ਸਥਾਨਕ ਸਰਕਾਰ ਵਿਭਾਗ ਪੰਜਾਬ ਸਰਕਾਰ ਦੇ ਵਧੀਕ ਮੁੱਖ ਸੱਕਤਰ ਵਿਵੇਕ ਪ੍ਰਤਾਪ ਵਲੋਂ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜਿੱਤੀ ਸਿੱਧੂ ਦੀ ਮੈਂਬਰਸ਼ਿਪ ਖਾਰਿਜ ਕਰਨ ਲਈ ਦਿੱਤੇ ਗਏ ਨੋਟਿਸ ਦਾ ਮਾਮਲਾ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚ ਗਿਆ ਸੀ।ਅੱਜ ਹਾਈਕੋਰਟ ਨੇ ਜੀਤੀ ਸਿੱਧੂ ਨੂੰ ਝਟਕਾ ਦਿੰਦਿਆਂ ਉਸਦੀ ਪਟੀਸ਼ਨ ਖ਼ਾਰਜ ਕਰ ਦਿੱਤੀ।
ਦੱਸਣਯੋਗ ਹੈ ਕਿ 11 ਅਗਸਤ ਨੂੰ ਮੁਹਾਲੀ ਨਗਰ ਨਿਗਮ ਦੇ ਕੁੱਝ ਕਾਉਂਸਲਰਾਂ ਵਲੋਂ ਵਧੀਕ ਮੁੱਖ ਸਕੱਤਰ ਸਥਾਨਕ ਵਿਭਾਗ ਪੰਜਾਬ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਮੁਹਾਲੀ ਨਗਰ ਨਿਰਮ ਦੇ ਮੇਅਰ ਜਿੱਤੀ ਸਿੱਧੂ ਅੰਮ੍ਰਿਤਪ੍ਰੀਤ ਕੋਆਪਰੇਟਿਵ ਐਲਸੀ ਸੋਸਾਇਟੀ ਲਿਮਟਿਡ ਨੂੰ 9 ਵਿਕਾਸ ਕਾਰਜ਼ ਦੇ ਵਰਕ ਆਰਡਰ ’ਤੇ ਪੇਸੇਂਟ ਕੀਤੀਆਂ ਹਨ ਜਿਸ ਦੇ ਉਹ ਖੁੱਦ ਮੈਂਬਰ ਹਨ।
ਇਸ ’ਤੇ ਸਥਾਨਕ ਸਰਕਾਰ ਵਿਭਾਗ ਦੇ ਵਧੀਕ ਸਕੱਤਰ ਨੇ 10 ਸਤੰਬਰ ਨੂੰ ਮੇਅਰ ਅਮਰਜੀਤ ਸਿੰਘ ਜਿੱਤੀ ਸਿੱਧੂ ਨੂੰ ਨੋਟਿਸ ਜਾਰੀ ਕਰਦਿਆਂ 15 ਦਿਨਾਂ ਦੇ ਵਿੱਚ ਜਵਾਬ ਦੇਣ ਲਈ ਕਿਹਾ ਸੀ, ਪਰ ਮੇਅਰ ਨੇ ਜਵਾਬ ਦੇਣ ਦੀ ਥਾਂ ’ਤੇ ਪੰਜਾਬ ’ਤੇ ਹਰਿਆਣਾ ਹਾਈਕੋਰਟ ਤੋਂ ਇਸ ਨੋਟਿਸ ਨੂੰ ਕੁਆਇਸ਼ ਕਰਵਾਉਣ ਲਈ ਰੁੱਖ ਕੀਤਾ ਗਿਆ ਸੀ ਜਿਸਨੂੰ ਅੱਜ ਹਾਈਕੋਰਟ ਨੇ ਖ਼ਾਰਜ ਕਰ ਦਿੱਤਾ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ ! ਅਣਵਿਆਹੀਆਂ ਔਰਤਾਂ ਨੂੰ ਵੀ MTP ਐਕਟ ਦੇ ਤਹਿਤ ਗਰਭਪਾਤ ਦਾ ਅਧਿਕਾਰ
ਇਹ ਵੀ ਪੜ੍ਹੋ : ਸ਼ੈਰੀ ਮਾਨ ਨੇ ਪੋਸਟ ਪਾ ਮੰਗੀ ਮੁਆਫ਼ੀ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਮੇਰੇ ਦਿਲ ਵਿੱਚ ਸੀ ,ਹੈ , ਤੇ ਹਮੇਸ਼ਾ ਰਹੇਗਾ