ਮੰਗਲਵਾਰ, ਮਈ 20, 2025 07:47 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਹਮਾਸ ਦੇ ਕੌਮਾਂਤਰੀ ਮਾਮਲਿਆਂ ਦੇ ਵਿਭਾਗ ਦੇ ਮੁਖੀ ਮੂਸਾ ਅਬੂ ਮਰਜ਼ਾਊਕ ਨਾਲ ਗੱਲਬਾਤ…

by Gurjeet Kaur
ਦਸੰਬਰ 13, 2023
in Featured News
0
ਪੱਤਰਕਾਰ– 7 ਅਕਤੂਬਰ ਨੂੰ ਹਮਾਸ ਨੇ ਦੁਨੀਆਂ ਦੀਆਂ ਸਭ ਤੋਂ ਤਾਕਤਵਰ ਸੈਨਾਵਾਂ ’ਚੋਂ ਇੱਕ ਉੱਤੇ ਧਾਵਾ ਬੋਲ ਕੇ ਸਾਰੀ ਦੁਨੀਆਂ ਨੂੰ ਹੱਕੇ-ਬੱਕੇ ਕਰ ਦਿੱਤਾ। ਪਰ ਇਸਦਾ ਜਿਹੋ-ਜਿਹਾ ਪ੍ਰਤੀਕਰਮ ਇਜ਼ਰਾਈਲ ਨੇ ਕੀਤਾ ਹੈ, ਜਿਵੇਂ ਆਮ ਸ਼ਹਿਰੀ ਅਤੇ ਬੱਚੇ ਉਸ ਵੱਲੋਂ ਮਾਰੇ ਜਾ ਰਹੇ ਹਨ, ਉਸਤੋਂ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਹਮਾਸ ਵੱਲੋਂ ਅਜਿਹਾ ਕਰਨਾ ਕੀ ਠੀਕ ਸੀ?
ਜਵਾਬ– ਇਸ ਮਸਲੇ ਦੀ ਸ਼ੁਰੂਆਤ 7 ਅਕਤੂਬਰ ਤੋਂ ਨਹੀਂ ਹੋਈ। ਪੁਆੜੇ ਦੀ ਜੜ੍ਹ ਤਾਂ ਇਜ਼ਰਾਈਲ ਵੱਲੋਂ ਦਹਾਕਿਆਂ-ਬੱਧੀ ਚੱਲਿਆ ਆ ਰਿਹਾ ਫਲਸਤੀਨੀ ਧਰਤੀ ਉੱਪਰ ਕਬਜ਼ਾ ਹੈ ਜਿਸ ਦੌਰਾਨ ਇਜ਼ਰਾਈਲ ਵੱਲੋਂ ਫਲਸਤੀਨੀ ਲੋਕਾਂ ਦੇ ਸੈਂਕੜਿਆਂ ਦੀ ਗਿਣਤੀ ’ਚ ਕਤਲੇਆਮ ਰਚਾਏ ਗਏ ਹਨ। ਇਸ ਗੱਲ ਦੇ ਬਾਵਜੂਦ ਕਿ ਅਸੀਂ ਉਸਦਾ ਟਾਕਰਾ ਕਰ ਰਹੇ ਹੋਈਏ ਜਾਂ ਨਾ, ਇਜ਼ਰਾਈਲ ਹਰ ਰੋਜ਼ ਸਾਡੇ ਲੋਕਾਂ ਨੂੰ ਮਾਰਦਾ ਆ ਰਿਹਾ ਹੈ। ਗਾਜ਼ਾ ਪੱਟੀ ਦੀ ਘੇਰਾਬੰਦੀ ਪਿਛਲੇ 17 ਸਾਲਾਂ ਤੋਂ ਲਗਾਤਾਰ ਜਾਰੀ ਹੈ, ਇਹ ਘੇਰਾਬੰਦੀ ਬਹੁਤ ਹੀ ਦਮ-ਘੋਟੂ ਹੈ। ਖੁਦ ਕਬਜ਼ਾਕਾਰੀ ਇਹ ਮੰਨਦੇ ਹਨ ਕਿ ਗਾਜ਼ਾ ਵਾਸੀ ਕਿੰਨੀਆਂ ਕੈਲੋਰੀਆਂ ਵਾਲਾ ਭੋਜਨ ਖਾ ਸਕਦੇ ਹਨ, ਉਹ ਸਾਡੇ ਹੱਥ-ਵੱਸ ਹੈ। ਇਜ਼ਰਾਈਲੀ ਹਮਲਿਆਂ ’ਚ ਸੈਂਕੜਿਆਂ ਦੀ ਗਿਣਤੀ ’ਚ ਹਰ ਰੋਜ਼ ਲੋਕ ਮਰ ਰਹੇ ਹਨ, ਬਹੁਤ ਵੱਡੀ ਪੱਧਰ ’ਤੇ ਜਾਨ-ਮਾਲ ਦਾ ਨੁਕਸਾਨ ਹੋ ਰਿਹਾ ਹੈ। ਗਾਜ਼ਾ ਪੱਟੀ ’ਚ ਰਹਿਣ ਵਾਲੇ ਵੱਡੀ ਗਿਣਤੀ ਨੌਜਵਾਨਾਂ ਦਾ ਇਜ਼ਰਾਈਲ ਵੱਲੋਂ ਭਵਿੱਖ ਤਬਾਹ ਕੀਤਾ ਜਾ ਰਿਹਾ ਹੈ। ਕੀ ਹਥਿਆਰ ਸੁੱਟ ਕੇ ਉਹਨਾਂ ਮੂਹਰੇ ਗੋਡੇ ਟੇਕ ਦੇਣ ਨਾਲ ਮਸਲਾ ਹੱਲ ਹੋ ਜਾਵੇਗਾ? ਇਜ਼ਰਾਈਲ ਨੂੰ ਤਾਂ ਫਲਸਤੀਨੀਆਂ ਵੱਲੋਂ ਅਜਿਹਾ ਆਤਮ-ਸਮਪਰਣ ਵੀ ਮਨਜੂਰ ਨਹੀਂ। ਉਹਨਾਂ ਨੂੰ ਜੋ ਮਨਜੂਰ ਹੈ, ਉਹ ਹੈ ਫਲਸਤੀਨੀਆਂ ਨੂੰ ਮਾਰ ਮੁਕਾਉਣਾ ਜਾਂ ਫਿਰ ਉਹਨਾਂ ਨੂੰ ਫਲਸਤੀਨੀ ਧਰਤੀ ਤੋਂ ਖਦੇੜ ਦੇਣਾ।
ਅਸੀਂ ਸਾਡੀ ਧਰਤੀ ਉੱਪਰ ਪੱਛਮੀ ਦੇਸ਼ਾਂ ਦੀ ਹਮਾਇਤ ਨਾਲ ਇਜ਼ਰਾਈਲ ਵੱਲੋਂ ਕੀਤੇ ਕਬਜ਼ੇ ਦੇ ਖ਼ਿਲਾਫ਼ ਮੁਕਤੀ ਲਹਿਰ ਚਲਾ ਰਹੇ ਹਾ। ਅਸੀਂ ਬੱਸ ਇਹੋ ਚਾਹੁੰਦੇ ਹਾਂ ਕਿ ਅਸੀਂ ਆਜ਼ਾਦ ਹੋਈਏ ਕਿਉਂਕਿ ਸਾਨੂੰ ਕਿਸੇ ਦੇ ਗਲਬੇ ਹੇਠ ਰਹਿਣਾ ਮਨਜੂਰ ਨਹੀਂ। ਇਹ ਬਿਲਕੁਲ ਉਹੋ ਜਿਹੀ ਗੱਲ ਹੈ ਜਿਵੇਂ ਭਾਰਤੀ ਲੋਕਾਂ ਨੇ ਬਰਤਾਨਵੀ ਗਲਬੇ ਵਿਰੁੱਧ ਜੱਦੋਜਹਿਦ ਕੀਤੀ ਸੀ ਅਤੇ ਅੰਤ ਨੂੰ ਉਸਨੂੰ ਭਾਰਤ ’ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ।
