Indian Railways Rajdhani Express: ਦੇਸ਼ ਦੀ ਸਭ ਤੋਂ ਭਰੋਸੇਮੰਦ ਟਰੇਨ ਐਕਸਪ੍ਰੈਸ ਰੇਲਵੇ ਵਿੱਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਤੋਂ ਮੁੰਬਈ ਜਾ ਰਹੀ ਰਾਜਧਾਨੀ ਐਕਸਪ੍ਰੈਸ ਵਿੱਚ ਢਾਈ ਸਾਲ ਦੀ ਬੱਚੀ ਦੇ ਮਾਤਾ-ਪਿਤਾ ਨੇ ਉਸ ਲਈ ਆਮਲੇਟ ਦਾ ਆਰਡਰ ਦਿੱਤਾ ਸੀ ਤੇ ਇਸ ਆਮਲੇਟ ਵਿੱਚ ਇੱਕ ਕਾਕਰੋਚ ਮਿਲਿਆ।
ਯੋਗੇਸ਼ ਮੋਰੇ ਨਾਂ ਦੇ ਵਿਅਕਤੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ’16 ਦਸੰਬਰ 2022, ਅਸੀਂ (22222) ਦਿੱਲੀ ਤੋਂ ਯਾਤਰਾ ਕਰ ਰਹੇ ਸੀ, ਸਵੇਰੇ ਅਸੀਂ ਬੱਚੇ ਲਈ ਆਮਲੇਟ ਦਾ ਆਰਡਰ ਕੀਤਾ। ਸਾਨੂੰ ਜੋ ਮਿਲਿਆ ਉਸ ਦੀਆਂ ਫੋਟੋਆਂ ਦੇਖੋ! ਕਾਕਰੋਚ? ਮੇਰੀ ਬੇਟੀ ਦੀ ਉਮਰ 2.5 ਸਾਲ ਹੈ, ਜੇਕਰ ਕੁਝ ਹੋ ਗਿਆ ਤਾਂ ਜ਼ਿੰਮੇਵਾਰੀ ਕੌਣ ਲਵੇਗਾ?
ਯੋਗੇਸ਼ ਮੋਰੇ ਨੇ ਇਸ ਟਵੀਟ ਵਿੱਚ ਰੇਲ ਮੰਤਰਾਲੇ ਅਤੇ ਪੀਐਮਓ ਨੂੰ ਵੀ ਟੈਗ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪਿਊਸ਼ ਗੋਇਲ ਨੂੰ ਵੀ ਟੈਗ ਕੀਤਾ ਹੈ।
16dec2022,We travel from Delhi by (22222). In morning, we ordered extra omlate for baby. See attach photo of what we found! a cockroach? My daughter 2.5 years old if something happened so who will take the responsibilities @PMOIndia @PiyushGoyal @PiyushGoyalOffc @RailMinIndia pic.twitter.com/X6Ac6gNAEi
— Yogesh More – designer (@the_yogeshmore) December 17, 2022
ਇਸ ਟਵੀਟ ਦਾ ਰੇਲਵੇ ਸਰਵਿਸ ਨੇ ਵੀ ਜਵਾਬ ਦਿੱਤਾ। ਰੇਲਵੇ ਸੇਵਾ ਨੇ ਯਾਤਰੀ ਨੂੰ ਆਪਣਾ ਪੀਐਨਆਰ ਨੰਬਰ ਅਤੇ ਮੋਬਾਈਲ ਨੰਬਰ ਸਿੱਧੇ ਮੈਸੇਜ ਕਰਨ ਲਈ ਕਿਹਾ ਅਤੇ ਇਹ ਵੀ ਲਿਖਿਆ ਕਿ ਅਸੁਵਿਧਾ ਲਈ ਮੁਆਫੀ।
ਫਿਲਹਾਲ ਇਹ ਟਵੀਟ ਵਾਇਰਲ ਹੋ ਰਿਹਾ ਹੈ ਅਤੇ ਸੋਸ਼ਲ ਮੀਡੀਆ ‘ਤੇ ਇਸ ‘ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h