ਪੰਜਾਬ ਵਿੱਚ ਦਿਨੋਂ-ਦਿਨ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਵਹੀਕਲ ਚਾਲਕਾਂ ਦੀ ਅਣਗਹਿਲੀ ਦੇ ਚਲਦਿਆਂ ਹਰ ਰੋਜ਼ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਬੀਤੀ ਦੇਰ ਰਾਤ ਨਾਭਾ ਬਲਾਕ ਦੇ ਪਿੰਡ ਅਭੇਪੁਰ ਦੇ ਨਜ਼ਦੀਕ ਟਰੈਕਟਰ ਚਾਲਕ ਦੀ ਗ਼ਲਤੀ ਦੇ ਚਲਦਿਆਂ ਪਰਿਵਾਰ ਦਾ ਇਕਲੌਤਾ ਪੁੱਤਰ ਮੌਤ ਦੇ ਮੂੰਹ ਵਿੱਚ ਚਲਾ ਗਿਆ।
ਟਰੈਕਟਰ ਚਾਲਕ ਵੱਲੋਂ ਟਰੈਕਟਰ ਦੀ ਇਕ ਲਾਈਟ ਖ਼ਰਾਬ ਹੋਣ ਦੇ ਚਲਦੇ ਸੜਕ ਤੇ ਆ ਰਿਹਾ ਸੀ ਤਾਂ ਮੋਟਰਸਾਈਕਲ ਤੇ ਕੁਲਦੀਪ ਸਿੰਘ ਸਿੰਘ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਸਾਹਮਣੇ ਤੋਂ ਟਰੈਕਟਰ ਆ ਰਿਹਾ ਹੈ ਤਾਂ ਉਹ ਟਰੈਕਟਰ ਦੇ ਪਿੱਛੇ ਹਲ ਵਿੱਚ ਮੋਟਰਸਾਈਕਲ ਫਸ ਗਿਆ ਅਤੇ ਜਿਸ ਦੀ ਮੌਕੇ ਤੇ ਮੌਤ ਹੋ ਗਈ। ਇਕਲੌਤੇ ਘਰ ਦੇ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲੀਸ ਨੇ ਆਰੋਪੀ ਨੂੰ ਫੜ ਕੇ ਉਸ ਇਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਪਰਿਵਾਰ ਦਾ ਇਕਲੌਤਾ 21 ਸਾਲਾ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਜਦੋਂ ਮੌਤ ਦੀ ਖਬਰ ਮਿਲੀ ਤਾਂ ਪਰਿਵਾਰ ਦਾ ਘਰ ਹੀ ਉੱਜੜ ਗਿਆ, ਕਿਉਂਕਿ ਕੁਲਦੀਪ ਸਿੰਘ ਪਰਿਵਾਰ ਵਿੱਚ ਇਕਲੌਤਾ ਹੀ ਪੁੱਤਰ ਸੀ ਪਰਿਵਾਰ ਵੱਲੋਂ ਕੁਲਦੀਪ ਸਿੰਘ ਨੂੰ ਬੜੇ ਹੀ ਚਾਵਾਂ ਨਾਲ ਪਾਲਿਆ ਸੀ ਅਤੇ ਬੜੀਆਂ ਆਸਾਂ ਸਨ ਕਿ ਉਹ ਮਾਂ-ਬਾਪ ਦਾ ਸਹਾਰਾ ਬਣੇਗਾ ਪਰ ਬੇਵਕਤੀ ਮੌਤ ਨੇ ਪਰਿਵਾਰ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ। ਜਦੋਂ ਕੁਲਦੀਪ ਸਿੰਘ ਦੀ ਮੌਤ ਹੋਈ ਤਾਂ ਸਿਰਫ਼ ਕੁਲਦੀਪ ਸਿੰਘ ਦੀ ਮਾਤਾ ਹੀ ਘਰ ਸੀ ਕਿਉਂਕਿ ਕੁਲਦੀਪ ਸਿੰਘ ਦਾ ਪਿਤਾ ਬਾਹਰ ਕੰਬਾਈਨ ਤੇ ਸੀਜ਼ਨ ਲਾਉਣ ਗਿਆ ਸੀ ਅਤੇ ਕੁਲਦੀਪ ਸਿੰਘ ਹੀ ਖ਼ੁਦ ਆਪ ਹੀ ਜ਼ਮੀਨ ਦੀ ਸਾਂਭ ਸੰਭਾਲ ਕਰਕੇ ਖੇਤੀਬਾੜੀ ਦਾ ਕੰਮ ਕਰਦਾ ਸੀ।
ਇਸ ਮੌਕੇ ਤੇ ਮ੍ਰਿਤਕ ਕੁਲਦੀਪ ਸਿੰਘ ਦੇ ਚਾਚੇ ਦੇ ਲੜਕੇ ਅਮਰਦੀਪ ਸਿੰਘ ਨੇ ਕਿਹਾ ਕਿ ਕੁਲਦੀਪ ਸਿੰਘ ਦੀ ਮੌਤ ਹੋਈ ਹੈ ਇਹ ਟਰੈਕਟਰ ਚਾਲਕ ਦੀ ਗਲਤੀ ਦੇ ਚਲਦਿਆਂ ਹੋਈ ਹੈ ਕਿਉਂਕਿ ਟਰੈਕਟਰ ਚਾਲਕ ਸੜਕ ਤੇ ਟਰੈਕਟਰ ਲਈ ਆ ਰਿਹਾ ਸੀ ਅਤੇ ਇਕ ਲਾਈਟ ਟਰੈਕਟਰ ਦੀ ਬੰਦ ਪਈ ਸੀ ਜਿਸ ਕਰ ਕੇ ਕੁਲਦੀਪ ਸਿੰਘ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਹੋਇਆ ਅਤੇ ਉਹ ਪਿੱਛੇ ਹਲ ਤੇ ਗਿਰ ਗਿਆ ਜਿਸ ਦੀ ਮੌਕੇ ਤੇ ਮੌਤ ਹੋ ਗਈ ਅਸੀਂ ਤਾਂ ਮੰਗ ਕਰਦੇ ਹਾਂ ਕਿ ਟਰੈਕਟਰ ਚਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਪਰਿਵਾਰ ਦਾ ਇਕਲੌਤਾ ਪੁੱਤਰ ਕੁਲਦੀਪ ਸੀ ਜੋ ਚਿਰਾਗ ਹਮੇਸ਼ਾ ਲਈ ਬੁਝ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h