ਨੋਇਡਾ ਦੇ ਬੋਟੈਨਿਕਲ ਗਾਰਡਨ ਸਥਿਤ ਬਰਗਰ ਕਿੰਗ ਕੰਪਨੀ ਦੇ ਇਕ ਆਊਟਲੇਟ ’ਤੇ ਪਿਛਲੇ ਦਿਨੀ ਇਕ ਭਾਵੁਕ ਕਰ ਦੇਣ ਵਾਲਾ ਦ੍ਰਿਸ਼ ਦਿਖਾਈ ਦਿੱਤਾ। ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਨੋਇਡਾ ਜ਼ਿਲ੍ਹੇ ’ਚ ਬਰਗਰ ਦੀ ਇਕ ਵੱਡੀ ਦੁਕਾਨ ’ਤੇ ਜਦੋਂ ਇਕ ਗਰੀਬ ਬੱਚੀ ਹੱਥਾਂ ’ਚ 10 ਰੁਪਏ ਲੈ ਕੇ ਮਹਿੰਗਾ ਬਰਗਰ ਖ਼ਰੀਦਣ ਪਹੁੰਚੀ ਤਾਂ ਕਾਊਂਟਰ ’ਤੇ ਖੜ੍ਹੇ ਕਰਮਚਾਰੀ ਨੇ ਕੁਝ ਅਜਿਹਾ ਕਰ ਦਿੱਤਾ ਕਿ ਹਰ ਕੋਈ ਭਾਵੁਕ ਹੋ ਗਿਆ ਅਤੇ ਉਸਦੀ ਤਾਰੀਫ਼ ਕਰਨ ਲੱਗਾ।
ਇਕ ਟਵਿਟਰ ਯੂਜ਼ਰ ਨੇ ਆਪਣੇ ਅਕਾਊਂਟ ਤੋਂ ਇਕ ਫੋਟੋ ਪੋਸਟ ਕੀਤੀ ਸੀ ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲਿੰਕਡਿਨ, ਫੇਸਬੁੱਕ, ਟਵਿਟਰ ਆਦਿ ’ਤੇ ਇਸਦੇ ਚਰਚੇ ਹਨ ਕਿਉਂਕਿ ਇਸ ਵਿਚ ਇਕ ਬਰਗਰ ਕਰਮਚਾਰੀ ਦਾ ਜ਼ਿਕਰ ਹੈ ਜਿਸਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ।
10 ਰੁਪਏ ਲੈ ਕੇ ਬਰਗਰ ਖ਼ਰੀਦਣ ਪਹੁੰਚੀ ਬੱਚੀ
ਇੱਥੇ ਇਕ ਛੋਟੀ ਬੱਚੀ ਬਰਗਰ ਖ਼ਰੀਦਣ ਲਈ ਪਹੁੰਚੀ। ਉਸਦੇ ਕੱਪੜੇ ਅਤੇ ਨੰਗੇ ਪੈਰ ਵੇਖ ਕੇ ਕੋਈ ਵੀ ਜਾਣ ਸਕਦਾ ਹੈ ਕਿ ਬੱਚੀ ਕੋਲ ਸੰਸਾਧਨਾਂ ਦੀ ਕਮੀ ਹੈ, ਉਸਦੇ ਬਾਵਜੂਦ ਉਹ 10 ਰੁਪਏ ਲੈ ਕੇ ਬਰਗਰ ਕਿੰਗ ਦੇ ਆਊਟਲੇਟ ’ਚ ਪਹੁੰਚੀ ਅਤੇ ਇਕ ਬਰਗਰ ਖ਼ਰੀਦਣ ਦੀ ਇੱਛਾ ਜ਼ਾਹਿਰ ਕੀਤੀ। ਉਹ ਜੋ ਬਰਗਰ ਖ਼ਰੀਦਣਾ ਚਾਹੁੰਦੀ ਸੀ ਉਸ ਦੀ ਕੀਮਤ 90 ਰੁਪਏ ਸੀ। ਜਦੋਂ ਕਾਊਂਟਰ ਦੇ ’ਤੇ ਖੜ੍ਹੇ ਕਰਮਚਾਰੀ ਨੇ ਇਹ ਵੇਖਿਆ ਤਾਂ ਉਸਨੇ ਆਪਣੀ ਜੇਬ ’ਚੋਂ 80 ਰੁਪਏ ਮਿਲਾ ਦਿੱਤੇ ਅਤੇ ਬੱਚੀ ਨੂੰ 90 ਰੁਪਏ ਵਾਲਾ ਬਰਗਰ ਦੇ ਦਿੱਤਾ। ਉਸਨੇ ਬੱਚੀ ਨੂੰ ਇਹ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਬਰਗਰ ਦੀ ਕੀਮਤ ਕਿੰਨੀ ਹੈ। ਯੂਜ਼ਰ ਨੇ ਫੋਟੋ ਸ਼ੇਅਰ ਕਰਦੇ ਹੋਏ ਆਪਣੀ ਇਸ ਪੋਸਟ ’ਚ ਲਿਖਿਆ- ਇਹ ਹੈ ਵਰਲਡ ਫੂਡ ਡੇ 2022 ’ਤੇ ਛੋਟੀ ਜਿਹੀ ਹੈਪੀ ਐਂਡਿੰਗ ਵਾਲੀ ਕਹਾਣੀ।
ਯੂਜ਼ਰ ਦੁਆਰਾ ਫੋਟੋ ਸ਼ੇਅਰ ਕੀਤੇ ਜਾਣ ਤੋਂ ਬਾਅਦ ਇਹ ਤੇਜ਼ੀ ਨਾਲ ਵਾਇਰਲ ਹੋਣ ਲੱਗੀ ਤਾਂ ਬਰਗਰ ਕਿੰਗ ਨੇ ਉਸ ਕਰਮਚਾਰੀ ਨੂੰ ਪੁਰਸਕਾਰ ਦਿੱਤਾ ਅਤੇ ਸੋਸ਼ਲ ਮੀਡੀਆ ’ਤੇ ਉਸਦੀ ਫੋਟੋ ਸ਼ੇਅਰ ਕੀਤੀ। ਕੰਪਨੀ ਨੇ ਆਪਣੀ ਪੋਸਟ ’ਚ ਲਿਖਿਆ- ਨੋਇਡਾ ਦੇ ਬੋਟੈਨਿਕਲ ਗਾਰਡਨ ਮੈਟ੍ਰੋ ਸਟੇਸ਼ਨ ਦੇ ਆਊਟਲੇਟ ’ਚ ਕੰਮ ਕਰਨ ਵਾਲੇ ਧੀਰਜ ਕੁਮਾਰ ਨੇ ਦਿਆਲਤਾ ਦੀ ਖ਼ੂਬਸੂਰਤ ਮਿਸਾਲ ਕਾਇਮ ਕੀਤੀ ਹੈ।