ਪੱਤਰਕਾਰ- ਹਮਾਸ ਨੇ ਬਹੁਤ ਸਾਰੇ ਇਜ਼ਰਾਈਲ ਸ਼ਹਿਰੀਆਂ ਨੂੰ ਮਾਰ ਦਿੱਤਾ ਅਤੇ ਬਹੁਤ ਸਾਰਿਆਂ ਨੂੰ ਬੰਦੀ ਬਣਾ ਲਿਆ ਜਿਹਨਾਂ ’ਚ ਸ਼ਹਿਰੀ ਹੱਕਾਂ ਦਾ ਕਾਰਕੁੰਨ ਵਿਵੀਅਨ ਸਿਲਵਰ ਵੀ ਸ਼ਾਮਲ ਸੀ। ਇਸ ਉਪਰੇਸ਼ਨ (ਕਾਰਵਾਈ) ਦਾ ਅਸਲ ਮਕਸਦ ਕੀ ਸੀ?
ਜਵਾਬ– ਸ਼ਹਿਰੀਆਂ ਦੀਆਂ ਮੌਤਾਂ ਬਾਰੇ ਇਜ਼ਰਾਈਲ ਸਰਕਾਰ ਵੱਲੋਂ ਝੂਠੇ ਤੋਂਤਕੜੇ ਫੈਲਾਏ ਜਾ ਰਹੇ ਹਨ। ਇਸ ਘਟਨਾਕ੍ਰਮ ਸਮੇਂ ਮੌਕੇ ’ਤੇ ਹਾਜ਼ਰ ਇਜ਼ਰਾਈਲੀਆਂ ਨੇ ਗਵਾਹੀਆਂ ਦਿੱਤੀਆਂ ਹਨ ਕਿ ਸਾਡੇ ਲੜਾਕਿਆਂ ਨੇ ਉਹਨਾਂ ਨੂੰ ਨਹੀਂ ਮਾਰਿਆ। ਸਗੋਂ ਕਈ ਵੀਡਿਓ ਕਲਿੱਪਾਂ ਤਾਂ ਇਹ ਸਾਬਤ ਕਰਦੀਆਂ ਹਨ ਕਿ ਹਮਾਸ ਦੇ ਜੁਝਾਰੂਆਂ ਨੇ ਇਜ਼ਰਾਈਲੀ ਬੱਚਿਆ ਦਾ ਬਹੁਤ ਹੀ ਖਿਆਲ ਰੱਖਿਆ ਹੈ। ਇੱਕ ਇਜ਼ਰਾਇਲੀ ਔਰਤ ਨੇ ਦੱਸਿਆ ਕਿ ਇੱਕ ਹਮਾਸ ਲੜਾਕੂ ਵੱਲੋਂ ਉਸਦਾ ਇੱਕ ਕੇਲਾ ਲੈਣ ਅਤੇ ਖਾਣ ਲਈ ਉਸਤੋਂ ਇਜ਼ਾਜ਼ਤ ਮੰਗੀ ਗਈ। ਕੀ ਅਜਿਹਾ ਬੰਦਾ, ਜੋ ਖਾਣ ਦੀ ਇਜ਼ਾਜ਼ਤ ਮੰਗ ਰਿਹਾ ਹੈ, ਕਿਸੇ ਆਮ ਸ਼ਹਿਰੀ ਦਾ ਕਤਲ ਕਰ ਸਕਦਾ ਹੈ?
ਇਸ ਗੱਲ ਬਾਰੇ ਵੀ ਬਹੁਤ ਸਾਰੇ ਇਜ਼ਰਾਇਲੀਆਂ ਦੀਆਂ ਗਵਾਹੀਆਂ ਮੌਜੂਦ ਹਨ ਕਿ ਇਜ਼ਰਾਇਲੀ ਸਿਵਲੀਅਨਾਂ ਦੀ ਮੌਤ ਇਜ਼ਰਾਇਲੀ ਫੌਜ ਹੱਥੋਂ ਹੀ ਹੋਈ ਹੈ ਕਿਉਂਕਿ ਫੌਜ ਨੇ ਉਹਨਾਂ ਘਰਾਂ ਨੂੰ ਘੇਰ ਕੇ ਉਹਨਾਂ ਉੱਤੇ ਬੰਬਾਰੀ ਕੀਤੀ ਜਿਹਨਾਂ ’ਚ ਹਮਾਸ ਲੜਾਕੂ ਘਿਰ ਗਏ ਸਨ। ਇਸ ਬੰਬਾਰੀ ’ਚ ਦਰਜਨਾਂ ਦੀ ਗਿਣਤੀ ’ਚ ਇਜ਼ਰਾਇਲੀ ਸਿਵਲੀਅਨ ਮਾਰੇ ਗਏ। ਉੱਥੇ ਜਿਹੋ ਜਿਹੀ ਤਬਾਹੀ ਕੀਤੀ ਗਈ ਉਹ ਇਸਦੇ ਇਜ਼ਰਾਈਲ ਦੀ ਫੌਜ ਦਾ ਕੁਕਰਮ ਹੋਣ ਦੀ ਸ਼ਾਹਦੀ ਭਰਦੀ ਸੀ। ਸਾਡੇ ਲੜਾਕਿਆਂ ਕੋਲ ਸਿਰਫ ਹਲਕੇ ਹਥਿਆਰ ਅਤੇ ਗੋਲੀ-ਸਿੱਕਾ ਸਨ। ਜਿੱਥੋਂ ਤੱਕ ਇਜ਼ਰਾਇਲੀ ਪ੍ਰਚਾਰ-ਧੂਤੂਆਂ ਦਾ ਇਹ ਦੋਸ਼ ਹੈ ਕਿ ਹਮਾਸ ਨੇ ਸਿਵਲੀਅਨਾਂ ਨੂੰ ਮਾਰਨ ਲਈ ਇੱਕ ਸੰਗੀਤ ਸੰਮੇਲਨ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ, ਹਕੀਕਤ ਇਹ ਹੈ ਕਿ ਸਾਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਉਸ ਇਲਾਕੇ ’ਚ ਕੋਈ ਸੰਗੀਤ-ਸੰਮੇਲਨ ਹੋ ਰਿਹਾ ਹੈ। ਸਾਡੇ ਲੜਾਕਿਆਂ ਦੇ ਉਸ ਸੰਗੀਤ ਸੰਮੇਲਨ ਵਾਲੀ ਜਗ੍ਹਾ ’ਤੇ ਪਹੁੰਚਣ ਤੋਂ ਪਹਿਲਾਂ ਹੀ ਇਸ ਪ੍ਰੋਗਰਾਮ ’ਚ ਆਏ ਲੋਕਾਂ ਨੂੰ ਉੱਥੋਂ ਕੱਢਣ ਲਈ ਇਜ਼ਰਾਇਲੀ ਫੌਜ ਅਤੇ ਸੁਰੱਖਿਆ ਸੇਵਾਵਾਂ ਉੱਤੇ ਪਹੁੰਚੀਆਂ ਹੋਈਆਂ ਸਨ। ਇਉਂ ਇਹ ਇਲਾਕਾ ਇੱਕ ਫੌਜੀ ਮੁੱਠਭੇੜ ਦਾ ਖੇਤਰ ਬਣ ਗਿਆ ਅਤੇ ਆਪਸੀ ਝੜਪਾਂ ਆਰੰਭ ਹੋ ਗਈਆਂ। ਮੌਕੇ ਦੇ ਚਸ਼ਮਦੀਦ ਇਜ਼ਰਾਇਲੀਆਂ ਦੇ ਕਬੂਲਨਾਮਿਆਂ ਤੇ ਗਵਾਹੀਆਂ ਅਨੁਸਾਰ, ਇਜ਼ਰਾਇਲੀ ਫੌਜ ਵੱਲੋਂ ਵਰਤੀਆਂ ਮਿਜ਼ਾਇਲਾਂ ਸਦਕਾ ਅਨੇਕ ਇਜ਼ਰਾਇਲੀ ਸਿਵਲੀਅਨ ਫੌਜ ਹੱਥੋਂ ਹੀ ਮਾਰੇ ਗਏ।
