਾਜ਼ੁਕ ਹੁੰਦੇ ਦੇਖਦੇ ਦੇਖਦੇ ਬੱਚੇ ਦੀ ਮੌਤ ਹੋ ਗਈ |
ਉਧਰ ਹਸਪਤਾਲ ਚ ਮਾਹੌਲ ਤਨਾਵਪੂਰਨ ਹੋਣ ਦੀ ਸੂਚਨਾ ਮਿਲਣ ਤੇ ਪੁਲਿਸ ਥਾਣਾ ਸਿਟੀ ਗੁਰਦਾਸਪੁਰ ਦੇ ਇੰਚਾਰਜ ਗੁਰਮੀਤ ਸਿੰਘ ਮੌਕੇ ਤੇ ਆਪਣੀ ਪੁਲਿਸ ਪਾਰਟੀ ਨਾਲ ਪਹੁਚੇ ਅਤੇ ਉਹਨਾਂ ਕਿਹਾ ਕਿ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮੌਤ ਦੇ ਕਾਰਨਾਂ ਦਾ ਸਾਮਣੇ ਆਉਣ ਅਤੇ ਮ੍ਰਿਤਕ ਬੱਚੇ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਧਰ ਦੂਸਰੇ ਪਾਸੇ ਇਸ ਨਿਜੀ ਹਸਪਤਾਲ ਦੇ ਡਾਕਟਰ ਅਮਿਤ ਅਗਰਵਾਲ ਨੇ ਪਰਿਵਾਰ ਵਲੋਂ ਲਗਾਏ ਲਾਪ੍ਰਵਾਹੀ ਦੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਬੱਚਾ ਜਦ 5 ਦਿਨ ਪਹਿਲਾ ਆਇਆ ਸੀ ਤਾ ਉਸ ਦੀ ਹਾਲਤ ਬੇਹੱਦ ਨਾਜ਼ੁਕ ਸੀ ਅਤੇ ਇਸ ਬਾਰੇ ਪਰਿਵਾਰ ਨੂੰ ਵੀ ਦੱਸਿਆ ਗਿਆ ਸੀ ਅਤੇ ਹੁਣ ਚਾਹੇ ਕੁਝ ਸੁਧਾਰ ਸੀ ਲੇਕਿਨ ਅੱਜ ਅਚਾਨਕ ਬੱਚੇ ਦਾ ਹਰਟ ਫੇਲ ਹੋ ਗਿਆ ਅਤੇ ਖੁਦ ਉਹਨਾਂ ਬੱਚੇ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਸੀ ਲੇਕਿਨ ਉਹ ਸਫਲ ਨਹੀਂ ਹੋ ਪਾਏ ਲੇਕਿਨ ਨਾ ਤਾ ਉਹਨਾਂ ਵਲੋਂ ਅਤੇ ਨਾ ਹੀ ਉਹਨਾਂ ਦੇ ਸਟਾਫ ਵਲੋਂ ਕੋਈ ਲਾਪ੍ਰਵਾਹੀ ਹੋਈ ਹੈ |
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h