ਹਰੇਕ ਵਿਅਕਤੀ ਸਵੇਰੇ ਆਪਣੇ ਘਰ ਤੋਂ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਲਈ ਮਿਹਨਤ ਕਰਨ ਲਈ ਘਰ ਤੋਂ ਨਿਕਲਦਾ ਹੈ ਪਰ ਉਸ ਨੂੰ ਪਤਾ ਨਹੀਂ ਹੁੰਦਾ ਕਿ ਉਸ ਨੂੰ ਮੌਤ ਆਵਾਜ਼ਾਂ ਮਾਰ ਰਹੀ ਹੈ।
ਇਸ ਤਰ੍ਹਾਂ ਦੀ ਇੱਕ ਅੰਨ ਹੋਣੀ ਦਾ ਸਕਾਰ ਹੋਇਆ ਪਿੰਡ ਟਿਵਾਣਾ ਕਲਾਂ ਦਾ ਗਗਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਜੋ ਕਿ ਅੱਜ ਸਵੇਰੇ ਇੱਕ ਪੁੰਗ ਵਾਲੇ ਟਰਾਲੇ ਉੱਤੇ ਕੁਟਲ ਭਰਨ ਲਈ ਜਲਾਲਾਬਾਦ ਦੇ ਅਰਾਈਆਂ ਵਾਲਾ ਰੋਡ ਵਿਖੇ ਸੈਲਰ ਵਿੱਚ ਗਿਆ ਤਾਂ ਕੰਮ ਕਰਦੇ ਸਮੇਂ ਉਸ ਨੂੰ ਅਚਾਨਕ ਪਿਆਸ ਲੱਗੀ
ਤਾਂ ਉਹ ਸੈਲਰ ਅੰਦਰ ਲੱਗੇ ਵਾਟਰ ਕੂਲਰ ਵਿੱਚੋਂ ਪਾਣੀ ਪੀਣ ਲੱਗਿਆ ਤਾਂ ਅਚਾਨਕ ਵਾਟਰ ਕੂਲਰ ਦੇ RO ਫਿਲਟਰ ਵਿੱਚ ਤੇਜ਼ ਕਰੰਟ ਆ ਜਾਣ ਕਾਰਨ ਗਗਨਦੀਪ ਸਿੰਘ ਨੂੰ ਤੇਜ਼ ਝਟਕਾ ਲੱਗਿਆ ਅਤੇ ਜਿਸ ਦੀ ਮੌਕੇ ਉੱਤੇ ਮੌਤ ਹੋ ਗਈ।
ਦੱਸ ਦਈਏ ਕਿ ਗਗਨਦੀਪ ਸਿੰਘ ਦਾ ਪਿਤਾ ਵੀ ਬਿਮਾਰੀ ਦਾ ਸ਼ਿਕਾਰ ਹੈ ਅਤੇ ਉਸਦੀ ਮਾਤਾ ਵੀ ਕੈਂਸਰ ਦੀ ਪੀੜਿਤ ਹੈ ਅਤੇ ਗਗਨਦੀਪ ਸਿੰਘ ਆਪਣੇ ਸਾਰੇ ਭੈਣ ਭਰਾਵਾਂ ਵਿੱਚੋਂ ਵੱਡਾ ਸੀ ਅਤੇ ਜਿਸ ਦੇ ਸਹਾਰੇ ਹੀ ਪਰਿਵਾਰ ਦਾ ਗੁਜ਼ਾਰਾ ਚਲਦਾ ਸੀ ਪਰ ਅਚਾਨਕ ਗਗਨਦੀਪ ਸਿੰਘ ਦੀ ਮੌਤ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ
ਇਸ ਘਟਨਾ ਦੇ ਵਾਪਰਨ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਘਟਨਾ ਤੋਂ ਬਾਅਦ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਦੇ ਵੱਲੋਂ ਮ੍ਰਿਤਕ ਗਗਨਦੀਪ ਸਿੰਘ ਦੇ ਪਿਤਾ ਬਲਵੀਰ ਸਿੰਘ ਦੇ ਬਿਆਨਾਂ ਉੱਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।