Ludhiana News: ਲੋਹੜੀ ਮੌਕੇ ਜਿੱਥੇ ਸਾਰਾ ਪੰਜਾਬ ਅੱਜ ਤਿਉਹਾਰ ਮਨਾ ਰਿਹਾ ਹੈ ਅਤੇ ਪਤੰਗਬਾਜ਼ੀ ਕਰ ਰਿਹਾ ਹੈ ਉੱਥੇ ਹੀ ਅੱਜ ਲੁਧਿਆਣਾ ਤੋਂ ਬੜੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਦੇ ਮਾਧੋਪੁਰੀ ਗਲੀ ਨੰਬਰ 3 ਦੇ ਵਿੱਚ ਇੱਕ ਗਿਆਰਾਂ ਸਾਲਾਂ ਬੱਚੀ ਦੇ ਸਿਰ ‘ਚ ਗੋਲੀ ਲੱਗੀ।
ਜ਼ਖਮੀ ਬੱਚੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸਨੂੰ ਦਾਖਲ ਕਰਵਾ ਦਿੱਤਾ। ਫਿਲਹਾਲ ਬਸਤੀ ਜੋਧੇਵਾਲ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਰੁੱਝੀ ਹੋਈ ਹੈ। ਪੁਲਿਸ ਇਲਾਕੇ ਦੀਆਂ ਕਈ ਛੱਤਾਂ ਦੀ ਤਲਾਸ਼ੀ ਲੈ ਹੀ ਹੈ।
ਜਾਣਕਾਰੀ ਮੁਤਾਬਿਕ ਬੱਚੀ ਦੇ ਪਿਤਾ ਨਾਸਿਰ ਆਲਮ ਨੇ ਕਿਹਾ ਕਿ ਸਾਡਾ ਪਰਿਵਾਰ ਕਢਾਈ ਦਾ ਕੰਮ ਕਰਦਾ ਹੈ। ਖਾਣਾ ਖਾਣ ਤੋਂ ਬਾਅਦ, ਬੱਚੀ ਆਇਸ਼ਾਨਾ ਆਪਣੀ ਮਾਂ ਨਾਲ ਛੱਤ ‘ਤੇ ਪਤੰਗ ਉਡਦੇ ਦੇਖਣ ਲਈ ਚਲੀ ਗਈ। ਲਗਭਗ 12:30 ਵਜੇ, ਉਹ ਪਤੰਗ ਲੈਣ ਲਈ ਜਨਰੇਟਰ ਦੇ ਨੇੜੇ ਵਾਲੇ ਕਮਰੇ ਵਿੱਚ ਗਈ, ਜਦੋਂ ਅਚਾਨਕ ਉਸਦੇ ਸਿਰ ਵਿੱਚ ਕੋਈ ਤਿੱਖੀ ਚੀਜ਼ ਵੱਜੀ। ਆਇਸ਼ਾਨਾ ਨੇ ਆਪਣੀ ਮਾਂ ਨੂੰ ਦਿਖਾਇਆ ਕਿ ਉਸਦੇ ਸਿਰ ‘ਤੇ ਕੁਝ ਫਸਿਆ ਹੋਇਆ ਹੈ। ਖੂਨ ਵਗਦਾ ਦੇਖ ਕੇ, ਆਇਸ਼ਾਨਾ ਨੂੰ ਤੁਰੰਤ ਨੇੜਲੇ ਕਲੀਨਿਕ ਲਿਜਾਇਆ ਗਿਆ।
ਡਾਕਟਰ ਨੇ ਤੁਰੰਤ ਇਲਾਜ ਸ਼ੁਰੂ ਕੀਤਾ ਅਤੇ ਆਇਸ਼ਾਨਾ ਦੇ ਸਿਰ ਵਿੱਚੋਂ ਗੋਲੀ ਕੱਢ ਦਿੱਤੀ ਅਤੇ ਉਸਨੂੰ ਤੁਰੰਤ ਸਿਵਲ ਹਸਪਤਾਲ ਭੇਜ ਦਿੱਤਾ। ਪਰਿਵਾਰ ਨੇ ਆਸ਼ੀਆਣਾ ਦੇ ਸਿਰ ਵਿੱਚੋਂ ਨਿਕਲੀ ਗੋਲੀ ਤੁਰੰਤ ਸੁੰਦਰ ਨਗਰ ਪੁਲਿਸ ਸਟੇਸ਼ਨ ਵਿੱਚ ਜਮ੍ਹਾਂ ਕਰਵਾ ਦਿੱਤੀ। ਪੁਲਿਸ ਨੇ ਪਰਿਵਾਰ ਨੂੰ ਧੀ ਦੀ ਡਾਕਟਰੀ ਜਾਂਚ ਲਈ ਸਿਵਲ ਹਸਪਤਾਲ ਭੇਜ ਦਿੱਤਾ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਲੜਕੀ ਦਾ ਇਲਾਜ ਕੀਤਾ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਦੂਜੇ ਪਾਸੇ, ਏਸੀਪੀ ਦਵਿੰਦਰ ਚੌਧਰੀ ਅਤੇ ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਜਸਬੀਰ ਸਿੰਘ ਨਿਊ ਸੁੰਦਰ ਨਗਰ ਪਹੁੰਚੇ। ਪੁਲਿਸ ਨੇ ਪੂਰੇ ਇਲਾਕੇ ਦੀ ਤਲਾਸ਼ੀ ਲਈ। ਪੁਲਿਸ ਅਧਿਕਾਰੀਆਂ ਦੁਆਰਾ ਲਗਭਗ 8 ਤੋਂ 10 ਛੱਤਾਂ ਦੀ ਜਾਂਚ ਕੀਤੀ ਗਈ। ਪੁਲਿਸ ਨੇ ਪਤੰਗ ਉਡਾ ਰਹੇ ਅਤੇ ਡੀਜੇ ਵਜਾ ਰਹੇ ਨੌਜਵਾਨਾਂ ਦੀ ਵੀ ਜਾਂਚ ਕੀਤੀ।