ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ 29 ਮਈ ਨੂੰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਪਹਿਲਾਂ ਸ਼ੂਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਉਰਫ਼ ਮਨੂ ਕੁੱਸਾ ਨੂੰ ਉਸਦੇ ਖਰੜ ਸਥਿਤ ਘਰ ਵਿੱਚ ਪਨਾਹ ਦਿੱਤੀ ਸੀ।
ਜਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਉਰਫ਼ ਭੀਮਾ (25) ਵਾਸੀ ਦੋਰਾਹਾ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 11 ਪਿਸਤੌਲ, ਤਿੰਨ ਗੋਲੀਆਂ ਅਤੇ ਇੱਕ ਬੀਐਮਡਬਲਿਊ (BMW ) ਕਾਰ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ :America visa news : ਅਮਰੀਕਾ ਨੇ ਇਸ ਸਾਲ ਭਾਰਤੀਆਂ ਦੇ ਕਿੰਨੇ ਵੀਜ਼ੇ ਲਾਏ,ਪੜ੍ਹੋ
ਪੁਲਿਸ ਨੇ ਦੱਸਿਆ ਕਿ ਭੀਮ ਨੂੰ ਖਰੜ ਦੇ ਕ੍ਰਿਸ਼ਚੀਅਨ ਸਕੂਲ ਟੀ-ਪੁਆਇੰਟ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਖ਼ਿਲਾਫ਼ 9 ਸਤੰਬਰ ਨੂੰ ਸਿਟੀ ਖਰੜ ਥਾਣੇ ਵਿੱਚ ਅਸਲਾ ਐਕਟ ਦਾ ਕੇਸ ਦਰਜ ਕੀਤਾ ਗਿਆ ਸੀ।
ਭੀਮਾ ਸੁਨੀਲ ਕੁਮਾਰ ਉਰਫ਼ ਮੋਨੂੰ ਗੁੱਜਰ ਅਤੇ ਜਸਮੀਤ ਸਿੰਘ ਉਰਫ਼ ਲੱਕੀ ਦੋਵੇਂ ਵਾਸੀ ਹੁਸ਼ਿਆਰਪੁਰ ਅਤੇ ਨਿਖਿਲ ਕਾਂਤ ਸ਼ਰਮਾ ਵਾਸੀ ਪਟਿਆਲਾ ਦਾ ਪੁਰਾਣਾ ਸਾਥੀ ਹੈ। ਸਾਰੇ ਹਥਿਆਰ ਪਿਹੋਵਾ ਨਿਵਾਸੀ ਅਸ਼ਵਨੀ ਕੁਮਾਰ ਉਰਫ਼ ਸਰਪੰਚ ਨੇ ਭੀਮਾ, ਜਸਮੀਤ ਅਤੇ ਨਿਖਿਲ ਨੂੰ ਸਪਲਾਈ ਕੀਤੇ ਸਨ। ਸੀਆਈਏ ਮੁਹਾਲੀ ਵੱਲੋਂ ਥਾਣਾ ਸਦਰ ਖਰੜ ਵਿੱਚ ਦਰਜ ਕੇਸ ਵਿੱਚ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਮੋਹਾਲੀ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਕਿਹਾ, “ਉਸਦੀ ਗ੍ਰਿਫਤਾਰੀ ਇੱਕ ਵੱਡੀ ਸਫਲਤਾ ਹੈ ਕਿਉਂਕਿ ਪੁਲਿਸ ਪਿਛਲੇ ਕੁਝ ਸਮੇਂ ਤੋਂ ਉਸਦਾ ਪਿੱਛਾ ਕਰ ਰਹੀ ਸੀ। ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਉਸ ਨੇ ਦੋ ਸ਼ੂਟਰਾਂ ਨੂੰ ਖਰੜ ਸਥਿਤ ਆਪਣੇ ਘਰ ਵਿੱਚ ਪਨਾਹ ਦਿੱਤੀ ਸੀ।
ਇਹ ਵੀ ਪੜ੍ਹੋ: ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਜਲਦ ਮਿਲੇਗਾ ਲੱਖਾਂ ਦਾ ਕਰਜ਼ਾ,ਇਵੇਂ ਕਰੋ ਅਪਲਾਈ
ਭੀਮ ਵਿਰੁੱਧ ਮਾਰਚ 2019 ਵਿੱਚ ਲੁਧਿਆਣਾ ਦੇ ਕੁਮਕਲਾਂ ਥਾਣੇ ਵਿੱਚ ਆਈਪੀਸੀ ਦੀ ਧਾਰਾ 379-ਬੀ, 34, 201 ਤਹਿਤ ਕੇਸ ਦਰਜ ਕੀਤਾ ਗਿਆ ਸੀ। 22 ਜੁਲਾਈ ਨੂੰ ਸਦਰ ਖਰੜ ਪੁਲੀਸ ਨੇ ਉਸ ਉੱਤੇ ਐਨਡੀਪੀਐਸ ਅਤੇ ਅਸਲਾ ਐਕਟ ਦਾ ਕੇਸ ਦਰਜ ਕੀਤਾ ਸੀ।”
ਪੁਲਿਸ ਵੱਲੋ ਜਾਣਕਾਰੀ ਅਨੁਸਾਰ ਪੁਲਿਸ ਨੇ ਦੱਸਿਆ ਕਿ ਜਸਮੀਤ ਦੇ ਨਾਮ ‘ਤੇ ਰਜਿਸਟਰਡ ਬੀ.ਐਮ.ਡਬਲਯੂ ਕਾਰ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਲਈ ਵਰਤੀ ਜਾਂਦੀ ਸੀ।
ਭੀਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਥੇ ਜਿਕਰਯੋਗ ਹੈ ਕਿ 20 ਜੁਲਾਈ ਨੂੰ ਅੰਮ੍ਰਿਤਸਰ ਦੇ ਪਿੰਡ ਭਕਨਾ ਵਿਖੇ ਇੱਕ ਬਿਲਡਿੰਗ ਵਿੱਚ ਪੰਜ ਘੰਟੇ ਤੱਕ ਚੱਲੇ ਆਪ੍ਰੇਸ਼ਨ ਵਿੱਚ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਉਰਫ਼ ਮਨੂ ਕੁੱਸਾ ਮਾਰਿਆ ਗਿਆ ਸੀ। ਗਾਇਕ ਦੇ ਕਤਲ ਤੋਂ ਬਾਅਦ ਦੋਵੇਂ ਗੈਂਗਸਟਰ ਫਰਾਰ ਹੋ ਗਏ ਸਨ।