ਹਰਿਆਣਾ ਦੇ ਪਾਣੀਪਤ ਸ਼ਹਿਰ ਤੋਂ ਇੱਕ 52 ਸਾਲਾ ਵਿਅਕਤੀ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਰੀਰਕ ਇੱਛਾ ਪੂਰੀ ਕਰਨ ਲਈ ਵਿਅਕਤੀ ਨੇ ਕੋਲਡ ਡਰਿੰਕ ਦੀ ਖਾਲੀ ਬੋਤਲ ਨਾਲ ਸਬੰਧ ਬਣਾਉਣ ਲੱਗਾ। ਜਿਸ ਦੌਰਾਨ ਵਿਅਕਤੀ ਦਾ ਪ੍ਰਾਈਵੇਟ ਪਾਰਟ ਪਲਾਸਟਿਕ ਦੀ ਬੋਤਲ ਵਿੱਚ ਫਸ ਗਿਆ।
ਇਸ ਤੋਂ ਬਾਅਦ ਪੀੜਤ ਨੇ ਸਿਵਲ ਹਸਪਤਾਲ ਪਹੁੰਚ ਕੇ ਦੱਸਿਆ ਕਿ ਬੋਤਲ ਦੋ ਦਿਨਾਂ ਤੋਂ ਫਸੀ ਹੋਈ ਸੀ। ਇੱਥੇ ਡਾਕਟਰਾਂ ਦੀ ਟੀਮ ਕਰੀਬ ਇੱਕ ਘੰਟਾ ਕੋਸ਼ਿਸ਼ ਕਰਨ ਦੇ ਬਾਵਜੂਦ ਬੋਤਲ ਨੂੰ ਨਹੀਂ ਕੱਢ ਸਕੀ ਅਤੇ ਰੋਹਤਕ ਪੀਜੀਆਈ ਲਈ ਰੈਫਰ ਕਰ ਦਿੱਤਾ।
ਪੀੜਤ ਨੇ ਦੱਸਿਆ-12 ਸਾਲ ਤੋਂ ਬਣਾ ਰਿਹਾ ਹਾਂ ਸਬੰਧ, ਦੂਜੀ ਵਾਰ ਫਸੀ ਬੋਤਲ
ਪੀੜਤ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਉਹ ਸਿਟੀ ਥਾਣਾ ਖੇਤਰ ਦੀ ਇੱਕ ਕਲੋਨੀ ਦਾ ਵਸਨੀਕ ਹੈ। ਉਹ ਇਕੱਲਾ ਰਹਿੰਦਾ ਹੈ ਅਤੇ ਪਿਛਲੇ 12 ਸਾਲਾਂ ਤੋਂ ਪਲਾਸਟਿਕ ਦੀਆਂ ਬੋਤਲਾਂ ਨਾਲ ਸੈਕਸ ਕਰ ਰਿਹਾ ਹੈ।
3 ਸਾਲ ਪਹਿਲਾਂ ਫਸੀ ਤਾਂ ਡਾਕਟਰਾਂ ਨੇ ਕੱਢ ਦਿੱਤੀ ਸੀ ਬੋਤਲ
ਪਰ ਇਸ ਵਾਰ ਉਸਦੀ ਆਪਣੀ ਜਾਨ ‘ਤੇ ਬਣ ਆਈ। ਵਿਅਕਤੀ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਇਸੇ ਤਰ੍ਹਾਂ ਬੋਤਲ ਉਸ ਦੇ ਪ੍ਰਾਈਵੇਟ ਪਾਰਟ ‘ਚ ਫਸ ਗਈ ਸੀ ਪਰ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਉਸ ਨੂੰ ਕੱਢ ਦਿੱਤਾ ਸੀ।
ਇੱਕ ਘੰਟੇ ਤੱਕ ਲੱਗੇ ਰਹੇ ਡਾਕਟਰ
ਇਸ ਵਾਰ ਦੋ ਦਿਨ ਬੀਤ ਜਾਣ ਤੋਂ ਬਾਅਦ ਉਹ ਡਾਕਟਰਾਂ ਕੋਲ ਗਿਆ। ਖੂਨ ਦਾ ਵਹਾਅ ਰੁਕ ਜਾਣ ਕਾਰਨ ਕਾਫੀ ਸੋਜ ਆ ਗਈ ਸੀ। ਡਾਕਟਰਾਂ ਨੇ ਇਕ ਘੰਟੇ ਤੱਕ ਬੋਤਲ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਾਹਰ ਨਾ ਕੱਢ ਸਕੇ ਅਤੇ ਉਸ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h