ਜਦੋਂ ਅਸੀਂ ਸਵਰਗ ਦੀ ਕਲਪਨਾ ਕਰਦੇ ਹਾਂ, ਤਾਂ ਇਹ ਸਾਫ਼-ਸੁਥਰਾ ਅਤੇ ਡਰ ਤੋਂ ਮੁਕਤ ਹੁੰਦਾ ਹੈ। ਸਾਡੇ ਲਈ ਇਹ ਉਹ ਥਾਂ ਹੈ ਜਿੱਥੇ ਹਰ ਚੀਜ਼ ਸੰਪੂਰਨ ਤੇ ਸੁੰਦਰ ਹੈ। ਅਜਿਹੀ ਹੀ ਇੱਕ ਜਗ੍ਹਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ (Deer Drinikg Water from Lake), ਜਿਸ ਨੂੰ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਵੇਗਾ ਅਤੇ ਤੁਸੀਂ ਇਸ ਨੂੰ ਸਾਹਮਣੇ ਤੋਂ ਦੇਖਣ ਦੀ ਕਲਪਨਾ ਕਰੋਗੇ।
ਇਹ ਵੀ ਪੜ੍ਹੋ- ਅਜ਼ਬ-ਗਜ਼ਬ: 2 ਕਰੋੜ ਰੁਪਏ ‘ਚ ਵਿਕੀ ਭੇਡ, ਬਣਿਆ ਵਰਲਡ ਰਿਕਾਰਡ, ਜਾਣੋਂ ਕੀ ਹੈ ਖਾਸੀਅਤ
ਜਾਨਵਰਾਂ ਨੂੰ ਬਿਨਾਂ ਕਿਸੇ ਡਰ ਦੇ ਜੰਗਲ ਵਿਚ ਘੁੰਮਦੇ ਦੇਖ ਕੇ ਮਨ ਨੂੰ ਇਕ ਵੱਖਰਾ ਹੀ ਸਕੂਨ ਮਿਲਦਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੂੰ ਰਾਹਤ ਮਿਲ ਰਹੀ ਹੈ। ਸੋਸ਼ਲ ਮੀਡੀਆ ‘ਤੇ ਸਾਫ਼ ਝੀਲ ‘ਚ ਹਿਰਨ ਦੇ ਝੁੰਡ ਨੂੰ ਪਾਣੀ ਪੀਂਦੇ ਦੇਖ ਲੋਕ ਉਨ੍ਹਾਂ ‘ਤੇ ਪਿਆਰ ਦੀ ਵਰਖਾ ਕਰ ਰਹੇ ਹਨ। ਇਹ ਸੁੰਦਰ ਨਜ਼ਾਰਾ ਕਿਸੇ ਜਨੰਤ ਤੋਂ ਘੱਟ ਨਹੀਂ।
Deer enjoying the clear water of Lake Brienz, Switzerland.. 😊 pic.twitter.com/YkFVvcmAWb
— Buitengebieden (@buitengebieden) October 1, 2022
ਹਿਰਨਾਂ ਦਾ ਝੁੰਡ ਸਾਫ਼ ਝੀਲ ਵਿੱਚ ਪਾਣੀ ਪੀ ਰਿਹਾ ਹੈ
ਵਾਇਰਲ ਹੋ ਰਹੀ ਵੀਡੀਓ ‘ਚ ਇਕ ਬਹੁਤ ਹੀ ਸਾਫ-ਸੁਥਰੀ ਅਤੇ ਖੂਬਸੂਰਤ ਝੀਲ ਦਿਖਾਈ ਦੇ ਰਹੀ ਹੈ, ਜਿਸ ਦਾ ਪਾਣੀ ਨੀਲਾ ਹੈ। ਇਸ ਵਿੱਚ ਹਿਰਨ ਦਾ ਝੁੰਡ ਵੀ ਦਿਖਾਈ ਦੇ ਰਿਹਾ ਹੈ, ਜੋ ਬੇਚੈਨ ਹੋ ਕੇ ਇਸ ਵਿੱਚੋਂ ਪਾਣੀ ਪੀ ਰਹੇ ਹਨ। ਇਨ੍ਹਾਂ ਹਿਰਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਨ੍ਹਾਂ ਦਾ ਰੰਗ ਚਿੱਟਾ ਅਤੇ ਭੂਰਾ ਹੈ। ਉਨ੍ਹਾਂ ਨੂੰ ਇਸ ਤਰ੍ਹਾਂ ਘੁੰਮਦੇ ਦੇਖ ਤੁਸੀਂ ਡਿਜ਼ਨੀ ਜਾਂ ਇਸ ਤਰ੍ਹਾਂ ਦੀਆਂ ਵੀਐਫਐਕਸ ਫਿਲਮਾਂ ਨੂੰ ਯਾਦ ਕਰੋਗੇ ਪਰ ਇਹ ਝੀਲ ਸਵਿਟਜ਼ਰਲੈਂਡ ਦੀ ਲੇਕ ਬ੍ਰਾਇਨਜ਼ ਦੀ ਹੈ। ਇਹ ਸੱਚਮੁੱਚ ਬਹੁਤ ਸੁੰਦਰ ਹੈ ਅਤੇ ਜੰਗਲੀ ਜਾਨਵਰਾਂ ਦੀ ਪਿਆਸ ਬੁਝਾਉਣ ਦਾ ਇੱਕ ਸਰੋਤ ਵੀ ਹੈ।
ਵੀਡੀਓ ‘ਤੇ ਲੋਕਾਂ ਨੇ ਪਿਆਰ ਦੀ ਕੀਤੀ ਵਰਖਾ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @buitengebieden ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਸ ਨੂੰ 1 ਅਕਤੂਬਰ ਨੂੰ ਸ਼ੇਅਰ ਕੀਤਾ ਗਿਆ ਹੈ ਅਤੇ ਹੁਣ ਤੱਕ 18 ਲੱਖ ਤੋਂ ਜ਼ਿਆਦਾ ਲੋਕ ਇਸ ਨੂੰ ਦੇਖ ਚੁੱਕੇ ਹਨ। ਵੀਡੀਓ ਨੂੰ 91 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਸੈਂਕੜੇ ਲੋਕਾਂ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ- ਕੀ ਇਹ ਸਵਰਗ ਹੈ? ਇਸ ਦੇ ਨਾਲ ਹੀ ਕੁਝ ਲੋਕਾਂ ਨੇ ਇਸ ਦੀ ਤੁਲਨਾ ਐਨੀਮੇਸ਼ਨ ਫਿਲਮ ਨਾਲ ਕੀਤੀ ਹੈ।