Drugs in Tarn Taran: ਪੰਜਾਬ ‘ਚ ਨਸ਼ੇ ਦਾ ਕਾਰੋਬਾਰ ਕਾਫ਼ੀ ਡੂੰਘਾ ਹੈ। ਇੱਥੇ ਆਏ ਦਿਨ ਨੌਜਵਾਨ ਪੀੜੀ ਮੁੰਡੀ ਕੀ ਅਤੇ ਕੁੜੀਆਂ ਕੀ ਹਰ ਕੋਈ ਇਸ ਜ਼ਹਿਰ ਦਾ ਸੇਵਨ ਕਰ ਅਕਾਲ ਮੌਤ ਦਾ ਸ਼ਿਕਾਰ ਹੋ ਰਿਹਾ ਹੈ। ਨਸ਼ੇ ਕਾਰਨ ਹਰ ਜ਼ਿਲ੍ਹੇ ਵਿੱਚ ਨਿੱਤ ਨੌਜਵਾਨ ਮਰ ਰਹੇ ਹਨ। ਤਾਜ਼ਾ ਮਾਮਲਾ ਪਿੰਡ ਮੀਆਂਵਿੰਡ ਵਿਖੇ ਵੀਰਵਾਰ ਰਾਤ ਨੂੰ ਸਾਹਮਣੇ ਆਇਆ। 35 ਸਾਲਾ ਸੁਖਜੀਤ ਸਿੰਘ ਦੀ ਸਿਵਲ ਹਸਪਤਾਲ ਤਰਨਤਾਰਨ ਵਿਖੇ ਮੌਤ ਹੋ ਗਈ।
ਦੱਸ ਦਈਏ ਕਿ ਸੁਖਜੀਤ ਨੂੰ ਨਸ਼ੇ ਕਾਰਨ ਬੇਹੋਸ਼ੀ ਦੀ ਹਾਲਤ ਵਿੱਚ ਦਿਨ ਵੇਲੇ ਇੱਥੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰ ਮੁਤਾਬਕ ਸੁਖਜੀਤ ਕਰੀਬ 18 ਸਾਲਾਂ ਤੋਂ ਨਸ਼ਾ ਕਰਦਾ ਸੀ। ਪਿੰਡ ਮੀਆਂਵਿੰਡ ਦੇ ਵਸਨੀਕ ਚਮਕੌਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਸੁਖਜੀਤ ਮਿਹਨਤ ਮਜ਼ਦੂਰੀ ਕਰਦਾ ਸੀ। ਉਸਦਾ ਇੱਕ 15 ਸਾਲ ਦਾ ਬੇਟਾ ਹੈ।
ਹਾਸਲ ਜਾਣਕਾਰੀ ਮੁਤਾਬਕ ਸੁਖਜੀਤ ਕਰੀਬ 18 ਸਾਲ ਪਹਿਲਾਂ ਮਾੜੀ ਸੰਗਤ ਕਾਰਨ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਿਆ ਸੀ। ਚਮਕੌਰ ਸਿੰਘ ਨੇ ਦੋਸ਼ ਲਾਇਆ ਕਿ ਉਸ ਨੇ ਆਪਣੇ ਪੁੱਤਰ ਦੇ ਭਵਿੱਖ ਦਾ ਵਾਅਦਾ ਕਰਦਿਆਂ ਆਪਣੇ ਵੱਡੇ ਭਰਾ ਸੁਖਜੀਤ ਸਿੰਘ ਨੂੰ ਨਸ਼ਾ ਛੱਡਣ ਲਈ ਕਈ ਵਾਰ ਬੇਨਤੀ ਕੀਤੀ। ਉਸ ਨੂੰ ਮੀਆਂਵਿੰਡ ਸਥਿਤ ਓਟ ਸੈਂਟਰ ਵਿੱਚ ਲਿਜਾ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ।
ਸੁਖਜੀਤ ਹਰ ਰੋਜ਼ ਓਟ ਸੈਂਟਰ ਤੋਂ ਮਿਲੀਆਂ ਨਸ਼ਾ ਛੁਡਾਊ ਗੋਲੀਆਂ ਲੈਣ ਦੇ ਬਾਵਜੂਦ ਜ਼ਿਆਦਾ ਨਸ਼ਾ ਕਰਦਾ ਸੀ। ਵੀਰਵਾਰ ਨੂੰ ਦਿਨ ਵੇਲੇ ਨਸ਼ਾ ਕਰਨ ਕਾਰਨ ਉਸ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਰਾਤ ਕਰੀਬ ਅੱਠ ਵਜੇ ਸੁਖਜੀਤ ਦੀ ਮੌਤ ਹੋ ਗਈ। ਸੁਖਜੀਤ ਦੀ ਰਿਸ਼ਤੇਦਾਰ ਗੁਰਮੀਤ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਗਲੀ ਗਲੀ ਵਿੱਚ ਨਸ਼ਾ ਵਿਕਦਾ ਹੈ। ਹੈਰੋਇਨ ਦੀਆਂ ਡੱਬੀਆਂ ਵੇਚਣ ਵਾਲੇ ਖੁਦ ਘਰ ਪਹੁੰਚ ਜਾਂਦੇ ਹਨ।
ਐਸਪੀ (ਆਈ) ਵਿਸ਼ਾਲਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨਸ਼ਿਆਂ ਦੇ ਮਾਮਲੇ ਵਿੱਚ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਹੈ। ਪਿੰਡ ਮੀਆਂਵਿੰਡ ਦੇ ਰਹਿਣ ਵਾਲੇ ਸੁਖਜੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਥਾਣਾ ਇੰਚਾਰਜ ਤੋਂ ਰਿਪੋਰਟ ਮੰਗੀ ਗਈ ਹੈ। ਪਰਿਵਾਰ ਨੂੰ ਲਾਸ਼ ਦਾ ਪੋਸਟਮਾਰਟਮ ਜ਼ਰੂਰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਸ਼ੇ ਦੇ ਸੌਦਾਗਰਾਂ ਦੀ ਸੂਚੀ ਪੁਲੀਸ ਨੂੰ ਦਿੱਤੀ ਹੁੰਦੀ ਤਾਂ ਸਾਰੇ ਮੁਲਜ਼ਮ ਜੇਲ੍ਹ ਵਿੱਚ ਹੁੰਦੇ।
ਇਹ ਵੀ ਪੜ੍ਹੋ : ਈਸਾਈ ਧਰਮ ਛੱਡ ਕੇ ਮੁਸਲਮਾਨ ਬਣਿਆ ਦੁਨੀਆ ਦੀ ਸਭ ਤੋਂ ਵਿਵਾਦਿਤ ਸੈਲੀਬ੍ਰਿਟੀ, ਜਾਣੋ ਕਾਰਨ
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ:
Android: https://bit.ly/3VMis0h