ਕਰਨਾਟਕ ਦੇ ਵਿਜਯਾਪੁਰ ਜ਼ਿਲ੍ਹੇ ਦੇ ਇੰਡੀ ਤਾਲੁਕਾ ਦੇ ਲਾਚਯਾਨ ਪਿੰਡ ‘ਚ ਬੋਰਵੈੱਲ ‘ਚ 2 ਸਾਲ ਦਾ ਬੱਚਾ ਡਿੱਗ ਗਿਆ।ਇਸਦੀ ਜਾਣਕਾਰੀ ਬੁੱਧਵਾਰ ਸ਼ਾਮ ਨੂੰ ਪੁਲਿਸ ਨੂੰ ਦਿੱਤੀ।ਦੋ ਸਾਲ ਦੇ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਪੁਲਿਸ ਮੁਤਾਬਕ ਸਥਿਤੀ ਦਾ ਵਿਸ਼ਲੇਸ਼ਣ ਕਰਨ ਲਈ ਬੋਰਵੈਲ ‘ਚ ਕੈਮਰਾ ਪਾਇਆ ਗਿਆ ਹੈ, ਜਿਸਦੀ ਫੁਟੇਜ਼ ‘ਚ ਸਾਤਵਿਕ ਸਤੀਸ਼ ਮੁਜਾਗੋਂਡ 16 ਫੁੱਟ ਡੂੰਘੇ ਬੋਰਵੈਲ ‘ਚ ਡਿੱਗਿਆ ਹੈ।ਪੁਲਿਸ ਮੁਤਾਬਕ ਬੱਚਾ ਆਪਣੇ ਘਰ ਕੋਲ ਖੇਡਣ ਲਈ ਬਾਹਰ ਨਿਕਲਿਆ ਸੀ ਅਤੇ ਜਦੋਂ ਉਹ ਇਸ ਬੋਰਵੈਲ ਵਿੱਚ ਡਿੱਗ ਗਿਆ।
ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕਿਸੇ ਨੇ ਬੱਚੇ ਦੀ ਰੋਣ ਦੀ ਆਵਾਜ਼ ਸੁਣੀ ਅਤੇ ਤੁਰੰਤ ਪਰਿਵਾਰ ਨੂੰ ਇਸਦੀ ਜਾਣਕਾਰੀ ਦਿੱਤੀ।ਇਕ ਪਾਈਪਲਾਈਨ ਜ਼ਰੀਏ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ ਤਾਂ ਕਿ ਬੱਚਾ ਸਾਹ ਲੈ ਸਕੇ।ਪੁਲਿਸ ਮੁਤਾਬਕ ਬੁੱਧਵਾਰ ਸ਼ਾਮ ਤੋਂ ਹੀ ਬਚਾਅ ਕੰਮ ਪੂਰੀ ਰਫਤਾਰ ਨਾਲ ਜਾਰੀ ਹੈ।ਸਮਝਿਆ ਜਾਂਦਾ ਹੈ ਕਿ ਬੱਚਾ ਸਿਰ ਦੇ ਭਾਰ ਡਿੱਗਿਆ ਹੈ।ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਖੁਦਾਈ ਮਸ਼ੀਨ ਦਾ ਇਸਤੇਮਾਲ ਕਰਕੇ ਬੋਰਵੈਲ ਦੇ ਬਰਾਬਰ 21 ਫੁੱਟ ਡੂੰਘਾ ਟੋਇਆ ਪੁੱਟਿਆ ਗਿਆ ਹੈ।ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਬਚਾਅ ਮੁਹਿੰਮ ਬੁੱਧਵਾਰ ਸ਼ਾਮ ਸਾਢੇ 6 ਵਜੇ ਸ਼ੁਰੂ ਕੀਤੀ ਗਈ ਅਤੇ ਇਹ ਜਾਰੀ ਹੈ।ਪੁਲਿਸ ਮੁਤਾਬਕ ਅਸੀਂ ਉਮੀਦ ਕਰਦੇ ਹਾਂ ਕਿ ਕੁਝ ਹੀ ਘੰਟਿਆਂ ਦੇ ਅੰਦਰ ਅਸੀਂ ਬੱਚੇ ਨੂੰ ਬਚਾ ਲਵਾਂਗੇ।ਆਕਸੀਜਨ ਤੋਂ ਲੈਸ ਇਕ ਟੀਮ ਮੌਕੇ ‘ਤੇ ਤਾਇਨਾਤ ਹੈ।ਬੱਚੇ ਨੂੰ ਕੱਢਣ ਦੇ ਤੁਰੰਤ ਬਾਅਦ ਇੰਡੀ ਦੇ ਹਸਪਤਾਲ ‘ਚ ਉਸ ਨੂੰ ਲੈ ਕੇ ਜਾਣ ਲਾਈ ਐਂਬੂਲੈਂਸ ਨੂੰ ਤਿਆਰ ਰੱਖਿਆ ਗਿਆ ਹੈ।ਅਧਿਕਾਰੀਆਂ ਮੁਤਾਬਕ ਜੇਕਰ ਲੋੜ ਪਈ ਤਾਂ ਬੱਚੇ ਨੂੰ ਉਚ ਮੈਡੀਕਲ ਦੇਖਭਾਲ ਕੇਂਦਰ ‘ਚ ਟਰਾਂਸਫਰ ਕੀਤਾ ਜਾਵੇਗਾ।