ਇਜ਼ਾਜਤ ਮੰਗੀ ਗਈ ਸੀ। ਜਿਸ ‘ਤੇ ਰਾਜਪਾਲ ਨੇ ਸਾਫ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਇਕ ਦਿਨ ਦੇ ਇਜਲਾਸ ਦੀ ਇਜ਼ਾਜਤ ਨਹੀਂ ਦਿੱਤੀ ਗਈ ਹੈ।
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਜਪਾਲ ਬਨਵਾਰੀ ਲਾਲ ਪਰੋਹਿਤ ਤੋਂ ਇਕ ਦਿਨ ਦੇ ਇਜਲਾਸ ਦੀ ਇਜ਼ਾਜਤ ਮੰਗੀ ਗਈ ਸੀ, ਉਹ ਇਸ ਇਜਲਾਸ ‘ਚ ਭਰੋਸਗੀ ਮਤਾ ਲਿਆਉਣਾ ਚਾਹੁੰਦੇ ਸਨ ਪਰ ਰਾਜਪਾਲ ਨੇ ਇਕ ਦਿਨ ਦੇ ਇਜਲਾਸ ਦੀ ਇਜ਼ਾਜਤ ਨਹੀਂ ਦਿੱਤੀ ਹੈ। ਜਿਸ ਕਾਰਨ ਕੱਲ੍ਹ ਜੋ ਇਜਲਾਸ ਹੋਣਾ ਸੀ ਉਹ ਰੱਦ ਹੋ ਗਿਆ ਹੈ।
ਕਿਉਂ ਰੱਦ ਹੋਇਆ ਇਜਲਾਸ਼ ?
ਰਾਜਪਾਲ ਬਨਵਾਰੀ ਲਾਲ ਪਰੋਹਿਤ ਵੱਲੋਂ ਪਹਿਲਾਂ ਇਕ ਦਿਨ ਦੇ ਇਜਲਾਸ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਬਾਅਦ ‘ਚ ਉਸ ਨੂੰ ਇਹ ਕਹਿ ਕਿ ਰੱਦ ਕਰ ਦਿੱਤਾ ਗਿਆ ਕਿ ਵਿਧਾਨ ਸਭਾ ਦੀ ਨਿਯਮਾਂਵਲੀ ‘ਚ ਅਜਿਹਾ ਕੋਈ ਪ੍ਰੋਵੀਜ਼ਨ ਨਹੀਂ ਹੈ ਜਿਸ ਮੁਤਾਬਕ ਸੂਬਾ ਸਰਕਾਰ ਆਪਣੀ ਮਰਜ਼ੀ ਨਾਲ ਜਦੋ ਮਰਜ਼ੀ ਇਜਲਾਸ ਸੱਦ ਲਵੇ।