ਗਾਜ਼ਾ ਦੀ ਸਰਹੱਦ ਉੱਪਰ ਜਦ ਇਜ਼ਰਾਇਲੀ ਫੌਜ ਲੜਖੜਾ ਗਈ ਤੇ ਭਾਰੀ ਭੰਬਲਭੂਸਾ ਪੈਦਾ ਹੋ ਗਿਆ ਤਾਂ ਇਸ ਮੌਕੇ ਗਾਜ਼ਾ ਪੱਟੀ ’ਚੋਂ ਸੈਂਕੜਿਆਂ ਦੀ ਗਿਣਤੀ ’ਚ ਸਾਡੇ ਸ਼ਹਿਰੀ ਤੇ ਦੂਸਰੇ ਧੜਿਆਂ ਦੇ ਕਾਰਕੁੰਨ ਕਬਜ਼ੇ ਹੇਠਲੇ ਖੇਤਰਾਂ ’ਚ ਵੜ ਗਏ ਤੇ ਉੱਥੇ ਬਹੁਤ ਸਾਰੇ ਇਜ਼ਰਾਇਲੀਆਂ ਨੂੰ ਫੜ੍ਹ ਕੇ ਬੰਦੀ ਬਣਾ ਲਿਆ। ਅਸੀਂ ਇਸ ਨਾਲ ਸੰਬੰਧਤ ਸਾਰੀਆਂ ਧਿਰਾਂ ਨੂੰ ਸੂਚਿਤ ਕਰ ਦਿੱਤਾ ਕਿ ਅਸੀਂ ਸਾਰੇ ਸਿਵਲੀਅਨਾਂ ਅਤੇ ਬਦੇਸ਼ੀਆਂ ਨੂੰ ਰਿਹਾਅ ਕਰ ਦੇਵਾਂਗੇ ਅਤੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਣਾ ਨਹੀਂ ਚਾਹੁੰਦੇ। ਕਿਸੇ ਨੂੰ ਬੰਦਾ ਬਣਾ ਕੇ ਰੱਖਣ ਦਾ ਸਾਡਾ ਅਸੂਲ ਨਹੀਂ ਪਰ ਅਸੀਂ ਉਹਨਾਂ ਦੀ ਰਿਹਾਈ ਲਈ ਢੁੱਕਵਾਂ ਮਾਹੌਲ ਚਾਹੁੰਦੇ ਹਾਂ। ਗਾਜ਼ਾ ਪੱਟੀ ’ਚ ਕੀਤੀ ਜਾ ਰਹੀ ਤਾਬੜਤੋੜ ਬੰਬਾਰੀ ਦੀਆਂ ਹਾਲਤਾਂ ’ਚ ਅਜਿਹੀ ਰਿਹਾਈ ਕਰ ਸਕਣਾ ਬਹੁਤ ਔਖਾ ਕੰਮ ਹੈ।
ਹਾਲਤ ਇਹ ਹੈ ਕਿ ਬੇਤਹਾਸ਼ਾ ਬੰਬਾਰੀ ਦੀਆਂ ਹਾਲਤਾਂ ’ਚ ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ ਵੀ ਗਾਜ਼ਾ ਪੱਟੀ ’ਚ ਆਪਣੇ ਗੁਦਾਮਾਂ ਤੱਕ ਪਹੁੰਚ ਕਰਨ ਤੋਂ ਅਸਮਰੱਥ ਹੈ। ਜਦ ਸਾਨੂੰ ਹਾਲੇ ਇਹ ਹੀ ਨਹੀਂ ਪਤਾ ਕਿ ਬੰਦੀ ਬਣਾਏ ਲੋਕ ਕਿੱਥੇ ਹਨ, ਅਸੀਂ ਉਹਨਾਂ ਨੂੰ ਰਿਹਾਅ ਕਿਵੇਂ ਕਰ ਸਕਦੇ ਹਾਂ?
ਪੱਤਰਕਾਰ– ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਕਹਿਣਾ ਹੈ ਕਿ ਤੁਹਾਡੇ ਹਮਲੇ ਦਾ ਇੱਕ ਮਕਸਦ ਅਬਰਾਹਮ ਸੰਧੀ, ਇਜ਼ਰਾਈਲ ਦੀ ਅਰਬ ਦੇਸ਼ਾਂ ਨਾਲ ਸੰਬੰਧ ਆਮ ਵਰਗੇ ਬਨਾਉਣ ਲਈ ਗੱਲਬਾਤ ਨੂੰ ਲੀਹੋਂ ਲਾਹੁਣਾ ਸੀ।
ਜਵਾਬ– ਇਜ਼ਰਾਈਲ ਤੇ ਅਰਬ ਦੇਸ਼ਾਂ ਵਿਚਕਾਰ ਆਮ ਵਰਗੇ ਸੰਬੰਧ ਬਨਾਉਣ ਤੋਂ ਰੋਕਣ ਵਰਗੇ ਮਾਮਲੇ ’ਚ ਹਮਲਾ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਅਰਬ ਲੋਕਾਂ ਦੀ ਇੱਛਾ ਦੀ ਤਰਜਮਾਨੀ ਨਹੀਂ ਕਰਦੇ। ਅਰਬ ਲੋਕ ਤਾਂ ਪਹਿਲਾਂ ਹੀ ਅਜਿਹੇ ਆਮ ਵਰਗੇ ਸੰਬੰਧਾਂ ਨੂੰ ਰੱਦ ਕਰ ਚੁੱਕੇ ਹਨ। ਉਦਾਹਰਨ ਲਈ, ਮਿਸਰ ਅਤੇ ਜੌਰਡਨ ਨੇ 40 ਸਾਲਾਂ ਤੋਂ ਵੀ ਵੱਧ ਸਮਾਂ ਪਹਿਲਾਂ, ਇਜ਼ਰਾਈਲ ਨਾਲ ਸ਼ਾਂਤੀ ਸਮਝੌਤੇ ਕਰ ਲਏ ਸਨ। ਪਰ ਇਹਨਾਂ ਦੇਸ਼ਾਂ ਦੇ ਲੋਕ ਕਬਜ਼ੇ ਨੂੰ ਪੂਰੇ ਜ਼ੋਰ ਨਾਲ ਰੱਦ ਕਰ ਚੁੱਕੇ ਹਨ। ਇਸ ਕਰਕੇ ਅਸੀਂ ਅਜਿਹੇ ਆਮ ਵਰਗੇ ਸੰਬੰਧ ਬਨਾਉਣ ਦੇ ਸਮਝੌਤਿਆਂ ਤੋਂ ਨਹੀਂ ਡਰਦੇ ਕਿਉਂਕਿ ਇਹਨਾਂ ਨੇ ਆਪਣੇ ਆਪ ਨਕਾਰਾ ਹੋ ਜਾਣਾ ਹੈ।
