ਕਰਨਾਟਕ ਦੇ ਵਿਜੇਪੁਰ ਦੇ ਇੰਡੀ ਤਾਲੁਕਾ ‘ਚ ਬੋਰਵੈੱਲ ‘ਚ ਡਿੱਗੇ 2 ਸਾਲ ਦੇ ਬੱਚੇ ਨੂੰ ਲਗਭਗ 20 ਘੰਟਿਆਂ ਦੇ ਬਚਾਅ ਕਾਰਜ ਤੋਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ ਹੈ। ਬੋਰਵੈੱਲ ‘ਚ 16 ਫੁੱਟ ਦੀ ਡੂੰਘਾਈ ‘ਚ ਫਸੇ ਬੱਚੇ ਸਾਤਵਿਕ ਸਤੀਸ਼ ਮੁਜਾਗੋਂਡ ਨੂੰ ਜਿਵੇਂ ਹੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤਾਂ ਉੱਥੇ ਖੁਸ਼ੀ ਦੀ ਲਹਿਰ ਦੌੜ ਗਈ। ਬੱਚੇ ਨੂੰ ਤੁਰੰਤ ਮੈਡੀਕਲ ਟੀਮ ਸਮੇਤ ਮੌਕੇ ‘ਤੇ ਤਾਇਨਾਤ ਐਂਬੂਲੈਂਸ ‘ਚ ਲਿਜਾਇਆ ਗਿਆ। NDRF ਅਤੇ SDRF ਨੇ ਬਚਾਅ ਕਾਰਜ ਚਲਾਇਆ। NDRF ਨੇ ਬਚਾਅ ਕਾਰਜ ਦਾ ਵੀਡੀਓ ਵੀ ਸਾਂਝਾ ਕੀਤਾ ਹੈ।