Earthquake in Turkey: ਦੱਖਣੀ-ਪੂਰਬੀ ਤੁਰਕੀ ‘ਚ 7.8 ਤੀਬਰਤਾ ਦੇ ਭੂਚਾਲ ਨੇ ਤਬਾਹੀ ਮਚਾਈ ਹੈ। ਹੁਣ ਤੱਕ 159 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਓਸਮਾਨੀਆ ਸੂਬੇ ‘ਚ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਸੀਰੀਆ ਨਾਲ ਲੱਗਦੀ ਤੁਰਕੀ ਦੀ ਸਰਹੱਦ ਨੇੜੇ ਸੈਨਲਿਉਰਫਾ ‘ਚ 17 ਹੋਰ ਲੋਕਾਂ ਦੀ ਮੌਤ ਹੋ ਗਈ।
ਤੁਰਕੀ ਦੇ ਅਡਾਨਾ ਸ਼ਹਿਰ ‘ਚ 17 ਮੰਜ਼ਿਲਾ ਤੇ 14 ਮੰਜ਼ਿਲਾ ਇਮਾਰਤਾਂ ਢਹਿ ਗਈਆਂ
ਮਾਲਟਾ– 23 ਲੋਕਾਂ ਦੀ ਮੌਤ ਅਤੇ 420 ਜ਼ਖਮੀ
ਸੈਨਲਿਉਰਫਾ – 17 ਲੋਕ ਮਾਰੇ ਗਏ, 67 ਜ਼ਖਮੀ
ਓਸਮਾਨੀਆ – 7 ਲੋਕਾਂ ਦੀ ਮੌਤ
ਦੀਯਾਰਬਾਕਿਰ – 6 ਲੋਕ ਮਾਰੇ ਗਏ ਅਤੇ 79 ਜ਼ਖਮੀ
ਗਵਰਨਰ ਏਰਡਿਨ ਯਿਲਮਾਜ਼ ਨੇ ਕਿਹਾ ਕਿ ਖੇਤਰ ‘ਚ 34 ਇਮਾਰਤਾਂ ਤਬਾਹ ਹੋ ਗਈਆਂ ਹਨ। ਦੱਸ ਦੇਈਏ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 4:17 ਵਜੇ ਆਇਆ। ਸਰਕਾਰ ਦੀ ਆਫ਼ਤ ਪ੍ਰਬੰਧਨ ਏਜੰਸੀ ਮੁਤਾਬਕ ਭੂਚਾਲ ਦੀ ਤੀਬਰਤਾ 7.4 ਸੀ।
Horrific news of tonight’s earthquake in #Turkey & northern #Syria — the damage looks extensive.
The epicenter region is home to millions of refugees and IDPs, many of whom live in tents & makeshift structures. This is the absolute nightmare scenario for them. And it’s winter. pic.twitter.com/oACzWYtWb2
— Charles Lister (@Charles_Lister) February 6, 2023
ਮੀਡੀਆ ਰਿਪੋਰਟਾਂ ਮੁਤਾਬਕ ਲੇਬਨਾਨ, ਸੀਰੀਆ ਤੇ ਸਾਈਪ੍ਰਸ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਗਏ ਵੀਡੀਓ ਅਤੇ ਫੋਟੋਆਂ ਵਿੱਚ ਤੁਰਕੀ ਦੇ ਦੱਖਣ-ਪੂਰਬ ਦੇ ਕਈ ਸ਼ਹਿਰਾਂ ਵਿੱਚ ਤਬਾਹ ਹੋਈਆਂ ਇਮਾਰਤਾਂ ਦਿਖਾਈਆਂ ਗਈਆਂ ਹਨ। ਤੁਰਕੀ ਦੁਨੀਆ ਦੇ ਸਭ ਤੋਂ ਸਰਗਰਮ ਭੂਚਾਲ ਵਾਲੇ ਖੇਤਰਾਂ ਵਿੱਚੋਂ ਇੱਕ ਹੈ।
1999 ਵਿੱਚ ਵੀ ਭੂਚਾਲ ਆਇਆ ਸੀ, ਹੋਈ ਸੀ ਭਾਰੀ ਤਬਾਹੀ
ਦੱਸ ਦੇਈਏ ਕਿ 1999 ਵਿੱਚ ਵੀ ਤੁਰਕੀ ‘ਚ 7.4 ਤੀਬਰਤਾ ਦਾ ਭੂਚਾਲ ਆਇਆ ਸੀ। ਭੂਚਾਲ ਤੋਂ ਬਾਅਦ ਤੁਰਕੀ ਦਾ ਦੂਜ਼ੇ ਖੇਤਰ ਕਾਫੀ ਪ੍ਰਭਾਵਿਤ ਹੋਇਆ। ਇਸ ਤੋਂ ਇਲਾਵਾ ਇਸਤਾਂਬੁਲ ‘ਚ ਵੀ ਭਾਰੀ ਤਬਾਹੀ ਹੋਈ। ਇਸਤਾਂਬੁਲ ਵਿੱਚ ਲਗਪਗ 1,000 ਸਮੇਤ 17,000 ਤੋਂ ਵੱਧ ਲੋਕ ਮਾਰੇ ਗਏ ਸੀ।
ਜਨਵਰੀ 2020 ਵਿੱਚ, ਏਲਾਜ਼ਿਗ ਵਿੱਚ 6.8 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 40 ਤੋਂ ਵੱਧ ਲੋਕ ਮਾਰੇ ਗਏ ਸੀ। ਅਕਤੂਬਰ 2020 ਵਿੱਚ, ਏਜੀਅਨ ਸਾਗਰ ਵਿੱਚ 7.0 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ 114 ਲੋਕ ਮਾਰੇ ਗਏ ਅਤੇ 1,000 ਤੋਂ ਵੱਧ ਜ਼ਖਮੀ ਹੋਏ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h