ਸਾਲ 2007 ‘ਚ ਚੈਂਪੀਅਨ ਬਣੀ ਟੀਮ ਇੰਡੀਆ ‘ਤੇ ਇੱਕ ਵੈੱਬ ਸੀਰੀਜ਼ ਬਣਾਈ ਜਾ ਰਹੀ ਹੈ। ਹਾਲਾਂਕਿ ਵੈੱਬ ਸੀਰੀਜ਼ ਦੇ ਮੇਕਰਸ ਨੇ ਅਜੇ ਤੱਕ ਟਾਈਟਲ ਦਾ ਐਲਾਨ ਨਹੀਂ ਕੀਤਾ , ਪਰ ਇੱਕ ਗੱਲ ਸਾਫ ਹੈ ਕਿ ਇਸ ਵੈੱਬ ਸੀਰੀਜ਼ ‘ਚ ਫੈਨਸ ਨੂੰ ਇੱਕ ਵਾਰ ਫਿਰ ਦੇਖਣ ਨੂੰ ਮਿਲੇਗਾ ਕਿ ਕਿਵੇਂ ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ।
Web Series on T20 World Cup 2007: T-20 World Cup 2022 ਦੇ ਸੈਮੀਫਾਈਨਲ ‘ਚ ਟੀਮ ਇੰਡੀਆ ਦੇ ਬਾਹਰ ਹੋਣ ਕਾਰਨ ਟੀਮ ਦੇ ਫੈਨਸ ਨੂੰ ਕਾਫੀ ਨਿਰਾਸ਼ ਹੋਈ। ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਭਾਰਤੀ ਟੀਮ T-20 World Cup ‘ਚ ਚੈਂਪੀਅਨ ਬਣ ਕੇ ਇੱਕ ਵਾਰ ਫਿਰ ਆਪਣਾ 15 ਸਾਲ ਪੁਰਾਣਾ ਇਤਿਹਾਸ ਦੁਹਰਾਏਗੀ। ਪਰ ਇਹ ਸਪਨਾ ਉਸ ਸਮੇ ਟੁੱਟ ਗਿਆ ਜਦੋਂ ਟੀਮ ਨੂੰ ਦੂਜੇ ਸੈਮੀਫਾਈਨਲ ‘ਚ ਇੰਗਲੈਂਡ ਦੇ ਹੱਥੋਂ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
WEB SERIES ON 2007 T20 CRICKET WORLD CUP… A multi-language documentary web series on 2007 T20 Cricket World Cup – not titled yet – is officially announced… Featuring 15 #Indian cricketers, it is set to release in 2023… Over two-thirds of the shoot is complete. pic.twitter.com/DnF6F2JI5Y
— taran adarsh (@taran_adarsh) November 18, 2022
T-20 ਮੈਚਾਂ ਦਾ ਪਹਿਲਾ ਵਿਸ਼ਵ ਕੱਪ ਸਾਲ 2007 ਵਿੱਚ ਖੇਡਿਆ ਗਿਆ ਸੀ, ਜਦੋਂ ਟੀਮ ਇੰਡੀਆ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ਚੈਂਪੀਅਨ ਸੀ। ਉਦੋਂ ਤੋਂ ਲਗਪਗ 15 ਸਾਲ ਬੀਤ ਚੁੱਕੇ ਹਨ, ਪਰ ਟੀਮ ਦੁਬਾਰਾ ਚੈਂਪੀਅਨ ਨਹੀਂ ਬਣ ਸਕੀ। ਪਰ ਹੁਣ ਇਸ ਬਾਰੇ ਖ਼ਬਰ ਆ ਰਹੀ ਹੈ ਕਿ ਟੀਮ ਦੇ ਫੈਨਸ ਨੂੰ ਇਕ ਵਾਰ ਫਿਰ ਸਾਲ 2007 ‘ਚ ਟੀਮ ਦੀ ਜਿੱਤ ਦੇ ਪਲਾਂ ਨੂੰ ਯਾਦ ਕਰਨ ਦਾ ਮੌਕਾ ਮਿਲੇਗਾ।
ਦਰਅਸਲ ਸਾਲ 2007 ‘ਚ ਚੈਂਪੀਅਨ ਬਣੀ ਟੀਮ ਇੰਡੀਆ ‘ਤੇ ਇੱਕ ਵੈੱਬ ਸੀਰੀਜ਼ ਬਣ ਰਹੀ ਹੈ। ਹਾਲਾਂਕਿ ਵੈੱਬ ਸੀਰੀਜ਼ ਦੇ ਮੇਕਰਸ ਨੇ ਅਜੇ ਤੱਕ ਟਾਈਟਲ ਦਾ ਐਲਾਨ ਨਹੀਂ ਕੀਤਾ ਪਰ ਇਕ ਗੱਲ ਸਾਫ ਹੈ ਕਿ ਇਸ ਵੈੱਬ ਸੀਰੀਜ਼ ‘ਚ ਫੈਨਸ ਨੂੰ ਦੇਖਣ ਨੂੰ ਮਿਲੇਗਾ ਕਿ ਫਾਈਨਲ ‘ਚ ਭਾਰਤ ਨੇ ਪਾਕਿਸਤਾਨ ਨੂੰ ਕਿਸ ਤਰ੍ਹਾਂ ਹਰਾਇਆ। ਵੈੱਬ ਸੀਰੀਜ਼ ‘ਚ ਜੇਤੂ ਟੀਮ ਦੇ ਸਾਰੇ 15 ਖਿਡਾਰੀ ਅਤੇ ਏ-ਲਿਸਟ ਐਕਟਰ ਵੀ ਮੌਜੂਦ ਹੋਣਗੇ।
ਇਸ ਵੈੱਬ ਸੀਰੀਜ਼ ਨੂੰ ‘One One Six Network’ ਵੱਲੋਂ ਬਣਾਇਆ ਜਾ ਰਿਹਾ ਹੈ ਅਤੇ ਇਸ ਵੈੱਬ ਸੀਰੀਜ਼ ਨੂੰ ਆਨੰਦ ਕੁਮਾਰ ਡਾਇਰੈਕਟ ਕਰ ਰਹੇ ਨੇ।
ਇਸ ਤੋਂ ਪਹਿਲਾਂ ਆਨੰਦ ਕੁਮਾਰ ਦਿੱਲੀ ਹਾਈਟਸ ਅਤੇ ਜ਼ਿਲ੍ਹਾ ਗਾਜ਼ੀਆਬਾਦ ਵਰਗੀਆਂ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਨੇ। ਸਾਲ 2023 ਵਿੱਚ ਇਹ ਵੈੱਬ ਸੀਰੀਜ਼ OTT ਪਲੇਟਫਾਰਮ ‘ਤੇ ਕਈ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h