ਪੱਤਰਕਾਰ– ਦੁਨੀਆਂ ਭਰ ’ਚ ਹੀ, ਹੁਣ ਹਥਿਆਰਬੰਦ ਟਾਕਰਾ ਲਹਿਰਾਂ ਦੇ ਸਫ਼ਲ ਹੋਣ ਦੀ ਜਿਆਦਾ ਸੰਭਾਵਨਾ ਨਹੀਂ ਦਿਸਦੀ। ਉਹਨਾਂ ਨੂੰ ਹੁਣ ਦਹਿਸ਼ਤਗਰਦ ਗਰੁੱਪ ਗਰਦਾਨ ਦਿੱਤਾ ਜਾਂਦਾ ਹੈ। ਪੱਛਮੀ ਦੇਸ਼ ਇਜ਼ਰਾਈਲ ਦੀ ਪਿੱਠ ਪੂਰ ਰਹੇ ਹਨ। ਇਸ ਨਵੇਂ ਭੂਗੋਲਿਕ-ਯੁੱਧਨੀਤਿਕ ਮਾਹੌਲ ’ਚ ਹਮਾਸ ਕਿਵੇਂ ਆਪਣੇ ਪੈਰ ਜਮਾਕੇ ਖੜ੍ਹ ਰਹੀ ਹੈ ਜਾਂ ਫਿਰ ਪੁਰਅਮਨ ਲਹਿਰ ਚਲਾਉਣ ਦੀ ਕੋਈ ਸੰਭਾਵਨਾ ਮੌਜੂਦ ਲੱਗਦੀ ਹੈ?
ਜਵਾਬ– ਜਦੋਂ ਬਰਤਾਨੀਆਂ ਨੇ ਭਾਰਤ ਨੂੰ ਆਪਣੀ ਬਸਤੀ ਬਣਾਇਆ ਸੀ, ਉਦੋਂ ਉਹ ਇੱਕ ਦਿਓ-ਤਾਕਤ ਸੀ। ਤਾਂ ਵੀ, ਭਾਰਤੀ ਲੋਕਾਂ ਨੇ ਇਸਦੇ ਕਬਜ਼ੇ ਦਾ ਵਿਰੋਧ ਕੀਤਾ। ਅਸੀਂ ਪੁਰਅਮਨ ਰਾਹ ਨੂੰ ਤੀਹ ਵਰ੍ਹੇ ਤੱਕ ਅਜ਼ਮਾਇਆ ਅਤੇ “ਫਤਹਿ” ਦੀ ਅਗਵਾਈ ਹੇਠਲੀ ਲਹਿਰ ਨੇ ਉਸਲੋ ਸੰਧੀ ’ਤੇ ਹਸਤਾਖਰ ਕੀਤੇ। ਇਸਦਾ ਕੀ ਨਤੀਜਾ ਨਿਕਲਿਆ? ਕੀਤੇ ਵਾਅਦੇ ਅਨੁਸਾਰ, ਸਾਨੂੰ ਫਲਸਤੀਨ ਰਾਜ ਨਹੀਂ ਮਿਲਿਆ ਅਤੇ ਚਾਰ-ਚੁਫੇਰੇ ਵਸਾਈਆਂ ਯਹੂਦੀ ਬਸਤੀਆਂ ’ਚ ਘਿਰਕੇ ਪੱਛਮੀ ਕਿਨਾਰੇ ਦਾ ਖੇਤਰ ਇੱਕ ਟਾਪੂ ਵਾਂਗ ਅਲੱਗ-ਥਲੱਗ ਹੋ ਕੇ ਰਹਿ ਗਿਆ ਹੈ ਅਤੇ ਗਾਜ਼ਾ ਦੀ ਚੁਫੇਰਿਓਂ ਨਾਕਾਬੰਦੀ ਕਰ ਰੱਖੀ ਹੈ। ਗਾਜ਼ਾ ਜਾਂ ਪੱਛਮੀ ਕਿਨਾਰੇ ’ਚ ਰਹਿੰਦੇ ਕਿਸੇ ਫਲਸਤੀਨੀ ਲਈ ਆਪਣੇ ਹੀ ਦੇਸ਼ ਦੇ ਦੂਸਰੇ ਹਿੱਸੇ ਇਹ ਚਾਰੇ ਪੱਛਮੀ ਕਿਨਾਰਾ ਹੋਵੇ ਜਾਂ ਗਾਜ਼ਾ ’ਚ ਜਾਣ ਨਾਲੋਂ ਦੁਨੀਆਂ ਦੇ ਕਿਸੇ ਵੀ ਹੋਰ ਦੇਸ਼ ’ਚ ਜਾਣਾ ਕਿਤੇ ਸੁਖਾਲਾ ਹੈ।
ਇਹੋ ਕਾਰਨ ਹੈ ਕਿ ਸਾਡੇ ਫਲਸਤੀਨੀ ਲੋਕਾਂ ਦਾ ਸਿਰਫ ਪੁਰਅਮਨ ਹੱਲ ’ਚ ਹੁਣ ਹੋਰ ਵਿਸ਼ਵਾਸ਼ ਨਹੀਂ ਰਿਹਾ। ਹੁਣ ਸਾਡਾ ਭਰੋਸਾ ਅਜਿਹੀ ਭਰਵੀਂ ਟਾਕਰਾ ਲਹਿਰ ’ਚ ਹੈ ਜਿਸ ’ਚ ਹਥਿਆਰਬੰਦ ਟਾਕਰੇ ਅਤੇ ਲੋਕ ਲੁਭਾਉਣੇ ਜਨਤਕ ਟਾਕਰੇ ਦੇ ਦੋਵੇਂ ਅੰਸ਼ ਹੀ ਸ਼ਾਮਲ ਹਨ। ਸਾਡੇ ਲੋਕਾਂ ਨੇ ਘਰ-ਵਾਪਸੀ ਦੇ ਮਹਾਨ ਮਾਰਚ ’ਚ ਹਿੱਸਾ ਲਿਆ ਜਿਸ ਦੌਰਾਨ ਸੈਂਕੜੇ ਹਜ਼ਾਰਾਂ ਦੀ ਤਾਇਦਾਦ ’ਚ ਲੋਕ ਇਹ ਇਹ ਮੰਗ ਕਰਨ ਲਈ ਗਾਜ਼ਾ ਸਰਹੱਦ ’ਤੇ ਜਾਂਦੇ ਰਹੇ ਕਿ ਨਾਕਾਬੰਦੀ ਚੱਕੀ ਜਾਵੇ ਤਾਂ ਕਿ ਅਸੀਂ ਆਪਣੇ ਵਤਨ ਨੂੰ ਪਰਤ ਸਕੀਏ। ਘੋਲ ਦੀ ਜੋ ਮਰਜ਼ੀ ਸ਼ਕਲ ਹੋਵੇ, ਸਾਡੀ ਮੰਗ ਹੈ ਕਿ ਸਾਨੂੰ ਆਜ਼ਾਦੀ ਮਿਲੇ।
ਪੱਤਰਕਾਰ– ਸਾਲ 2006 ’ਚ ਤੁਸੀਂ ਗਾਜ਼ਾ ’ਚ ਸੱਤਾ ’ਚ ਆ ਗਏ ਸੀ। ਅਨੇਕ ਲੋਕਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਵਧੀਆ ਸਰਕਾਰ ਚਲਾਉਣ ’ਤੇ ਧਿਆਨ ਕੇਂਦਰਤ ਕੀਤਾ ਹੁੰਦਾ ਤਾਂ ਤੁਸੀਂ ਗਾਜ਼ਾ ਨੂੰ ਹਾਂਗਕਾਂਗ ਜਾਂ ਸਿੰਘਾਪੁਰ ਜਿਹਾ ਬਣਾ ਸਕਦੇ ਸੀ। ਇਹ ਇੱਕ ਖੇਤਰੀ ਵਪਾਰਕ ਕੇਂਦਰ ’ਚ ਪਲਟਿਆ ਜਾ ਸਕਦਾ ਸੀ ਤੇ ਤੁਸੀਂ ਇੱਕ ਉਦਾਹਰਨ ਕਾਇਮ ਕਰ ਸਕਣੀ ਸੀ। ਪਰ ਤੁਹਾਡੇ ਕਾਰਿਆਂ ਨੇ ਇਸਨੂੰ ਇੱਕ ਜੰਗ ਦਾ ਮੈਦਾਨ ਬਣਾ ਦਿੱਤਾ।
