ਪੰਜਾਬ ਦੇ ਲੁਧਿਆਣਾ ‘ਚ ਸ਼ਨੀਵਾਰ ਰਾਤ ਆਏ ਹਨ੍ਹੇਰੀ ਝੱਖੜ ਕਾਰਨ ਦੇਵੀ ਜਾਗਰਣ ਲਈ ਲਾਇਆ ਗਿਆ ਪੰਡਾਲ ਢਹਿ ਗਿਆ।ਜਿਸ ‘ਚ ਲੋਹਾ ਦਾ ਸਟੇਜ ਟੁੱਟ ਕੇ ਲੋਕਾਂ ‘ਤੇ ਡਿੱਗ ਪਿਆ।ਜਿਸ ‘ਚ ਕੁਚਲਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ, ਜਦੋਂ ਕਿ ਕਰੀਬ 15 ਲੋਕ ਜ਼ਖਮੀ ਹੋ ਗਏ।ਇਨ੍ਹਾਂ ‘ਚੋਂ ਜ਼ਿਆਦਾਤਰ ਬੱਚੇ ਦੱਸੇ ਜਾਂਦੇ ਹਨ।
ਪੰਡਾਲ ਡਿੱਗਣ ਕਾਰਨ ਮੰਧਰ ‘ਚ ਮੌਜੂਦ ਭਗਵਾਨ ਭੋਲੇਨਾਥ ਦੀ ਮੂਰਤੀ ਵੀ ਡਿੱਗ ਕੇ ਟੁੱਟ ਗਈ।ਇਸ ਤੋਂ ਇਲਾਵਾ ਤੂਫਾਨ ਦੌਰਾਨ ਕਈ ਥਾਵਾਂ ‘ਤੇ ਦਰੱਖਤ ਡਿੱਗਣ ਅਤੇ ਬਿਜਲੀ ਦੇ ਖੰਭੇ ਡਿੱਗਣ ਦੀਆਂ ਵੀ ਖਬਰਾਂ ਵੀ ਹਨ।