ਥਾਣਾ ਦਾਖਾ ਅਧੀਨ ਪੈਂਦੇ ਪਿੰਡ ਮੰਡਿਆਣੀ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੀ ਝੁੱਗੀ ਨੂੰ ਰਾਤੀ ਅੱਗ ਲੱਗਣ ਕਾਰਣ ਦੋ ਬੱਚਿਆਂ ਦੀ ਮੌਕੇ ’ਤੇ ਸੜ ਕੇ ਦਰਦਨਾਕ ਮੌਤ ਹੋ ਗਈ ਜਦਕਿ ਚਾਰ ਬੱਚੇ ਪੀ. ਜੀ. ਆਈ. ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਦੱਸਿਆ ਜਾ ਰਿਹਾ ਹੈ ਜ਼ਖਮੀਆਂ ਵਿਚ 2 ਦੀ ਹਾਲਤ ਗੰਭੀਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਭੂਦਨ ਸਿੰਘ ਪਿੰਡ ਮੰਡਿਆਣੀ ਵਿਚ ਕਿਸੇ ਦੇ ਘਰ ਰਾਤੀਂ ਮਜ਼ਦੂਰੀ ਕਰਨ ਗਿਆ ਹੋਇਆ ਸੀ, ਉਸ ਦੀ ਪਤਨੀ ਸੁਨੀਤਾ 6 ਬੱਚਿਆਂ ਸਮੇਤ ਝੁੱਗੀ ਵਿਚ ਸੁੱਤੀ ਪਈ ਸੀ ਅਤੇ ਰਾਤ 9.30 ਵਜੇ ਦੇ ਕਰੀਬ ਝੁੱਗੀ ਵਿਚ ਬਲ ਰਿਹਾ ਮਿੱਟੀ ਦਾ ਦੀਵਾ ਅਚਾਨਕ ਝੁੱਗੀ ਦੇ ਪਿਛਲੇ ਪਾਸੇ ਡਿੱਗ ਗਿਆ, ਜਿਸ ਕਾਰਣ ਝੁੱਗੀ ਨੂੰ ਅੱਗ ਲੱਗ ਗਈ।
V, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h