ਜਵਾਬ– ਇਹ ਸੁਨਣਾ ਬੜਾ ਅਟਪਟਾ ਲੱਗਦਾ ਹੈ ਕਿ ਜੋ ਕੁੱਝ ਇੱਥੇ ਵਾਪਰ ਰਿਹਾ ਹੈ ਉਸ ਲਈ ਸਾਡੀਆਂ ਕਾਰਵਾਈਆਂ ਜਿੰਮੇਵਾਰ ਹਨ। ਹਮਾਸ ਦੀ ਲਹਿਰ 1987 ਵਿੱਚ ਹੋਂਦ ਵਿੱਚ ਆਈ ਸੀ। ਸਾਲ 2006 ’ਚ ਅਸੀਂ ਗਾਜ਼ਾ ਦੀ ਹਕੂਮਤੀ ਜਿੰਮੇਵਾਰੀ ਸੰਭਾਲੀ। ਇਜ਼ਰਾਈਲ ਨੇ ਓਦੋਂ ਹੀ ਸਾਡੀ ਘੇਰਾਬੇਦੀ ਕਰ ਦਿੱਤੀ ਤਾਂ ਕਿ ਅਸੀਂ ਚੱਜ ਨਾਲ ਹਕੂਮਤ ਨਾ ਚਲਾ ਸਕੀਏ। ਇਜ਼ਰਾਈਲ, ਅਮਰੀਕਾ ਅਤੇ ਅਨਿਆਂਕਾਰੀ ਪੱਛਮੀ ਦੁਨੀਆਂ ਦੇ ਦੇਸ਼ਾਂ ਨੇ ਸਾਨੂੰ ਅਸਫ਼ਲ ਕਰਨ ਲਈ ਪੂਰਾ ਟਿੱਲ ਲਾਇਆ ਪਰ ਫਿਰ ਵੀ ਅਸੀਂ ਅਡੋਲ ਡਟੇ ਰਹੇ। ਇਜ਼ਰਾਈਲ ਸਾਡਾ ਤੁਖਮ ਮਿਟਾਉਣ ਲਈ ਗਿਣਮਿਥੇ ਕੇ ਤੇ ਲਗਾਤਾਰ ਸਾਡੇ ਉੱਪਰ ਹਮਲੇ ਕਰਦਾ ਰਿਹਾ।
ਇਹ ਬਹੁਤ ਹੀ ਅਜੀਬੋ-ਗਰੀਬ ਬਿਆਨ ਹੈ ਕਿ “ਹਮਾਸ ਗਾਜ਼ਾ ਨੂੰ ਸਿੰਘਾਪੁਰ ਬਣਾ ਸਕਦੀ ਸੀ ਪਰ ਇਸਦੀ ਥਾਂ ਉਹਨੇ ਇਹਨੂੰ ਰਣਭੂਮੀ ’ਚ ਪਲਟ ਦਿੱਤਾ।” ਕੀ ਤੁਸੀਂ ਚੋਰ-ਉਚੱਕਿਆਂ ਅਤੇ ਮੁਜ਼ਰਮ ਅਨਸਰਾਂ ਨਾਲ ਭਰੇ ਸ਼ਹਿਰ ’ਚ ਕੋਈ ਵੀ ਪ੍ਰੋਜੈਕਟ ਸਫ਼ਲਤਾ ਨਾਲ ਉਸਾਰ ਸਕਦੇ ਹੋ? ਅਜਿਹਾ ਕਤਈ ਸੰਭਵ ਨਹੀਂ। ਫਿਰ ਤੁਸੀਂ ਮੈਥੋਂ ਇੱਕ ਪੂਰੀ ਤਰ੍ਹਾਂ ਗੁੰਦਿਆਂ ਹੋਇਆ ਅਰਥਚਾਰਾ ਵਿਕਸਤ ਕਰਨ ਦੀ ਮੰਗ ਕਿਵੇਂ ਕਰਦੇ ਹੋ? ਖੁਸ਼ਹਾਲੀ ਲਿਆਉਣ ਲਈ ਮੁਜ਼ਰਮਾਂ ਦਾ ਪੱਤਾ ਸਾਫ ਕਰਨ ਅਤੇ ਫਿਰ ਰਾਜ ਦਾ ਢਾਂਚਾ ਉਸਾਰਨਾ ਪਹਿਲਾ ਕਦਮ ਹੈ। ਜਦੋਂ ਸਾਡੀ ਧਰਤੀ ਉੱਤੇ ਕਿਸੇ ਦਾ ਕਬਜ਼ਾ ਨਹੀਂ ਹੋਇਆ ਸੀ, ਉਦੋਂ ਅਸੀਂ ਸੱਚਮੁੱਚ ਹੀ ਇਸ ਖੇਤਰ ਦਾ ਸਭ ਤੋਂ ਵਿਕਸਤ ਦੇਸ਼ ਸੀ। ਕਬਜ਼ੇ ਹੇਠ ਆਉਣ ਤੋਂ ਅਸੀਂ ਉਨ੍ਹਾਂ ਚਿਰ ਜੰਗਾਂ, ਉਜਾੜੇ ਅਤੇ ਸਰਨਾਰਥੀ ਬਨਣ ਦੇ ਅਮਲ ਹੰਢਾਉਂਦੇ ਰਹੇ ਜਿਨ੍ਹਾਂ ਚਿਰ ਫਲਸਤੀਨ ਦੀ ਅੱਧੀ ਵਸੋਂ ਰਿਫਊਜੀਆਂ ਦੇ ਰੂਪ ’ਚ ਬਾਹਰਲੇ ਦੇਸ਼ਾਂ ’ਚ ਨਾ ਧੱਕੀ ਗਈ।
ਅਸੀਂ ਵਿਕਾਸ ਅਤੇ ਖੁਸ਼ਹਾਲੀ ਭਰਿਆ ਜੀਵਨ ਬਸਰ ਕਰਨਾ ਚਾਹੁੰਦੇ ਹਾਂ ਪ੍ਰੰਤੂ ਤੁਸੀਂ ਮੈਨੂੰ ਇਸ ਗੱਲ ਦਾ ਜੁਆਬ ਦਿਓ: “ ਕੀ ਦੁਨੀਆਂ ਅੰਦਰ ਕੋਈ ਇੱਕ ਵੀ ਅਜਿਹੀ ਕੌਮ ਹੈ ਜਿਸਨੇ ਗੈਰ ਦੇ ਕਬਜ਼ੇ ਹੇਠ ਰਹਿੰਦਿਆਂ ਇੱਕ ਖੁਸ਼ਹਾਲ ਰਾਜ ਦਾ ਨਿਰਮਾਣ ਕੀਤਾ ਹੋਵੇ?”
ਪੱਤਰਕਾਰ: ਤੁਸੀਂ ਜੰਗ ਸ਼ੁਰੂ ਕੀਤੀ ਹੈ। ਹੁਣ ਇਹ ਮੁੱਕੇਗੀ ਕਿਵੇਂ?
ਜਵਾਬ– ਜੰਗ ਛੇੜਣ ਵਾਲੀ ਓਹੀ ਹੈ ਜਿਸਨੇ ਮੇਰੀ ਧਰਤ ’ਤੇ ਕਬਜ਼ਾ ਕੀਤਾ ਹੈ, ਮੇਰੇ ਲੋਕਾਂ ਨੂੰ ਇੱਥੋਂ ਉਜਾੜਿਆ ਹੈ ਅਤੇ ਸਾਨੂੰ ਚੁਫੇਰਿਓਂ ਘੇਰ ਕੇ ਕੈਦ ਕੀਤਾ ਹੋਇਆ ਹੈ। ਮੇਰਾ ਕਰਮ ਇਜ਼ਰਾਇਲੀ ਫੌਜ ਨੂੰ ਆਪਣੀ ਚੋਟ ਦਾ ਨਿਸ਼ਾਨਾ ਬਨਾਉਣਾ ਹੈ। ਅਜਿਹਾ ਕਰਨਾ ਕਿਸੇ ਕਾਬਜ਼ ਧਿਰ ਵਿਰੁੱਧ ਵਾਜਬ ਪ੍ਰਤੀਰੋਧ (ਟਾਕਰੇ) ਦੇ ਪੂਰੀ ਤਰ੍ਹਾਂ ਘੇਰੇ ’ਚ ਆਉਂਦਾ ਹੈ। ਨਾਕੇਬੰਦੀ ’ਚ ਤੂੜੇ ਹਜ਼ਾਰਾਂ ਨੌਜਵਾਨਾਂ ਨੇ ਇਸ ਖੇਤਰ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਦੇ ਇਕੇਰਾਂ ਤਾਂ ਲਾਚਾਰ ਬਣਾ ਦਿੱਤਾ ਹੈ। ਸਾਡੀ ਇਹ ਟਾਕਰਾ ਲਹਿਰ ਉਨ੍ਹਾਂ ਚਿਰ ਜਾਰੀ ਰਹੇਗੀ ਜਿੰਨ੍ਹਾਂ ਚਿਰ ਸਾਨੂੰ ਆਜ਼ਾਦੀ ਨਹੀਂ ਮਿਲ ਜਾਂਦੀ। ਸਾਡੀ ਆਜ਼ਾਦੀ ਨਾਲ ਹੀ ਇਹ ਜੰਗ ਮੁੱਕੇਗੀ।
