ਉੱਤਰਾਖੰਡ ਦੇ ਅਲਮੋੜਾ ਦੀ ਇਕ ਮੁਰਗੀ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਥੇ ਦੀ ਇਕ ਮੁਰਗੀ ਜੋ ਕਿ ਮੂੰਗਫਲੀ ਤੇ ਲਸਣ ਵਰਗੀਆਂ ਗਰਮ ਚੀਜ਼ਾਂ ਖਾਣ ਦੀ ਸ਼ੌਕੀਣ ਸੀ ਨੇ ਇਕ ਦਿਨ ‘ਚ 31 ਆਂਡੇ ਦੇ ਇਕ ਅਨੌਖਾ ਰਿਕਾਰਡ ਬਣਾਇਆ ਹੈ।
ਜਾਣਕਾਰੀ ਮੁਤਾਬਕ ਜਅਲਮੋੜਾ ਜਨਪਦ ਦੀ ਤਹਿਸੀਲ ਭਿਕਿਯਾਸੈਂਣ ਅਧੀਨ ਬਾਸੋਟ ਵਿਚ ਮੂੰਗਫਲੀ ਅਤੇ ਲਸਣ ਖਾਣ ਦੀ ਸ਼ੌਕੀਣ ਮੁਰਗੀ ਨੇ ਇਕ ਦਿਨ ਵਿਚ 31 ਆਂਡੇ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦਰਅਸਲ, ਗਿਰੀਸ਼ ਚੰਦਰ ਬੁਧਾਨੀ ਦਾ ਟੂਰ ਐਂਡ ਟਰੈਵਲਸ ਦਾ ਕੰਮ ਹੈ। ਇਨ੍ਹਾਂ ਦੇ ਬੱਚਿਆਂ ਨੂੰ ਮੁਰਗੀ ਪਾਲਣ ਦੀ ਇੱਛਾ ਸੀ। ਇਸ ਦਰਮਿਆਨ ਬੱਚਿਆਂ ਨੇ 200-200 ਰੁਪਏ ਵਿਚ ਕਿਤੋਂ ਦੋ ਮੁਰਗੇ-ਮੁਰਗੀਆਂ ਖਰੀਦ ਲਈਆਂ।
ਗਿਰੀਸ਼ ਚੰਦਰ ਬੁਧਾਨੀ ਨੇ ਦੱਸਿਆ ਕਿ ਐਤਵਾਰ 25 ਦਸੰਬਰ ਨੂੰ ਜਦੋਂ ਉਹ ਸਾਮ ਨੂੰ 5 ਵਜੇ ਘਰ ਪਰਤਿਆ, ਓਦੋਂ ਤੱਕ ਉਨ੍ਹਾਂ ਦੀ ਮੁਰਗੀ ਲਗਾਤਾਰ 2-2 ਕਰ ਕੇ ਆਂਡੇ ਦਿੰਦੀ ਜਾ ਰਹੀ ਸੀ। ਰਾਤ 10 ਵਜੇ ਤੱਕ ਉਸਨੇ ਪੂਰੇ 31 ਆਂਡੇ ਦੇ ਦਿੱਤੇ। ਇਹ ਦੇਖ ਕੇ ਉਹ ਬਹੁਤ ਹੈਰਾਨੀ ਵਿਚ ਪੈ ਗਏ। ਉਨ੍ਹਾਂ ਨੇ ਇਹ ਸਭ ਦੇਖ ਕੇ ਸ਼ੱਕ ਹੋਇਆ ਕਿ ਕਿਤੇ ਉਨ੍ਹਾਂ ਦੀ ਮੁਰਗੀ ਬੀਮਾਰ ਤਾਂ ਨਹੀਂ, ਪਰ ਡਾਕਟਰ ਨੇ ਉਸਨੂੰ ਪੂਰੀ ਤਰ੍ਹਾਂ ਸਿਹਤਮੰਦ ਦੱਸਿਆ ਹੈ।
ਗਿਰੀਸ਼ ਚੰਦਰ ਮੁਤਾਬਕ ਉਨ੍ਹਾਂ ਦੀ ਮੁਰਗੀ ਮੂੰਗਫਲੀ ਖਾਣ ਦੀ ਸ਼ੌਕੀਣ ਹੈ। ਉਹ ਇਕ ਦਿਨ ਵਿਚ ਲਗਭਗ 200 ਗ੍ਰਾਮ ਮੂੰਗਫਲੀ ਖਾ ਲੈਂਦੀ ਹੈ। ਉਹ ਆਪਣੀ ਦੋਨੋਂ ਮੁਰਗੀਆਂ ਲਈ ਦਿੱਲੀ ਤੋਂ ਇਕੱਠੀ ਮੂੰਗਫਲੀ ਖਰੀਦ ਕੇ ਲਿਆਂਦਾ ਹੈ। ਮੂੰਗਫਲੀ ਤੋਂ ਇਲਾਵਾ ਲਸਣ ਮੁਰਗੀ ਦੀ ਰੂਟੀਨ ਦੀ ਡਾਈਟ ਵਿਚ ਸਾਮਲ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h