Gurdwara Achal sahib : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਅਤੇ ਇਤਹਾਸਿਕ ਮੰਦਿਰ ਅਚਲੇਸ਼ਵਾਰ ਧਾਮ ਵਿਖੇ ਹਰ ਸਾਲ ਵਾਂਗ ਦਿਵਾਲੀ ਦੇ ਬਾਅਦ ਹੋਣ ਵਾਲਾ ਸਾਲਾਨਾ ਜੋੜ ਮੇਲਾ ਨੌਵੀਂ ਦਸਵੀਂ ਦੇ ਧਾਰਮਿਕ ਮੇਲੇ ਮੌਕੇ ਹਜ਼ਾਰਾਂ ਸੰਗਤਾਂ ਨਤਮਸਤਕ ਹੋ ਰਹੀਆਂ ਹਨ ।
ਬਟਾਲਾ ਤੋਂ ਕੁਝ ਦੂਰੀ ਤੇ ਸਥਿਤ ਪੁਰਾਤਨ ਮੰਦਿਰ ਸ੍ਰੀ ਅਚਲੇਸ਼ਵਰ ਧਾਮ ‘ਚ ਦਿਵਾਲੀ ਦੇ ਦਿਨ ਤੋਂ ਬਾਅਦ 9 ਵੇ ਅਤੇ 10 ਦਿਨ ਇਕ ਸਾਲਾਨਾ ਜੋੜ ਮੇਲਾ ਸਾਲਾਂ ਤੋਂ ਹੁੰਦਾ ਆ ਰਿਹਾ ਹੈ ਦੱਸਿਆ ਜਾਂਦਾ ਹੈ ਕਿ ਇਸ ਸਥਾਨ ਤੇ ਪੁਰਾਤਨ ਕਾਰਤਿਕ ਸਵਾਮੀ ਦੇ ਮੰਦਿਰ ਚ 33 ਕਰੋੜ ਦੇਵੀ ਦੇਵਤੇ ਹਾਜਿਰ ਹੋਏ ਅਤੇ ਇਸ ਮੰਦਿਰ ਨਾਲ ਵੱਡੀ ਗਿਣਤੀ ਚ ਲੋਕਾਂ ਦੀ ਆਸਥਾ ਜੁੜੀ ਹੈ
ਅਤੇ ਮੰਦਿਰ ਦੇ ਬਿਲਕੁਲ ਨਜ਼ਦੀਕ ਸਥਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਛੋ ਪ੍ਰਾਪਤ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਵੀ ਇਸ ਦਿਹਾੜੇ ਸਾਲਾਨਾ ਜੋੜ ਮੇਲਾ ਦੀ ਆਰੰਭਤਾ ਮੌਕੇ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਹਨ ਅਤੇ ਇਸ ਵਾਰ ਵੀ ਇਥੇ ਵੱਡੀ ਗਿਣਤੀ ਚ ਮੰਦਿਰ ਅਤੇ ਗੁਰੂਦਵਾਰਾ ਸਾਹਿਬ ਵਿਖੇ ਸ਼ਰਧਾਲੂਆ ਨਤਮਸਤਕ ਹੋ ਰਹੇ ਹਨ |
ਉਥੇ ਹੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਇਕ ਐਸਾ ਧਾਰਮਿਕ ਜੋੜ ਮੇਲਾ ਹੈ ਜੋ ਹਿੰਦੂ ਸਿੱਖ ਭਾਈਚਾਰੇ ਦਾ ਪ੍ਰਤੀਕ ਹੈ ਅਤੇ ਦੋਵਾਂ ਧਰਮਾਂ ਦੇ ਲੋਕ ਇਸ ਸਥਾਨ ਤੇ ਵੱਡੀ ਗਿਣਤੀ ਚ ਇਕੱਤਰ ਹੁੰਦੇ ਹਨ ਅਤੇ ਸੰਗਤ ਦੂਰ ਦੁਰਾਡੇ ਦੇਸ਼ ਵਿਦੇਸ਼ ਤੋਂ ਇਥੇ ਨੱਤਮਸਤਕ ਹੋਣ ਆਉਂਦੀ ਹੈ |
ਇਹ ਵੀ ਪੜ੍ਹੋ: Sukhna Lake ਬਣਦਾ ਜਾ ਰਿਹਾ ਜ਼ੁਰਮ ਦਾ ਗੜ੍ਹ, ਹੁਣ ਤੈਰਦੀ ਮਿਲੀ ਬੱਚੇ ਦੀ ਲਾਸ਼, ਅਜੇ ਤੱਕ ਨਹੀਂ ਹੋਈ ਸ਼ਨਾਖ਼ਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h