ਪੱਤਰਕਾਰ– ਇਸ ਵਾਰ ਅਰਬ ਦੇਸ਼ਾਂ ਅਤੇ ਗੈਰ-ਅਰਬ ਦੇਸ਼ਾਂ ਵੱਲੋਂ ਵੀ ਤੁਹਾਨੂੰ ਬਹੁਤ ਜਿਆਦਾ ਹਮਦਰਦੀ ਤੇ ਹਮਾਇਤ ਮਿਲ ਰਹੀ ਹੈ। ਫਲਸਤੀਨ ਮਸਲੇ ਦੇ ਸਮੁੱਚੇ ਰੂਪ ’ਚ ਨਿਪਟਾਰੇ ਲਈ ਤੁਸੀਂ ਇਸਦੀ ਕਿਵੇਂ ਵਰਤੋਂ ਕਰੋਗੇਂ? ਇਰਾਨ ਤੋਂ ਬਗੈਰ ਤੁਸੀਂ ਕਿਤੋਂ ਹੋਰ ਵੀ ਮੱਦਦ ਦੀ ਝਾਕ ਰੱਖ ਰਹੇ ਹੋ?
ਜਵਾਬ– ਫਲਸਤੀਨ ਟਾਕਰਾ ਲਹਿਰ ਤਾਂ ਇਰਾਨ ਦੇ ਇਨਕਲਾਬ ਤੋਂ ਪਹਿਲਾਂ ਵੀ ਮੌਜੂਦ ਸੀ। ਇਰਾਨ ਸਾਡੀ ਮੱਦਦ ਕਰਦਾ ਹੈ ਤੇ ਅਸੀਂ ਇਸ ਲਈ ਉਸਦਾ ਸ਼ੁਕਰੀਆ ਕਰਦੇ ਹਾਂ। ਵੱਖ-ਵੱਖ ਹੋਰਨਾਂ ਧਿਰਾਂ ਅਤੇ ਦੇਸ਼ਾਂ ਤੋਂ ਹਰ ਕਿਸਮ ਦੀ ਮੱਦਦ ਲਈ ਸਾਡੇ ਦਰ ਖੁੱਲ੍ਹੇ ਹਨ।
ਇਸ ਸੰਬੰਧ ’ਚ ਮੈਂ ਇਹ ਗੱਲ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਵੀ ਮੌਜੂਦਾ ਨੀਤੀ ਭਾਰਤੀ ਹਿੱਤਾਂ ਲਈ ਨੁਕਸਾਨਦੇਹ ਹੈ। ਇਜ਼ਰਾਈਲ ਨਾਲ ਗੱਠਜੋੜ ਭਾਰਤ ਦੇ ਫਲਸਤੀਨੀ ਲੋਕਾਂ ਅਤੇ ਅਰਬ ਦੇਸ਼ਾਂ ਨਾਲ ਸੰਬੰਧਾਂ ਦੇ ਇਤਿਹਾਸਕ ਵਿਰਸੇ ਵਿਰੁੱਧ ਰਾਜਪਲਟਾ ਹੈ। ਅਰਬ ਖੇਤਰ ’ਚ ਭਾਰਤ ਦੇ ਬੜੇ ਅਹਿਮ ਹਿੱਤ ਹਨ ਅਤੇ ਭਾਰਤ ਦੇ ਇਜ਼ਰਾਈਲ ਨਾਲ ਸੰਬੰਧਾਂ ਨੂੰ ਅਰਬ ਲੋਕਾਂ ਵੱਲੋਂ ਇੱਕ ਦੁਸ਼ਮਣ ਭਾਵ ਵਾਲੇ ਦੇਸ਼ ਵਜੋਂ ਦੇਖਿਆ ਜਾਵੇਗਾ। ਇਸ ਨਾਲ ਦੋਹਾਂ ਵਿਚਕਾਰ ਇੱਕ ਮਨੋਵਿਗਿਆਨਕ ਕੰਧ ਖੜ੍ਹੀ ਹੋ ਜਾਵੇਗੀ ਅਤੇ ਇਸ ਨਾਲ ਭਾਰਤ ਦੇ ਹਿੱਤਾਂ ਨੂੰ ਆਂਚ ਆਵੇਗੀ।
ਪੱਤਰਕਾਰ– ਤੁਸੀਂ ਅਕਸਰ ਇਹ ਕਹਿੰਦੇ ਰਹਿੰਦੇ ਹੋ ਕਿ ਤੁਸੀਂ ਇਜ਼ਰਾਈਲ ਨੂੰ ਮਾਨਤਾ ਨਹੀਂ ਦਿੰਦੇ। ਪ੍ਰੰਤੂ ਇਜ਼ਰਾਈਲ ਇੱਕ ਹਕੀਕਤ ਬਣ ਚੁੱਕਿਆ ਹੈ। ਜੇ ਤੁਸੀਂ ਦੋ ਦੇਸ਼ਾਂ ਦੀ ਸਥਾਪਨਾ ਵਾਲੇ ਹੱਲ ਨੂੰ ਪ੍ਰਵਾਨ ਨਹੀਂ ਕਰਦੇ ਤਾਂ ਫਿਰ ਹੱਲ ਲਈ ਹੋਰ ਕੀ ਰਾਹ ਹੈ?
ਜਵਾਬ– ਜੇ ਤੁਸੀਂ ਮੈਥੋਂ ਇਹ ਗੱਲ ਇਸ ਆਧਾਰ ’ਤੇ ਪ੍ਰਵਾਨ ਕਰਾਉਣਾ ਚਾਹੁੰਦੇ ਹੋ ਕਿ ਇਜ਼ਰਾਈਲ ਦੀ ਹੋਂਦ ਹਕੀਕਤ ਬਣ ਚੁੱਕੀ ਹੈ ਤਾਂ ਭਾਰਤ ਨੇ ਬਰਤਾਨਵੀ ਕਬਜ਼ੇ ਨੂੰ ਹਕੀਕਤ ਵਜੋਂ ਕਿਉਂ ਨਹੀਂ ਪ੍ਰਵਾਨ ਕੀਤਾ ਹਲਾਂਕਿ ਉਸ ਵੇਲੇ ਬਰਤਾਨੀਆ ਇਜ਼ਰਾਈਲ ਨਾਲੋਂ ਕਿਤੇ ਸ਼ਕਤੀਸ਼ਾਲੀ ਸੀ। ਇਜ਼ਰਾਈਲ ਇੱਕ ਖੇਤਰੀ ਤਾਕਤ ਸੀ ਜਿਸਦੀ ਤਾਕਤ ਕਮਜ਼ੋਰ ਹੋ ਰਹੀ ਸੀ ਜਦਕਿ ਉਸ ਵੇਲੇ ਦਾ ਬਰਤਾਨੀਆ ਇੱਕ ਦਿਓ ਤਾਕਤ ਸੀ। ਇਹ ਸਭ ਤੋਂ ਸੌਖਾ ਰਾਹ ਹੈ ਕਿ ਇਜ਼ਰਾਈਲ ਵਿਰੁੱਧ ਟਾਕਰੇ ਦਾ ਰਾਹ ਛੱਡ ਦਿਓ ਤੇ ਇਜ਼ਰਾਈਲ ਨੂੰ ਪ੍ਰਵਾਨ ਕਰ ਲਓ। ਪਰ ਅਸੀਂ ਮਹਾਤਮਾ ਗਾਂਧੀ ਦੇ ਇਸ ਕਥਨ ਨੂੰ ਸੱਚ ਮੰਨ ਕੇ ਚੱਲਦੇ ਹਾਂ: “ਸਹੀ ਰਾਹ ਅਕਸਰ ਸਭ ਤੋਂ ਮੁਸ਼ਕਲਾਂ ਭਰਿਆ ਰਾਹ ਹੁੰਦਾ ਹੈ।”
