ਸੀਐੱਮ ਮਾਨ ਨੇ ਅੱਜ ਟਵੀਟ ਕਰਕੇ ਕਿਹਾ ਕਿ ‘ਲੋਕਾਂ ਦੇ ਪੈਸੇ ਦੀ ਲੁੱਟ ਨਹੀਂ ਕਰਾਂਗੇ ਬਰਦਾਸ਼ਤ, ਅੱਜ ਕੀਰਤਪੁਰ ਸਾਹਿਬ-ਸ੍ਰੀ ਆਨੰਦਪੁਰ ਸਾਹਿਬ ਨੰਗਲ, ਊਨਾ ਵਾਲਾ ਟੋਲ ਪਲਾਜ਼ਾ ਮੁਫ਼ਤ ਕਰ ਦਿੱਤਾ ਜਾਵੇਗਾ।ਲੋਕਾਂ ਦੇ ਇਕ ਦਿਨ ਦੇ 10 ਲੱਖ 12 ਹਜ਼ਾਰ ਰੁਪਏ ਬਚਣਗੇ, ਕੰਪਨੀ ਵਲੋਂ 582 ਦਿਨ ਮਿਆਦ ਵਧਾਉਣ ਦੀ ਅਰਜ਼ੀ ਖਾਰਜ, ਕੰਪਨੀ ਨੇ ਕਈ ਵਾਰ ਐਗਰੀਮੈਂਟ ਦੀ ਕੀਤੀ ਉਲੰਘਣਾ।ਉਨ੍ਹਾਂ ਕਿਹਾ ਕਿ ਵੇਰਵੇ ਜਲਦੀ ਦਿਤੇ ਜਾਣਗੇ।