ਚੰਡੀਗੜ੍ਹ ‘ਚ ਚਲਦੀ ਕਾਰ ‘ਚ ਅਚਾਨਕ ਅੱਗ ਲੱਗ ਗਈ।ਇਹ ਘਟਨਾ ਕਲਾਗ੍ਰਾਮ ਲਾਈਟ ਪੁਆਇੰਟ ‘ਤੇ ਹੋਈ ਹੈ।ਅੱਗ ਲੱਗਣ ਤੋਂ ਬਾਅਦ ਡ੍ਰਾਈਵਰ ਨੇ ਕੁੱਦ ਕੇ ਆਪਣੀ ਜਾਨ ਬਚਾਈ।
ਅਜੇ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਕਾਰ ‘ਚ ਲੱਗੀ ਅੱਗ ਨੂੰ ਦੇਖ ਕੇ ਰਾਹਗੀਰ ਰੁਕ ਗਏ।ਉਨ੍ਹਾਂ ਨੇ ਇਸਦੀ ਸੂਚਨਾ ਫਾਇਰ ਵਿਭਾਗ ਤੇ ਪੁਲਿਸ ਨੂੰ ਦਿੱਤੀ।
ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ ਹੈ।ਪੁਲਿਸ ਦੀ ਟੀਮ ਨੇ ਗੱਡੀ ਨੂੰ ਰਾਸਤੇ ਤੋਂ ਹਟਾ ਕੇ ਆਵਾਜਾਈ ਚਾਲੂ ਕਰਵਾ ਦਿੱਤੀ।ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।