ਪੱਤਰਕਾਰ– ਅਮਨ ਸ਼ਾਂਤੀ ਦੀ ਕਾਇਮੀ ਲਈ ਕਈ ਇਹ ਸੰਭਵ ਹੈ ਕਿ ਇਜਰਾਇਲ ਤੇ ਫਲਸਤੀਨ ਦੋਨੋ ਨਾਲੋਂ ਨਾਲ ਸਹਿ-ਹੋਂਦ ਬਣਾ ਕੇ ਰੱਖ ਸਕਣ? ਕੀ ਹਮਾਸ ਨੂੰ ਇਹ ਗੱਲ ਪ੍ਰਵਾਨ ਹੈ?
ਜਵਾਬ: ਤੁਸੀਂ ਲੇਲੇ ਤੋਂ ਪੁੱਛ ਰਹੇ ਹੋ: “ਕੀ ਤੂੰ ਬਘਿਆੜ ਨਾਲ ਰਹਿਣ ਲਈ ਤਿਆਰ ਹੈਂ ?” ਤੁਹਾਨੂੰ ਇਹ ਸੁਆਲ ਉਸ ਜਰਵਾਣੇ ਤੋਂ ਪੁੱਛਣਾ ਚਾਹੀਦਾ ਹੈ ਜਿਸ ਕੋਲ ਨਿਊਕਲੀਅਰ ਹਥਿਆਰ ਅਤੇ ਮੱਧ-ਪੂਰਬ ’ਚ ਸਭ ਤੋਂ ਉੱਨਤ ਹਥਿਆਰ ਹਨ ਕਿਉਂਕਿ ਇਹੀ ਪੁਆੜੇ ਦੀ ਜੜ੍ਹ ਹਨ। ਜਿੱਥੋਂ ਤੱਕ ਸਾਡਾ ਫਲਸਤੀਨੀਆਂ ਦਾ ਤੁਅੱਲਕ ਹੈ, ਅਸੀਂ ਓਸਲੋ ਸੰਧੀ ਅਤੇ ਦੋ-ਦੇਸ਼ਾਂ ਦੀ ਕਾਇਮੀ ਦੀ ਗੱਲ ਮੰਨੀ ਸੀ ਪਰ ਕਬਜ਼ਾਕਾਰੀ ਧਿਰ ਨੇ ਆਪਣਾ ਰਾਜ ਤਾਂ ਉਸਾਰ ਲਿਆ ਪਰ ਸਾਨੂੰ ਫਲਸਤੀਨੀ ਰਾਜ ਦਾ ਨਿਰਮਾਣ ਕਰਨ ਤੋਂ ਰੋਕਿਆ। ਦਰਅਸਲ, ਇਜ਼ਰਾਈਲ ਦਾ ਮੌਜੂਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਕਹਿ ਚੁੱਕਿਆ ਹੈ ਕਿ ਉਹ ਫਲਸਤੀਨੀ ਲੋਕਾਂ ਦੇ ਮਨਾਂ ’ਚ ਵੱਖਰੇ ਫਲਸਤੀਨੀ ਰਾਜ ਸਥਾਪਨਾ ਦਾ ਵਿਚਾਰ ਦਾਖਲ ਹੀ ਹੋਣ ਨਹੀਂ ਦੇਣਾ ਚਾਹੁੰਦਾ। ਕੀ ਅਜਿਹੇ ਵਿਚਾਰਾਂ ਵਾਲਿਆਂ ਨਾਲ ਸਹਿ-ਹੋਂਦ ਬਣਾਕੇ ਰੱਖੀ ਜਾ ਸਕਦੀ ਹੈ? ਕੀ ਅਜਿਹੇ ਲੋਕਾਂ ਨਾਲ ਸਹਿ-ਹੋਂਦ ਬਣਾ ਕੇ ਰੱਖਣਾ ਸੰਭਵ ਹੈ ਜਿਹੜੇ ਇਸ ਧਾਰਨਾ ’ਚ ਵਿਸ਼ਵਾਸ਼ ਰੱਖਦੇ ਹਨ ਕਿ ਮਰਿਆ ਫਲਸਤੀਨੀ ਹੀ ਸਭ ਤੋਂ ਚੰਗਾ ਫਲਸਤੀਨੀ ਹੁੰਦਾ ਹੈ?
ਪੱਤਰਕਾਰ– ਇਹ ਆਮ ਪ੍ਰਭਾਵ ਬਣਿਆ ਹੋਇਆ ਹੈ ਕਿ ਫਲਸਤੀਨੀ ਖਿੰਡੇ ਅਤੇ ਵੰਡੇ ਹੋਏ ਹਨ। ਇੱਕ ਪਾਟੀ-ਖਿੰਡੀ ਲਹਿਰ ਨਾਲ ਕੋਈ ਵੀ ਵਰਤਣ ਲਈ ਤਿਆਰ ਨਹੀਂ ਹੁੰਦਾ।
ਜਵਾਬ– ਇਹ ਇੱਕ ਬੇਹੂਦਾ ਦਲੀਲ ਹੈ ਕਿਉਂਕਿ ਫਲਸਤੀਨੀਆਂ ’ਚ ਵੰਡੀ ਤਾਂ ਇਜ਼ਰਾਈਲ ਬਨਣ ਤੋਂ 6 ਦਹਾਕੇ ਬਾਅਦ 2006 ’ਚ ਪਈ ਸੀ। ਇਹਨਾਂ ਛੇ ਦਹਾਕਿਆਂ ਦੇ ਅਰਸੇ ਦੌਰਾਨ ਦੁਨੀਆਂ ਨੇ ਫਲਸਤੀਨ ਦੀ ਆਜ਼ਾਦੀ ਦੀ ਲਹਿਰ ਦੀ ਹਮਾਇਤ ਕਿਉਂ ਨਹੀਂ ਕੀਤੀ? ਅੱਜ, ਫਲਸਤੀਨੀ ਲਹਿਰ ਲਈ ਕੌਮਾਂਤਰੀ ਹਮਾਇਤ ’ਚ ਆਈ ਕਮੀ ਲਈ ਫਲਸਤੀਨੀਆਂ ਨੂੰ ਹੀ ਦੋਸ਼ੀ ਠਹਿਰਾਉਣ ਲਈ ਅਜਿਹੇ ਲੋਕਾਂ ਵੱਲੋਂ ਫਲਸਤੀਨੀਆਂ ’ਚ ਪਾਟੋਧਾੜ ਨੂੰ ਇੱਕ ਬਹਾਨੇ ਵਜੋਂ ਵਰਤਿਆ ਜਾ ਰਿਹਾ ਹੈ। ਮੈਂ ਤੁਹਾਨੂੰ ਇਹ ਸਲਾਹ ਦਿੰਦਾ ਹਾਂ ਕਿ ਤੁਸੀਂ ਭਾਰਤੀ ਲੋਕਾਂ ਦੀ ਇਨਕਲਾਬੀ ਲਹਿਰ ’ਤੇ ਮੁੜ ਝਾਤ ਮਾਰੋ। ਮੁਕਤੀ ਲਹਿਰ ਦੇ ਇਸ ਅਮਲ ਦੌਰਾਨ, ਵਿਚਾਰਾਂ ਅਤੇ ਪੁਜੀਸ਼ਨਾਂ ’ਚ ਵਖਰੇਵੇਂ ਆਉਂਦੇ-ਜਾਂਦੇ ਰਹੇ ਹਨ।
ਇਹ ਇੰਟਰਵਿਊ ਮੈਗਜ਼ੀਨ ਫ੍ਰੰਟਲਾਈਨ ‘ਚ ਛਪੀ ਹੈ, ਇਸਦਾ ਪੰਜਾਬੀ ਤਰਜ਼ਮਾ ਸੁਰਖ਼ ਲੀਹ ਨੇ ਕੀਤਾ ਹੈ।
                 ਧੰਨਵਾਦ ਸਾਹਿਤ , ਸੁਰਖ਼ ਲੀਹ
Tags: Hamasinternational affairs departmentMusa Abu Marzouk
Share214Tweet134Share54

