ਠੰਢ ਦੇ ਮੌਸਮ ‘ਚ ਗੀਜ਼ਰ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਇਸ ਮੌਸਮ ‘ਚ ਗੀਜ਼ਰ ਦੀ ਵਰਤੋਂ ਜ਼ਿਆਦਾਤਰ ਗਰਮ ਪਾਣੀ ਲਈ ਕੀਤੀ ਜਾਂਦੀ ਹੈ। ਜਿਵੇਂ ਹੀ ਠੰਡ ਆਉਂਦੀ ਹੈ, ਗੀਜ਼ਰ ਦੀ ਕੀਮਤ ਵਧ ਜਾਂਦੀ ਹੈ ਅਤੇ ਇਸ ਨਾਲ ਬਿਜਲੀ ਦੀ ਖਪਤ ਵੀ ਵੱਧ ਜਾਂਦੀ ਹੈ। ਜੇਕਰ ਘਰ ‘ਚ 4 ਤੋਂ 5 ਵਿਅਕਤੀ ਹੋਣ ਤਾਂ ਗੀਜ਼ਰ ਨੂੰ ਜ਼ਿਆਦਾ ਦੇਰ ਤੱਕ ਚਾਲੂ ਰੱਖਣਾ ਪੈਂਦਾ ਹੈ। ਅਸੀਂ ਤੁਹਾਨੂੰ ਗੀਜ਼ਰ ਤੋਂ ਛੁਟਕਾਰਾ ਪਾਉਣ ਲਈ ਇਕ ਅਜਿਹਾ ਡਿਵਾਈਸ ਦੱਸ ਰਹੇ ਹਾਂ, ਜਿਸ ਨਾਲ ਤੁਹਾਡਾ ਬਿਜਲੀ ਦਾ ਬਿੱਲ ਵੀ ਬਚੇਗਾ ਅਤੇ ਤੁਹਾਨੂੰ ਗੀਜ਼ਰ ਲਈ ਜ਼ਿਆਦਾ ਪੈਸੇ ਨਹੀਂ ਖਰਚਣੇ ਪੈਣਗੇ।
ਕੋਈ ਸਮਾਂ ਸੀ ਜਦੋਂ ਰਾਡ ਨਾਲ ਪਾਣੀ ਗਰਮ ਕੀਤਾ ਜਾਂਦਾ ਸੀ ਤੇ ਉਸ ਸਮੇਂ ਗੀਜ਼ਰ ਇੰਨੇ ਮਸ਼ਹੂਰ ਨਹੀਂ ਸਨ। ਪਰ ਰਾਡ ਕਾਰਨ ਕਈ ਹਾਦਸੇ ਵੀ ਵਾਪਰੇ, ਪਰ ਹੁਣ ਟੈਕਨਾਲੋਜੀ ਬਹੁਤ ਤਰੱਕੀ ਕਰ ਚੁੱਕੀ ਹੈ। ਹੁਣ ਸੁਰੱਖਿਅਤ ਇਮਰਸ਼ਨ ਰਾਡ ਬਾਜ਼ਾਰ ‘ਚ ਆ ਗਏ। ਰਾਡ ਨੂੰ ਪਾਣੀ ‘ਚ ਪਾਉਣ ਤੋਂ ਬਾਅਦ ਵੀ ਕਰੰਟ ਨਹੀਂ ਲੱਗਦਾ। ਇਹ ਰਾਡ ISI ਮਾਰਕ ਦੇ ਤੇ ਸੁਰੱਖਿਆ ਲੇਅਰ ਕੋਟਿੰਗ ਦੇ ਨਾਲ ਆਉਂਦੀ ਹੈ। ਇਮਰਸ਼ਨ ਰਾਡ 1500W ਦੀ ਪਾਵਰ ਦੀ ਖਪਤ ਹੁੰਦੀ ਹੈ। ਇਸ ਦੀ ਵਰਤੋਂ ਕਰਨ ‘ਤੇ ਵੀ ਬਿਜਲੀ ਦਾ ਬਿੱਲ ਜ਼ਿਆਦਾ ਨਹੀਂ ਆਵੇਗਾ।
ਇਹ ਇਮਰਸ਼ਨ ਰਾਡ ਲਗਭਗ 3 ਤੋਂ 4 ਮਿੰਟਾਂ ‘ਚ ਪਾਣੀ ਨਾਲ ਭਰੀ ਇੱਕ ਬਾਲਟੀ ਨੂੰ ਗਰਮ ਕਰ ਦਿੰਦੀ ਹੈ। ਜੇਕਰ ਤੁਸੀਂ ਇਮਰਸ਼ਨ ਰਾਡ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਪਹਿਲਾਂ ਇਹ ਕਿ ਰਾਡ ISI ਮਾਰਕ ਨਾਲ ਆਉਂਦੀ ਹੈ ਤੇ ਚੰਗੀ ਕੰਪਨੀ ਦੀ ਹੈ। ਬਜ਼ਾਰ ‘ਚ ਕਈ ਰਾਡ ਵੀ ਉਪਲਬਧ ਹਨ, ਜੋ ਬਿਲਕੁਲ ਅਸਲੀ ਵਰਗੇ ਦਿਸਦੇ ਹਨ। ਇਸ ਲਈ ਆਨਲਾਈਨ ਜਾਂ ਕਿਸੇ ਚੰਗੀ ਦੁਕਾਨ ਤੋਂ ਖਰੀਦੋ। ਤੁਹਾਨੂੰ ਬਜਾਜ ਦਾ ਸ਼ੌਕ ਪਰੂਫ ਰਾਡ 600 ਤੋਂ 500 ਰੁਪਏ ‘ਚ ਆਨਲਾਈਨ ਮਿਲ ਸਕਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h