Jalandhar: ਪੰਜਾਬ ਸਰਕਾਰ ਦੇ ਗੰਨ ਕਲਚਰ ‘ਤੇ ਨਕੇਲ ਕੱਸਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਮਾਮਲੇ ‘ਚ ਜਲੰਧਰ ਦੀ ਫੇਮਸ ਕੁੱਲੜ ਪੀਜ਼ਾ ਵਾਲੀ ਜੋੜੀ ‘ਤੇ ਗਾਜ਼ ਡਿੱਗੀ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਸ਼ਹਿਰ ਦੇ ਕੁੱਲੜ ਪੀਜ਼ਾ ਵਜੋਂ ਜਾਣੇ ਜਾਂਦੇ ਜੋੜੀ ਦੀ ਕਿਸੇ ਪੰਜਾਬੀ ਗੀਤ ਦੀ ਵੀਡੀਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪਤੀ-ਪਤਨੀ ਖਿਲਾਫ ਧਾਰਾ 188 ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਿਸ ‘ਚ ਇਹ ਜੋੜਾ ਹੱਥ ‘ਚ ਰਾਈਫਲ ਫੜ ਕੇ ਪੰਜਾਬੀ ਗੀਤ ‘ਤੇ ਵੀਡੀਓ ਬਣਾ ਰਿਹਾ ਸੀ।
ਦੱਸ ਦੇਈਏ ਕਿ 6 ਦਿਨ ਪਹਿਲਾਂ ਦੋਵਾਂ ਨੇ ਹੱਥ ਵਿਚ ਰਾਈਫਲ ਫੜ ਕੇ ਪੰਜਾਬੀ ਗੀਤ ‘ਤੇ ਵੀਡੀਓ ਬਣਾਈ ਗਈ ਸੀ। ਇਸ ਤੋਂ ਬਾਅਦ ਇਹ ਵੀਡੀਓ ਇੰਟਰਨੈੱਟ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਵਿਅਕਤੀ ਹਥਿਆਰਾਂ ਦਾ ਪ੍ਰਚਾਰ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਬਾਵਜੂਦ ਲੋਕ ਹਥਿਆਰਾਂ ਨਾਲ ਫੋਟੋਆਂ ਖਿੱਚਣ ਜਾਂ ਵੀਡੀਓ ਬਣਾਉਣ ਤੇ ਇੰਟਰਨੈੱਟ ਮੀਡੀਆ ‘ਤੇ ਪੋਸਟ ਕਰਨ ਤੋਂ ਪਿੱਛੇ ਨਹੀਂ ਹਟ ਰਹੇ
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h