Related Posts

Health Tips: ਗਰਮੀਆਂ ‘ਚ ਬਾਹਰ ਨਿਕਲਣ ਸਮੇਂ ਨਾ ਕਰੋ ਅਜਿਹੀ ਗਲਤੀ ਨਹੀਂ ਤਾਂ ਹੋ ਜਾਓਗੇ ਹੀਟ ਸਟ੍ਰੋਕ ਦਾ ਸ਼ਿਕਾਰ

ਮਈ 20, 2025

CM ਮਾਨ ਨੇ 450 ਮੁਲਾਜ਼ਮਾਂ ਨੂੰ ਵੰਡੇ ਨਿਯੁਕਤੀ ਪੱਤਰ

ਮਈ 20, 2025

ਕੀ 5G ਨੈੱਟਵਰਕ ਹੈ ਮਨੁੱਖੀ ਸਰੀਰ ਲਈ ਖਤਰਨਾਕ?, ਸਿਹਤ ‘ਤੇ ਪੈਂਦਾ ਹੈ ਕਿੰਨ੍ਹਾ ਅਸਰ

ਮਈ 20, 2025

ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣਗੇ ਅੱਜ CM ਮਾਨ, ਚੰਡੀਗੜ੍ਹ ਟੈਗੋਰ ਥੀਏਟਰ ‘ਚ ਹੋਵੇਗਾ ਪ੍ਰੋਗਰਾਮ

ਮਈ 20, 2025

ਪੰਜਾਬ ਦੇ ਕ੍ਰਿਕਟਰ ਦਾ ਲਖਨਊ ਦੀ ਟੀਮ ਨਾਲ ਚੱਲਦੇ ਮੈਚ ‘ਚ ਪੈ ਗਿਆ ਪੰਗਾ, ਅੱਧੀ ਰਾਤ IPL ‘ਚ ਹੋਇਆ ਵੱਡਾ ਹੰਗਾਮਾ

ਮਈ 20, 2025

ਦੋ ਬੱਚਿਆਂ ਨੂੰ ਲੈ ਚਾਚੇ ਸੋਹਰੇ ਨਾਲ ਭੱਜੀ ਵਿਅਕਤੀ ਦੀ ਪਤਨੀ, ਵਿਅਕਤੀ ਨੇ ਰੱਖਿਆ 20 ਹਜਾਰ ਇਨਾਮ

ਮਈ 20, 2025
Load More

Recent News

Health Tips: ਗਰਮੀਆਂ ‘ਚ ਬਾਹਰ ਨਿਕਲਣ ਸਮੇਂ ਨਾ ਕਰੋ ਅਜਿਹੀ ਗਲਤੀ ਨਹੀਂ ਤਾਂ ਹੋ ਜਾਓਗੇ ਹੀਟ ਸਟ੍ਰੋਕ ਦਾ ਸ਼ਿਕਾਰ

ਮਈ 20, 2025

CM ਮਾਨ ਨੇ 450 ਮੁਲਾਜ਼ਮਾਂ ਨੂੰ ਵੰਡੇ ਨਿਯੁਕਤੀ ਪੱਤਰ

ਮਈ 20, 2025

ਕੀ 5G ਨੈੱਟਵਰਕ ਹੈ ਮਨੁੱਖੀ ਸਰੀਰ ਲਈ ਖਤਰਨਾਕ?, ਸਿਹਤ ‘ਤੇ ਪੈਂਦਾ ਹੈ ਕਿੰਨ੍ਹਾ ਅਸਰ

ਮਈ 20, 2025

ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣਗੇ ਅੱਜ CM ਮਾਨ, ਚੰਡੀਗੜ੍ਹ ਟੈਗੋਰ ਥੀਏਟਰ ‘ਚ ਹੋਵੇਗਾ ਪ੍ਰੋਗਰਾਮ

ਮਈ 20, 2025

ਪੰਜਾਬ ਦੇ ਕ੍ਰਿਕਟਰ ਦਾ ਲਖਨਊ ਦੀ ਟੀਮ ਨਾਲ ਚੱਲਦੇ ਮੈਚ ‘ਚ ਪੈ ਗਿਆ ਪੰਗਾ, ਅੱਧੀ ਰਾਤ IPL ‘ਚ ਹੋਇਆ ਵੱਡਾ ਹੰਗਾਮਾ

ਮਈ 20, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.