7th Pay Commission DA Hike: ਜੇਕਰ ਤੁਸੀਂ ਕੇਂਦਰ ਸਰਕਾਰ ਦੇ ਕਰਮਚਾਰੀ ਹੋ, ਜਾਂ ਤੁਹਾਡੇ ਪਰਿਵਾਰ ‘ਚ ਕੋਈ ਕੇਂਦਰੀ ਕਰਮਚਾਰੀ ਹੈ, ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਮੋਦੀ ਕੈਬਿਨੇਟ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਬੈਠਕ ‘ਚ 65 ਲੱਖ ਕਰਮਚਾਰੀਆਂ ਤੇ 50 ਲੱਖ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਭੱਤੇ ‘ਤੇ ਸਰਕਾਰ ਵੱਲੋਂ ਐਲਾਨ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਬੈਠਕ ‘ਚ ਕੋਵਿਡ-19 ਦੇ ਤੇਜ਼ੀ ਨਾਲ ਵੱਧ ਰਹੇ ਮਾਮਲੇ ਤੇ ਰੋਕਥਾਮ ‘ਤੇ ਵੀ ਚਰਚਾ ਹੋਣ ਦੀ ਉਮੀਦ ਹੈ। ਸ਼ੋਭਾ ਕਰੰਦਲਾਜੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ (PMGKAY) ਦੇ ਤਹਿਤ ਉਪਲਬਧ ਮੁਫਤ ਰਾਸ਼ਨ ਨੂੰ ਵੀ ਅੱਗੇ ਵਧਾਇਆ ਜਾ ਸਕਦਾ ਹੈ।
ਮੋਦੀ ਕੈਬਨਿਟ ਵੱਲੋਂ 4 ਫੀਸਦੀ ਮਹਿੰਗਾਈ ਭੱਤੇ ਦੇ ਵਾਧੇ ‘ਤੇ ਫੈਸਲਾ ਲਿਆ ਜਾ ਸਕਦਾ ਹੈ। ਜੇਕਰ ਸਰਕਾਰ ਵੱਲੋਂ ਇਹ ਐਲਾਨ ਕੀਤਾ ਜਾਂਦਾ ਹੈ ਤਾਂ ਇਹ ਮੁਲਾਜ਼ਮਾਂ ਲਈ ਨਵੇਂ ਸਾਲ ਦਾ ਤੋਹਫ਼ਾ ਹੋਵੇਗਾ। ਅਕਤੂਬਰ ਤੱਕ ਏਆਈਸੀਪੀਆਈ ਇੰਡੈਕਸ ਦੇ ਅੰਕੜੇ ਕਿਰਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ। ਅਕਤੂਬਰ ਲਈ ਏਆਈਸੀਪੀਆਈ ਸੂਚਕਾਂਕ ਸਤੰਬਰ ਦੇ ਮੁਕਾਬਲੇ 1.2 ਅੰਕ ਵਧਿਆ ਹੈ ਤੇ 132.5 ਦੇ ਪੱਧਰ ‘ਤੇ ਪਹੁੰਚ ਗਿਆ ਹੈ ਤੇ ਸਤੰਬਰ ‘ਚ ਇਹ 131.3 ਫੀਸਦੀ ਸੀ।
42 ਫੀਸਦੀ ਤੱਕ ਵਧੇਗਾ DA!
ਜੇਕਰ ਡੀਏ 4 ਫੀਸਦੀ ਵਧਾਇਆ ਜਾਂਦਾ ਹੈ, ਤਾਂ ਇਹ ਵਧ ਕੇ 42 ਫੀਸਦੀ ਹੋ ਜਾਵੇਗਾ। ਸਤੰਬਰ ‘ਚ ਡੀਏ ਵਾਧੇ ਦੇ ਆਧਾਰ ‘ਤੇ ਇਹ ਫਿਲਹਾਲ 38 ਫੀਸਦੀ ‘ਤੇ ਹੈ। ਇਸ ਵਾਧੇ ਤੋਂ ਬਾਅਦ ਕਰਮਚਾਰੀਆਂ ਦੀ ਤਨਖਾਹ ‘ਚ ਚੰਗਾ ਵਾਧਾ ਹੋਵੇਗਾ। ਸੱਤਵੇਂ ਤਨਖ਼ਾਹ ਕਮਿਸ਼ਨ ਤਹਿਤ ਸਰਕਾਰ ਵੱਲੋਂ ਡੀਏ ‘ਚ ਹਰ ਸਾਲ ਦੋ ਵਾਰ ਵਾਧਾ ਕੀਤਾ ਜਾਂਦਾ ਹੈ। ਜਨਵਰੀ 2022 ਤੇ ਜੁਲਾਈ 2022 ‘ਚ, ਕੁੱਲ 7 ਪ੍ਰਤੀਸ਼ਤ ਡੀਏ ਦੇ ਵਾਧੇ ਦਾ ਐਲਾਨ ਕੀਤਾ ਗਿਆ।
ਦੱਸ ਦੇਈਏ ਕਿ ਏਆਈਸੀਪੀਆਈ ਇੰਡੈਕਸ ਦੇ ਆਧਾਰ ‘ਤੇ ਤੈਅ ਕੀਤਾ ਜਾਂਦਾ ਹੈ ਕਿ ਮਹਿੰਗਾਈ ਭੱਤੇ ‘ਚ ਕਿੰਨਾ ਵਾਧਾ ਹੋਵੇਗਾ? ਹਰ ਮਹੀਨੇ ਦੇ ਆਖਰੀ ਕੰਮਕਾਜੀ ਦਿਨ, ਕਿਰਤ ਮੰਤਰਾਲੇ ਵਲੋਂ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ (AICPI) ਦੇ ਅੰਕੜੇ ਜਾਰੀ ਕੀਤੇ ਜਾਂਦੇ ਹਨ। ਇਹ ਸੂਚਕਾਂਕ 88 ਕੇਂਦਰਾਂ ਤੇ ਪੂਰੇ ਦੇਸ਼ ਲਈ ਤਿਆਰ ਕੀਤਾ ਗਿਆ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h